10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

6 ਗਰਾਮ ਹੈਰੋਇਨ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 06-11-2025
ਕੋਟਕਪੂਰਾ, 5 ਨਵੰਬਰ (ਮੋਹਰ ਸਿੰਘ ਗਿੱਲ)-ਹੌਲਦਾਰ ਗੁਰਸੇਵਕ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਦੇਵੀਵਾਲਾ, ਸਿਰਸੜੀ, ਕੋਟਸੁਖੀਆ ਹੋ ਕੇ ਧੂੜਕੋਟ ਰੋਡ 'ਤੇ ਜਾ ਰਹੇ ਸਨ ਤਾਂ ਜਦ ਪੁਲਿਸ ਪਾਰਟੀ ਪਿੰਡ ਕੋਟਸੁਖੀਆ ਤੋਂ ਕਰੀਬ 1 ਕਿਲੋਮੀਟਰ ਪਿੰਡ ਧੂੜਕੋਟ ਵਾਲੀ ਸਾਈਡ ਪੁੱਜੀ ਤਾਂ ਸੜਕ ਦੀ ਖੱਬੀ ਸਾਈਡ ਨਿਕਲਦੀ ਕੱਚੀ ਪਹੀ ਦੇ ਸੱਜੇ ਹੱਥ ਲੱਗੇ ਟਾਹਲੀ ਅਤੇ ਬੋਹੜ ਦੇ ਦਰੱਖ਼ਤ ਹੇਠ ਬਣੀ ਥੜੀ 'ਤੇ ਇਕ ਨੌਜਵਾਨ ਬੈਠਾ ਦਿਖਾਈ ਦਿੱਤਾ | ਪੁਲਿਸ ਕਰਮਚਾਰੀਆਂ ਨੂੰ ਦੇਖ ਕੇ ਉਕਤ ਨੌਜਵਾਨ ਘਬਰਾ ਕੇ ਥੜੀ ਤੋਂ ਖੜ੍ਹਾ ਹੋ ਕੇ ਕੱਚੀ ਪਹੀ 'ਤੇ ਤੁਰ ਪਿਆ | ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਉਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਉਸ ਨੇ ਆਪਣੀ ਪਹਿਚਾਣ ਲਖਵੀਰ ਸਿੰਘ ਵਾਸੀ ਸਿਰਸੜੀ ਰੋਡ ਪਿੰਡ ਕੋਟਸੁਖੀਆ ਵਜੋਂ ਕਰਵਾਈ | ਪੁਲਿਸ ਪਾਰਟੀ ਨੂੰ ਉਕਤ ਵਿਅਕਤੀ ਪਾਸੋਂ 06.16 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਸ ਵਿਰੁੱਧ ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਸਹਾਇਕ ਥਾਣੇਦਾਰ ਅਮਨ ਕੁਮਾਰ ਨੇ ਖੇਡ ਮੈਦਾਨ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਜਥੇਦਾਰ ਸ਼ੇਰ ਸਿੰਘ ਮੰਡ ਨੂੰ ਦੂਜੀ ਵਾਰ ਜਨਰਲ ਸਕੱਤਰ ਬਣਾਏ ਜਾਣ ਦਾ ਸਵਾਗਤ
Ad Position 24