18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

9ਵੀਂਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਹਾਕੀ ਦੇ ਮੁਕਾਬਲੇ ਢੁੱਡੀਕੇ 'ਚ ਸ਼ੁਰੂ

Ad Position 21
No active advertisement
ਅਜੀਤ ਡੈਸਕ 07-11-2025
• ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕੀਤਾ ਉਦਘਾਟਨ
ਅਜੀਤਵਾਲ, 6 ਨਵੰਬਰ (ਹਰਦੇਵ ਸਿੰਘ ਮਾਨ)-69 ਵੀਂਆਂ ਪੰਜਾਬ ਰਾਜ ਸਕੂਲ ਖੇਡਾਂ 17 ਸਾਲਾ ਲੜਕੀਆਂ ਹਾਕੀ ਦਾ ਆਗਾਜ਼ ਲਾਲਾ ਲਾਜਪਤ ਰਾਏ ਸਰਕਾਰੀ ਕਾਲਜ ਢੁੱਡੀਕੇ ਵਿਖੇ ਹੋਇਆ | ਇਨ੍ਹਾਂ ਖੇਡਾਂ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕੀਤਾ ਤੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ | ਡਿਪਟੀ ਡਾਇਰੈਕਟਰ ਸੁਨੀਲ ਕੁਮਾਰ ਭਾਰਦਵਾਜ ਦੀ ਰਹਿਨੁਮਾਈ, ਜ਼ਿਲ੍ਹਾ ਸਿੱਖਿਆ ਅਫ਼ਸਰ ਸੁਸ਼ੀਲ ਕੁਮਾਰ ਸ਼ਰਮਾ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਿਆਲ ਸਿੰਘ ਮਠਾੜੂ ਦੀ ਯੋਗ ਅਗਵਾਈ 'ਚ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਬਲਵਿੰਦਰ ਸਿੰਘ ਬੈਂਸ ਤੇ ਜ਼ਿਲ੍ਹਾ ਸਪੋਰਟਸ ਕਮੇਟੀ ਦੀ ਦੇਖ ਰੇਖ ਹੇਠ ਲੜਕੀਆਂ ਦਾ ਇਹ ਹਾਕੀ ਟੂਰਨਾਮੈਂਟ 9 ਨਵੰਬਰ ਤੱਕ ਚੱਲੇਗਾ | ਸਟੇਜ ਦੀ ਕਾਰਵਾਈ ਸੰਭਾਲਦਿਆਂ ਜ਼ਿਲ੍ਹਾ ਸਪੋਰਟਸ ਕੁਆਰਡੀਨੇਟਰ ਬਲਵਿੰਦਰ ਸਿੰਘ ਬੈਂਸ ਨੇ ਆਏ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ | ਇਸ ਮੌਕੇ 'ਤੇ ਸੀਨੀਅਰ ਮੀਤ ਪ੍ਰਧਾਨ ਸਪੋਰਟਸ ਰਿਸ਼ੀ ਮਨਚੰਦਾ (ਹੈੱਡਮਾਸਟਰ) ਵਲੋਂ ਤਿਆਰ ਕੀਤੀ ਖੇਡਾਂ ਦੇ ਲਾਈਵ ਸਕੋਰ ਪ੍ਰਦਰਸ਼ਿਤ ਕਰਨ ਵਾਲੀ ਵੈੱਬਸਾਈਟ ਦਾ ਉਦਘਾਟਨ ਵੀ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵਲੋਂ ਕੀਤਾ ਗਿਆ | ਅੰਕੁਰ ਉਬਰਾਏ ਫਲੈਸ਼ ਕੈਮਮੋ ਸਪੋਰਟਸ ਏਜੰਸੀ ਜਲੰਧਰ ਵਲੋਂ ਡਿਊਟੀ ਅਧਿਆਪਕਾਂ ਲਈ ਜਰਸੀਆਂ ਦਿੱਤੀਆਂ ਗਈਆਂ | ਇਸ ਮੌਕੇ ਚੇਅਰਮੈਨ ਰਣਜੀਤ ਸਿੰਘ ਧੰਨਾ, ਸਰਪੰਚ ਦਰਸ਼ਪ੍ਰੀਤ ਸਿੰਘ ਢੁੱਡੀਕੇ, ਹਲਕਾ ਸਿੱਖਿਆ ਕੋਆਰਡੀਨੇਟਰ ਜਸਦੀਪ ਸਿੰਘ ਗੈਰੀ, ਰਾਜਜੰਗ ਸਿੰਘ ਖ਼ਜ਼ਾਨਚੀ, ਜ਼ਿਲ੍ਹਾ ਸਿੱਖਿਆ ਅਫ਼ਸਰ ਅਸ਼ੀਸ਼ ਕੁਮਾਰ ਸ਼ਰਮਾ, ਕਨਵੀਨਰ ਇੰਦਰਪਾਲ ਸਿੰਘ, ਗੁਰਪਿਆਰ ਸਿੰਘ, ਪੈੱ੍ਰਸ ਸਕੱਤਰ ਰੁਪਿੰਦਰ ਸਿੰਘ ਚਾਹਲ, ਥਾਣਾ ਅਜੀਤਵਾਲ ਮੁਖੀ ਲਛਮਣ ਸਿੰਘ, ਰਾਕੇਸ਼ ਕੁਮਾਰ ਇੰਚਾਰਜ, ਸਤਨਾਮ ਸਿੰਘ ਸੋਨੀ, ਗੁਰਤੇਜ ਸਿੰਘ ਪੀ.ਟੀ.ਆਈ, ਜੁਗਰਾਜ ਸਿੰਘ ਸੋਨੀ, ਸੰਦੀਪ ਕੁਮਾਰ ਇੰਚਾਰਜ, ਅੰਮਿ੍ਤਪਾਲ ਸਿੰਘ ਇੰਚਾਰਜ, ਬਲਦੀਪ ਸਿੰਘ ਕੋਚ, ਪ੍ਰੋ. ਮੇਜਰ ਸਿੰਘ, ਬਲਦੀਪ ਕੌਰ, ਗੁਰਪ੍ਰੀਤ ਕੌਰ ਪੀ.ਟੀ.ਆਈ, ਲੈਕ. ਕਰਮਜੀਤ ਸਿੰਘ ਸਮਾਧ ਭਾਈ, ਕਰਮਜੀਤ ਸਿੰਘ ਕਲੱਬ ਪ੍ਰਧਾਨ, ਗੁਰਮੀਤ ਸਿੰਘ, ਸੰਦੀਪ ਸਿੰਘ, ਗੁਰਮੀਤ ਸਿੰਘ ਬਿੱਟਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕੈਲੇਫੋਰਨੀਆ ਪਬਲਿਕ ਸਕੂਲ ਖੁਖਰਾਣਾ ਵਿਖੇ ਸ਼ਰਧਾ ਨਾਲ ਮਨਾਇਆ ਪ੍ਰਕਾਸ਼ ਪੁਰਬ ਅਗਲੀ ਖ਼ਬਰ ਮੋਗਾ ਵਿਖੇ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
Ad Position 24