17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਮੁੱਖ ਮੰਤਰੀ ਦੇ ਹਲਕੇ ਦੇ ਖਸਤਾ ਹਾਲ ਪਟੜੀ ਦੇ ਸੜਕੀ ਰਸਤੇ ਤੋਂ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 23-10-2025
ਧੂਰੀ, 22 ਅਕਤੂਬਰ (ਸੁਖਵੰਤ ਸਿੰਘ ਭੁੱਲਰ) - ਬਬਨਪੁਰ ਤੋਂ ਬਨਭੌਰਾ ਦੇ ਨਹਿਰੀ ਪਟੜੀ ਦੇ ਖਸਤਾ ਹਾਲ ਸੜਕ ਦੇ ਰਸਤੇ ਤੋਂ ਇਲਾਕੇ ਦੇ ਲੋਕ ਪਰੇਸ਼ਾਨ ਹਨ | ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਦਾ ਹਲਕਾ ਹੋਣ ਦੇ ਕਾਰਨ ਆਮ ਸੜਕਾਂ ਦੀ ਸਥਿਤੀ ਚੱਲਣ ਯੋਗ ਮੰਨੀਆਂ ਜਾ ਸਕਦੀਆਂ ਹੈ ਪਰੰਤੂ ਕਈ ਪਿੰਡਾਂ ਨੂੰ ਧੂਰੀ ਸ਼ਹਿਰ ਅਤੇ ਦੂਰ-ਦੁਰਾਡੇ ਜਾਣ ਲਈ ਪਟੜੀ ਦੇ ਰਸਤੇ ਦੀ ਲੋਕਾਂ ਵੱਲੋਂ ਵਰਤੋ ਕੀਤੀ ਜਾ ਰਹੀ ਹੈ ਪ੍ਰੰਤੂ ਅਕਾਲੀ ਦਲ ਸਮੇਂ ਬਣਾਈ ਸੜਕ ਅੱਧ ਪਚੱਦੀ ਸੜਕ ਦੇ ਖਿੱਲਰੇ ਵੱਟਿਆਂ ਅਤੇ ਟੁੱਟੀ ਸੜਕ ਆਮ ਰਾਹਗੀਰਾਂ ਲਈ ਸਿਰਦਰਦੀ ਬਣੀ ਹੋਈ ਹੈ | ਲੋਕਾਂ ਨੂੰ ਉਮੀਦ ਸੀ ਕਿ ਹਲਕਾ ਧੂਰੀ ਤੋਂ ਮੁੱਖ ਮੰਤਰੀ ਦਾ ਹਲਕਾ ਹੋਣ ਕਾਰਨ ਇਸ ਸੜਕੀ ਪਟੜੀ ਦਾ ਮੁੜ ਨਿਰਮਾਣ ਹੋਵੇਗਾ ਅਤੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਪਰੰਤੂ ਆਪ ਸਰਕਾਰ ਦਾ ਲੰਬਾ ਸਮਾਂ ਬੀਤਣ ਦੇ ਬਾਵਜੂਦ ਵੀ ਇਸ ਸੜਕੀ ਰਸਤੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਵੱਲੋਂ ਮੰਗ ਕੀਤੀ ਗਈ ਕਿ ਸਰਕਾਰ ਨੂੰ ਇਸ ਨਹਿਰੀ ਪਟੜੀ ਵੱਲ ਧਿਆਨ ਦੇ ਕੇ ਇਸ ਦਾ ਨਵ ਨਿਰਵਾਣ ਕਰਵਾਉਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਸਟੱਡੀ ਸਰਕਲ ਵਲੋਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸੁੰਦਰ ਲਿਖਾਈ ਅਤੇ ਸ਼ਬਦ ਗਾਇਨ ਮੁਕਾਬਲੇ 25 ਨੂੰ ਅਗਲੀ ਖ਼ਬਰ ਸ਼ਹੀਦ ਸੂਬੇਦਾਰ ਗੁਰਜੀਤ ਸਿੰਘ ਅÏਲਖ ਯਾਦਗਾਰੀ ਲਾਇਬ੍ਰੇਰੀ ਦਾ ਪ੍ਰੋ. ਗੱਜਣਮਾਜਰਾ ਵਲੋਂ ਉਦਘਾਟਨ
Ad Position 24