10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਬੱਧਨੀ ਕਲਾਂ ਤੋਂ 40 ਵਿਅਕਤੀ ਸਮੇਤ ਪਰਿਵਾਰ ਸ਼ੋ੍ਰਮਣੀ ਅਕਾਲੀ ਦਲ 'ਚ ਹੋਏ ਸ਼ਾਮਿਲ

Ad Position 21
No active advertisement
ਸ੍ਰੋ. ਅਕਾਲੀ ਦਲ 'ਚ ਸ਼ਾਮਿਲ ਹੋਏ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਹੋਏ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਖਣਮੁੱਖ ਭਾਰਤੀ ਪੱਤੋ, ਸੁਖਚੈਨ ਸਿੰਘ ਪ੍ਰਧਾਨ, ਅਜੀਤਪਾਲ ਸਿੰਘ ਰਣੀਆਂ ਤੇ ਹੋਰ ਆਗੂ | ਤਸਵੀਰ : ਸੰਜੀਵ ਕੋਛੜ <br/> 22-09-2025
ਬੱਧਨੀ ਕਲਾਂ, 21 ਸਤੰਬਰ (ਸੰਜੀਵ ਕੋਛੜ)- ਸ਼ੋ੍ਰਮਣੀ ਅਕਾਲੀ ਦਲ ਹਲਕਾ ਨਿਹਾਲ ਸਿੰਘ ਵਾਲਾ 'ਚ ਸ੍ਰੋ. ਅਕਾਲੀ ਦਲ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਬੱਧਨੀ ਕਲਾਂ ਤੋਂ ਤਕਰੀਬਨ 40 ਵਿਅਕਤੀ ਸਮੇਤ ਪਰਿਵਾਰ ਆਪ ਅਤੇ ਹੋਰਨਾਂ ਪਾਰਟੀਆਂ ਨੂੰ ਅਲਵਿਦਾ ਆਖ ਕੇ ਪੂਰਨ ਸਿੰਘ ਪੱਤੋ ਦੀ ਪੇ੍ਰਰਨਾ, ਸੋਸਾਇਟੀ ਪ੍ਰਧਾਨ ਸੁਖਚੈਨ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਲੋਕ ਪੱਖੀ ਨੀਤੀਆਂ ਨੂੰ ਦੇਖਦੇ ਹੋਏ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਖਣਮੁੱਖ ਭਾਰਤੀ ਪੱਤੋ ਦੀ ਅਗਵਾਈ 'ਚ ਸ੍ਰੋ. ਅਕਾਲੀ ਦਲ 'ਚ ਸ਼ਾਮਿਲ ਹੋ ਗਏ | ਇਸ ਸਮੇਂ ਰਾਊਕੇ ਰੋਡ ਉੱਪਰ ਰੱਖੇ ਗਏ ਪ੍ਰੋਗਰਾਮ ਦੌਰਾਨ ਸ੍ਰੋ. ਅਕਾਲੀ ਦਲ 'ਚ ਸ਼ਾਮਲ ਹੋਏ ਵੀਰੂ ਸਿੰਘ ਅਤੇ ਉਸ ਦੇ ਹੋਰਨਾਂ ਸਾਥੀਆਂ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕਰਦਿਆਂ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਖਣਮੁੱਖ ਭਾਰਤੀ ਪੱਤੋ ਨੇ ਸ਼ਾਮਲ ਹੋਏ ਵਿਅਕਤੀਆਂ ਨੂੰ ਹਰ ਤਰਾਂ ਦਾ ਸਾਥ ਦੇਣ ਤੋਂ ਇਲਾਵਾ ਪਾਰਟੀ 'ਚ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿੱਤਾ, ਉਨ੍ਹਾਂ ਕਿਹਾ ਕਿ ਸੂਬੇ 'ਚ ਹੜ੍ਹਾਂ ਤੋਂ ਪੀੜਤ ਵਿਅਕਤੀਆਂ ਲਈ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਲੋੜਵੰਦਾਂ ਨੂੰ ਡੀਜ਼ਲ, ਨਕਦੀ, ਖਾਣ ਪੀਣ ਦੀਆਂ ਵਸਤਾਂ ਤੋਂ ਇਲਾਵਾ ਪਸ਼ੂਆਂ ਲਈ ਹਰਾ ਚਾਰਾ ਅਤੇ ਵੱਡੀ ਗਿਣਤੀ 'ਚ ਭਿਜਵਾਈ ਜਾ ਰਹੀ ਫੀਡ ਅਤੇ ਕੀਤੀ ਜਾ ਰਹੀ ਮਦਦ ਤੋਂ ਪ੍ਰਭਾਵਿਤ ਹੋ ਕੇ ਹੀ ਬਹੁ ਗਿਣਤੀ ਲੋਕ ਖੇਤਰੀ ਪਾਰਟੀ ਨਾਲ ਜੁੜ ਰਹੇ ਹਨ | ਇਸ ਸਮੇਂ ਅਜੀਤਪਾਲ ਸਿੰਘ ਰਣੀਆਂ, ਨਾਹਰ ਸਿੰਘ ਪ੍ਰਧਾਨ, ਗੁਰਬਖ਼ਸ਼ ਸਿੰਘ ਰਣੀਆਂ ਆਦਿ ਬੁਲਾਰਿਆਂ ਨੇ ਆਪ ਪਾਰਟੀ ਤੇ ਵਰ੍ਹਦਿਆਂ ਕਿਹਾ ਕਿ ਸੂਬਾ ਸਰਕਾਰ ਤੇ ਵਿਕਾਸ ਕੰਮਾਂ ਦੀ ਆਸ ਲਾਈ ਬੈਠੇ ਲੋਕ ਹੁਣ ਚੰਗੀ ਤਰਾਂ ਨਾਲ ਸਮਝ ਚੁੱਕੇ ਹਨ | ਇਸ ਸਮੇਂ ਪ੍ਰਧਾਨ ਸੁਖਚੈਨ ਸਿੰਘ ਨੇ ਪਾਰਟੀ 'ਚ ਸ਼ਾਮਿਲ ਹੋਏ ਵਿਅਕਤੀਆਂ, ਪਹੁੰਚੀਆਂ ਮੁੱਖ ਸ਼ਖ਼ਸੀਅਤਾਂ ਅਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਵਰਕਰਾਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਆਖੀ | ਇਸ ਮੌਕੇ ਗਿਆਨੀ ਜਲੌਰ ਸਿੰਘ, ਇੰਦਰਜੀਤ ਕੌਰ ਕੌਂਸਲਰ, ਗੁਰਜੰਟ ਸਿੰਘ ਯੂਥ ਪ੍ਰਧਾਨ, ਪੂਰਨ ਸਿੰਘ, ਅਤਿੰਦਰ ਸਿੰਘ ਦੀਨਾ, ਡਾ. ਜਗਜੀਤ ਸਿੰਘ ਖਹਿਰਾ, ਸੁਖਮੰਦਰ ਸਿੰਘ ਢੇਸੀ, ਜਗਰੂਪ ਸਿੰਘ ਚੌਧਰੀ, ਜੁਗਰਾਜ ਸਿੰਘ ਖੋਖਰ, ਜੱਸੀ ਖਹਿਰਾ, ਅਮਰਜੀਤ ਸਿੰਘ ਸਾਬਕਾ ਐਮ.ਸੀ, ਰਾਮ ਸਿੰਘ ਪੱਤੋ, ਕੁਲਵੰਤ ਸਿੰਘ ਸਾਬਕਾ ਪ੍ਰਧਾਨ, ਚਮਕੌਰ ਸਿੰਘ, ਲਖਵੀਰ ਸਿੰਘ ਕਾਲਾ, ਸ਼ੁਭਮ ਕੁਮਾਰ, ਰਾਜਕਰਨ, ਸੁੱਖਾ, ਸ਼ਿਵਮ ਜੋਸ਼ੀ, ਹਰਮਨ ਸਿੰਘ, ਰਾਜਾ ਸਿੰਘ,ਕਰਨੈਲ ਸਿੰਗ, ਬਿੱਲਾ ਆਦਿ ਸਮੇਤ ਹੋਰ ਵੀ ਆਗੂ ਤੇ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਬਜ਼ੀ ਵਾਲਿਆਂ ਦੀ ਕੁੱਟਮਾਰ ਤੇ ਟੈਂਪੂ ਦੀ ਭੰਨਤੋੜ ਕੀਤੀ <br/> ਅਗਲੀ ਖ਼ਬਰ ਅੱਸੂ ਮਹੀਨੇ ਦੀ ਮੱਸਿਆ ਦਾ ਦਿਹਾੜਾ ਮਨਾਇਆ <br/>
Ad Position 24