11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਕੰਪੀਟੀਸ਼ਨ ਇੰਮੀਗ੍ਰੇਸ਼ਨ ਮਲੇਰਕੋਟਲਾ ਨੂੰ ਜ਼ਿਲ੍ਹੇ 'ਚੋਂ ਬੈਸਟ ਆਈਲੈਟਸ ਕੋਚਿੰਗ ਸੈਂਟਰ ਦਾ ਐਵਾਰਡ ਮਿਲਿਆ

Ad Position 21
No active advertisement
ਅਜੀਤ ਡੈਸਕ 18-10-2025
ਮਲੇਰਕੋਟਲਾ, 17 ਅਕਤੂਬਰ (ਮੁਹੰਮਦ ਹਨੀਫ਼ ਥਿੰਦ) - ਮਲੇਰਕੋਟਲਾ ਦੀ ਪ੍ਰਸਿੱਧ ਸੰਸਥਾ ਕੰਪੀਟੀਸ਼ਨ ਇਮੀਗ੍ਰੇਸ਼ਨ ਨੂੰ ਆਈ.ਡੀ.ਪੀ. ਵਲੋਂ ਬੈਸਟ ਆਈਲੈਟਸ ਇੰਸਟੀਚਿਊਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ | ਇਹ ਐਵਾਰਡ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ, ਉੱਚੇ ਨਤੀਜੇ ਅਤੇ ਵਿਦਿਆਰਥੀ ਦੀ ਸੰਤੁਸ਼ਟੀ ਦੇ ਆਧਾਰ 'ਤੇ ਦਿੱਤਾ ਗਿਆ | ਇਸ ਮੌਕੇ 'ਤੇ ਸੰਸਥਾ ਦੇ ਡਾਇਰੈਕਟਰ ਮੁਹੰਮਦ ਅਰਸ਼ਦ ਅਤੇ ਵੀਨੂੰ ਗਰਗ ਨੇ ਕਿਹਾ ਕਿ ਇਹ ਸਨਮਾਨ ਸਾਰੀ ਟੀਮ ਦੀ ਮਿਹਨਤ, ਵਿਦਿਆਰਥੀਆਂ ਦੇ ਅਟੁੱਟ ਭਰੋਸੇ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ | ਆਈ.ਡੀ.ਪੀ. ਵਲੋਂ ਦਿੱਤਾ ਗਿਆ ਇਹ ਐਵਾਰਡ ਪੰਜਾਬ ਦੇ ਵਿਦੇਸ਼ੀ ਸਿੱਖਿਆ ਖੇਤਰ ਵਿਚ ਕੰਪੀਟੀਸ਼ਨ ਇਮੀਗ੍ਰੇਸ਼ਨ ਦੀ ਭਰੋਸੇਯੋਗ ਪਛਾਣ ਨੂੰ ਹੋਰ ਵੀ ਮਜ਼ਬੂਤ ਕਰਦਾ ਹੈ | ਮੁਹੰਮਦ ਅਰਸ਼ਦ ਅਤੇ ਵੀਨੂ ਗਰਗ ਨੇ ਦੱਸਿਆ ਕਿ ਸਾਡੀ ਸੰਸਥਾ ਨੂੰ ਮਲੇਰਕੋਟਲਾ ਜ਼ਿਲ੍ਹੇ 'ਚੋਂ ਬੈਸਟ ਆਈਲੈਟਸ ਕੋਚਿੰਗ ਸੈਂਟਰ ਦਾ ਐਵਾਰਡ ਮਿਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਤਿਉਹਾਰਾਂ ਦੇ ਸੀਜਨ ਦੌਰਾਨ ਹੋਇਆ ਮੁਸਤੈਦ-ਖਾਣ ਪੀਣ ਦੀਆਂ ਵਸਤੂਆਂ ਦੇ ਲਏ ਨਮੂਨੇ ਅਗਲੀ ਖ਼ਬਰ ਕਾਂਗਰਸ ਦੇ ਰਾਸ਼ਟਰੀ ਵਫ਼ਦ ਦਾ ਹਿੱਸਾ ਬਣੇ ਸਮਿਤ ਸਿੰਘ ਮਾਨ ਨੇ ਜਰਮਨੀ ਦੇ ਰਾਜਨੀਤਿਕ ਯੁਵਾ ਸੰਗਠਨ ਨਾਲ ਮੁਲਾਕਾਤ ਕੀਤੀ
Ad Position 24