17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਕਮਾਂਡੋ ਵਰਿੰਦਰ ਸਿੰਘ ਦੀ ਯਾਦ 'ਚ ਤੀਜਾ ਦੌੜ ਮੁਕਾਬਲਾ 25 ਨੂੰ <br/>

Ad Position 21
No active advertisement
ਅਜੀਤ ਡੈਸਕ 23-10-2025
ਲਹਿਰਾਗਾਗਾ, 22 ਅਕਤੂਬਰ (ਅਸ਼ੋਕ ਗਰਗ) - ਅਮਰ ਸ਼ਹੀਦ ਕਮਾਂਡੋ ਵਰਿੰਦਰ ਸਿੰਘ ਯੂਥ ਕਲੱਬ ਲਹਿਰਾਗਾਗਾ ਵੱਲੋਂ ਵਰਿੰਦਰ ਸਿੰਘ ਦੀ ਯਾਦ ਵਿਚ ਤੀਜਾ ਦੌੜ ਮੁਕਾਬਲਾ 25 ਅਕਤੂਬਰ ਨੂੰ ਡਾ. ਭੀਮ ਰਾਓ ਅੰਬੇਦਕਰ ਸਟੇਡੀਅਮ ਲਹਿਰਾਗਾਗਾ ਵਿਖੇ ਕਰਵਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸੁਖਵਿੰਦਰ ਸਿੰਘ ਜੈਲੀ ਵੱਲੋਂ ਦੱਸਿਆ ਗਿਆ ਕਿ ਜਵਾਨ ਵਰਿੰਦਰ ਸਿੰਘ ਸਨੀ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ ਦੇ ਜੰਗਲਾਂ ਅੰਦਰ ਨਕਸਲੀਆਂ (ਅਤਿਵਾਦੀਆਂ) ਨਾਲ ਹੋਏ ਇਕ ਮੁਕਾਬਲੇ ਵਿਚ ਭਾਰਤ ਵਤਨ ਦੀ ਰੱਖਿਆ ਕਰਦਾ ਸ਼ਹੀਦੀ ਪ੍ਰਾਪਤ ਕਰ ਗਿਆ ਸੀ |ਉਨ੍ਹਾਂ ਦੀ ਯਾਦ ਵਿਚ ਹਰ ਸਾਲ ਦੌੜ ਮੁਕਾਬਲਾ ਕਰਵਾਇਆ ਜਾਂਦਾ ਹੈ | ਉਨ੍ਹਾਂ ਦੱਸਿਆ ਹੈ ਕਿ ਐਥਲੈਟਿਕਸ ਅੰਡਰ-18 ਮੁੰਡੇ ਕੁੜੀਆਂ ਦੇ 100, 400 ਤੇ 800 ਮੀਟਰ, ਐਥਲੈਟਿਕਸ ਓਪਨ ਮੁੰਡਿਆਂ ਦੇ 400, 800 ਅਤੇ 1500 ਮੀਟਰ ਦੇ ਮੁਕਾਬਲੇ ਕਰਵਾਏ ਜਾਣਗੇ | ਉਨ੍ਹਾਂ ਦੱਸਿਆ ਹੈ ਕਿ ਭਾਗ ਲੈਣ ਵਾਲਾ ਹਰ ਖਿਡਾਰੀ ਆਪਣੇ 2 ਪਹਿਚਾਣ-ਪੱਤਰ ਲੈ ਕੇ ਆਵੇਗਾ ਅਤੇ ਕੋਈ ਵੀ ਖਿਡਾਰੀ ਨਸ਼ਾ ਕਰ ਕੇ ਨਹੀਂ ਆਵੇਗਾ | ਜੇਤੂ ਰਹੇ ਖਿਡਾਰੀਆਂ ਨੂੰ ਨਗਦ ਇਨਾਮ ਦੇ ਕੇ ਸਨਮਾਨ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ 'ਬੰਦੀ ਛੋੜ ਦਿਵਸ' ਮੌਕੇ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਵਿਸ਼ਵਕਰਮਾ ਦਿਵਸ
Ad Position 24