18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਬੂਟੇ ਵੰਡ ਕੇ ਗਰੀਨ ਦੀਵਾਲੀ ਮਨਾਈ

Ad Position 21
No active advertisement
ਅਜੀਤ ਡੈਸਕ 23-10-2025
ਜੈਤੋ, 22 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖ਼ੇਤਰ ਜੈਤੋ ਵਲੋਂ ਸਮਾਜ ਸੇਵਾ ਦੇ ਵੱਖੋ-ਵੱਖ ਖੇਤਰਾਂ 'ਚ ਯੋਗਦਾਨ ਪਾਇਆ ਜਾ ਰਿਹਾ ਹੈ, ਉੱਥੇ ਹੀ ਸੰਸਥਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਰੀਨ ਦੀਵਾਲੀ ਬੂਟੇ ਵੰਡ ਕੇ ਮਨਾਈ ਗਈ | ਬੀਤੇ ਦਿਨੀਂ ਸਥਾਨਕ ਰਾਮਲੀਲ੍ਹਾ ਗਰਾਊਾਡ 'ਚ ਸਜਾਵਟੀ, ਫ਼ਲਦਾਰ, ਫੁੱਲਦਾਰ ਅਤੇ ਮੈਡੀਸਨ ਵਾਲੇ ਬੂਟਿਆਂ ਦੀ ਪ੍ਰਦਰਸ਼ਨੀ ਲਗਾਈ ਗਈ | ਜਿਸ 'ਚ ਬਹੁਤ ਹੀ ਘੱਟ ਰੇਟਾਂ 'ਤੇ ਬੂਟੇ ਵੇਚੇ ਗਏ | ਇਸ ਮੌਕੇ ਉਸਾਰੂ ਸਹਿਤ ਦੀ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਇਲਾਕਾ ਨਿਵਾਸੀਆਂ ਨੇ ਵੀ ਬੂਟੇ ਅਤੇ ਪੁਸਤਕਾਂ ਖਰੀਦਣ 'ਚ ਬਹੁਤ ਰੁਚੀ ਵਿਖਾਈ ਅਤੇ ਪਟਾਕੇ ਨਾ ਚਲਾਉਣ ਦਾ ਪ੍ਰਣ ਕਰਨ ਵਾਲਿਆਂ ਨੇ ਵਾਤਾਵਰਨ ਬਚਾਉਣ ਦਾ ਸੁਨੇਹਾ ਦਿੰਦੇ ਸੈਲਫ਼ੀ ਪੁਆਇੰਟ ਉਪਰ ਆਪਣੀਆਂ ਫੋਟੋਆਂ ਵੀ ਖਿਚਵਾਈਆਂ | ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਪ੍ਰਧਾਨ ਅਤੇ ਸਮੂਹ ਰਾਮਲੀਲ੍ਹਾ ਕਮੇਟੀ, ਅਸ਼ੋਕ ਕੁਮਾਰ ਗਰਗ, ਸਟੱਡੀ ਸਰਕਲ ਸੰਸਥਾ ਦੇ ਸੇਵਾਦਾਰਾਂ ਮਾਸਟਰ ਰਣਜੀਤ ਸਿੰਘ ਖੱਚੜਾਂ, ਪ੍ਰਕਾਸ਼ ਸਿੰਘ ਜੈਤੋ, ਮਾਸਟਰ ਗੁਰਚਰਨ ਸਿੰਘ, ਕੁਲਵਿੰਦਰ ਸਿੰਘ, ਬਾਬਾ ਵੀਰ ਸਿੰਘ, ਕਰਮਜੀਤ ਸਿੰਘ, ਇੰਦਰਜੀਤ ਸਿੰਘ ਰਾਜੂ, ਡਾ. ਪ੍ਰਭਜੋਤ ਸਿੰਘ, ਜੰਗੀਰ ਸਿੰਘ ਰੋੜੀਕਪੂਰਾ, ਜਸਵੰਤ ਸਿੰਘ ਧਾਲੀਵਾਲ ਅਤੇ ਕਰਨੈਲ ਸਿੰਘ ਆਦਿ ਨੇ ਸੇਵਾ ਨਿਭਾਈ | ਸੰਸਥਾ ਦੇ ਇਸ ਕਾਰਜ ਦੀ ਇਲਾਕਾ ਨਿਵਾਸੀਆਂ ਨੇ ਭਰਪੂਰ ਸ਼ਲਾਘਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਰਾਜ ਸਭਾ ਮੈਂਬਰ ਪਦਮਸ੍ਰੀ ਰਾਜੇਂਦਰ ਗੁਪਤਾ ਨੇ ਆਪਣੇ ਜੱਦੀ ਪਿੰਡ ਨਸੀਬਪੁਰਾ ਦਾ ਦੌਰਾ ਕੀਤਾ-ਮੰਦਰ ਵਿਚ ਮੱਥਾ ਟੇਕਿਆ ਅ... ਅਗਲੀ ਖ਼ਬਰ ਮੋਟਰਸਾਈਕਲ ਚਾਲਕ ਨੇ ਔਰਤ ਤੋਂ ਖੋਹੀਆਂ ਕੰਨਾਂ ਦੀਆਂ ਵਾਲੀਆਂ
Ad Position 24