17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਸ਼ਹੀਦ ਸੂਬੇਦਾਰ ਗੁਰਜੀਤ ਸਿੰਘ ਅÏਲਖ ਯਾਦਗਾਰੀ ਲਾਇਬ੍ਰੇਰੀ ਦਾ ਪ੍ਰੋ. ਗੱਜਣਮਾਜਰਾ ਵਲੋਂ ਉਦਘਾਟਨ

Ad Position 21
No active advertisement
ਅਜੀਤ ਡੈਸਕ 23-10-2025
ਕੁੱਪ ਕਲਾਂ, 22 ਅਕਤੂਬਰ (ਸੁਖਜਿੰਦਰ ਸਿੰਘ ਝੱਲ) - ਲੁਧਿਆਣਾ ਮਲੇਰਕੋਟਲਾ ਸੜਕ ਉੱਤੇ ਕਸਬੇ ਵਜੋਂ ਸਥਾਪਿਤ ਪਿੰਡ ਕੁੱਪ ਕਲਾਂ ਵਿਖੇ ਸ਼ਹੀਦ ਸੂਬੇਦਾਰ ਗੁਰਜੀਤ ਸਿੰਘ ਅÏਲਖ ਦੀ ਯਾਦ ਨੂੰ ਸਮਰਪਿਤ ਉਸਾਰੀ ਗਈ ਲਾਇਬਰੇਰੀ ਦਾ ਉਦਘਾਟਨ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਕੀਤਾ | ਇਸ ਮੌਕੇ ਪਿੰਡ ਦੀ ਪੰਚਾਇਤ ਵਲੋਂ ਕਰਵਾਏ ਗਏ ਸਮਾਗਮ ਅੰਦਰ ਜਿੱਥੇ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਉੱਥੇ ਹੀ ਨਗਰ ਨਿਵਾਸੀ ਹੁਮ ਹੁਮਾ ਕੇ ਪਹੁੰਚੇ | ਸਮਾਗਮ ਦੌਰਾਨ ਵਿਧਾਇਕ ਗੱਜਣਮਾਜਰਾ ਨੇ ਸ਼ਹੀਦ ਸੂਬੇਦਾਰ ਗੁਰਜੀਤ ਸਿੰਘ ਦੀ ਬਹਾਦਰੀ ਨੂੰ ਸਿੱਜਦਾ ਕਰਦਿਆਂ ਉਨ੍ਹਾਂ ਦੇ ਪਰਿਵਾਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਉਨ੍ਹਾਂ ਆਖਿਆ ਕਿ ਅਸੀਂ ਜੋ ਆਜ਼ਾਦੀ ਦਾ ਅਨੰਦ ਮਾਣ ਰਹੇ ਹਾਂ, ਇਸ ਪਿੱਛੇ ਸਾਡੇ ਪੁਰਖਿਆਂ ਦੀਆਂ ਕੁਰਬਾਨੀਆਂ ਦਾ ਲੰਮਾ ਚੌੜਾ ਇਤਿਹਾਸ ਹੈ ਆਪਣੀ ਸਰਕਾਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਆਖਿਆ ਕਿ ਆਪ ਪਾਰਟੀ ਦੀ ਸਰਕਾਰ ਹੀ ਅਜਿਹੀ ਸਰਕਾਰ ਹੈ ਜੋ ਜਨਤਾ ਨੂੰ ਹਰ ਇੱਕ ਤਰ੍ਹਾਂ ਦੀ ਸੁੱਖ ਸੁਵਿਧਾ ਮੁਹੱਈਆ ਕਰਵਾ ਰਹੀ ਹੈ ਜਦ ਕਿ ਦੂਜੀਆਂ ਸਰਕਾਰਾਂ ਨੇ ਪੰਜਾਬ ਨੂੰ ਸਿਵਾਏ ਲੁੱਟਣ ਅਤੇ ਕੁੱਟਣ ਦੇ ਹੋਰ ਕੁੱਝ ਨਹੀਂ ਕੀਤਾ, ਹੁਣ ਲੋਕਾਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ 'ਚ ਖੱਜਲ ਖ਼ੁਆਰ ਨਹੀਂ ਹੋਣਾ ਪੈਂਦਾ ਅਤੇ ਰਿਸ਼ਵਤ ਦੀ ਚੱਕੀ ਵਿਚ ਵੀ ਨਹੀਂ ਪਿਸਣਾ ਪੈਂਦਾ ਬਲਕਿ ਘਰ ਦੇ ਨੇੜੇ ਹੀ ਸਾਰੇ ਕੰਮ ਹੋ ਜਾਂਦੇ ਹਨ | ਪੰਜਾਬੀਆਂ ਨੂੰ ਹਰ ਬੁਨਿਆਦੀ ਸਹੂਲਤ ਬਿਜਲੀ, ਪਾਣੀ, ਇਲਾਜ ਅਤੇ ਸਿੱਖਿਆ ਮੁਫ਼ਤ 'ਚ ਉਪਲਬਧ ਹੈ, ਪੰਜਾਬ ਦਾ ਵਿਕਾਸ ਮਾਡਲ ਪੂਰੇ ਦੇਸ਼ ਲਈ ਇੱਕ ਉਦਾਹਰਨ ਹੈ ਜਿੱਥੇ ਆਮ ਜਨਤਾ ਨੂੰ ਮੁਫ਼ਤ 'ਚ ਐਨੀਆਂ ਸਹੂਲਤਾਂ ਉਪਲਬਧ ਹਨ | ਉਨ੍ਹਾਂ ਕਿਹਾ ਕਿ ਹਲਕੇ ਅੰਦਰ ਵੀ ਵਿਕਾਸ ਕਾਰਜ ਪੂਰੇ ਜੋਰਾ 'ਤੇ ਚੱਲ ਰਹੇ ਹਨ ਅਤੇ ਕਿਸੇ ਕਿਸਮ ਦੀ ਅਣਗਹਿਲੀ ਇਨ੍ਹਾਂ ਵਿਕਾਸ ਕਾਰਜਾਂ 'ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸ ਮੌਕੇ ਆਮ ਆਦਮੀ ਪਾਰਟੀ ਆਗੂ ਗੁਰਤੇਜ ਸਿੰਘ ਅÏਲਖ, ਹਰਜਿੰਦਰ ਸਿੰਘ ਨੋਨੀ, ਮੋਹਨਜੀਤ ਸਿੰਘ ਅÏਲਖ, ਰਘਵੀਰ ਸਿੰਘ ਲਾਡੀ, ਸੁਖਮਨਜੋਤ ਸਿੰਘ ਅÏਲਖ, ਭੁਪਿੰਦਰ ਸਿੰਘ ਰਤਨ, ਸਰਪੰਚ ਸੁਖਦੇਵ ਸਿੰਘ, ਸਰਪੰਚ ਮਨਜੀਤ ਕੌਰ, ਮਾਸਟਰ ਹਰਬੰਸ ਸਿੰਘ, ਪੰਚ ਰਾਜਵਿੰਦਰ ਸਿੰਘ, ਪੰਚ ਭੋਲਾ, ਸੁਰਜਨ ਸਿੰਘ, ਭਿੰਦਰ ਸਿੰਘ, ਪੰਚ ਰੋਡਾ, ਪੰਚ ਜਸਵਿੰਦਰ ਸਿੰਘ ਆਦਿ ਪਤਵੰਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦੇ ਹਲਕੇ ਦੇ ਖਸਤਾ ਹਾਲ ਪਟੜੀ ਦੇ ਸੜਕੀ ਰਸਤੇ ਤੋਂ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਮਿੰਕੂ ਜਵੰਧਾ ਦੇ ਯਤਨਾ ਸਦਕਾ ਗ਼ਰੀਬ ਪਰਿਵਾਰ ਨੂੰ ਦੀਵਾਲੀ ਤੋਂ ਪਹਿਲਾ ਮਿਲੀ ਨਵੀਂ ਛੱਤ
Ad Position 24