18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਉੱਦਮ ਕਲੱਬ ਜੈਤੋ ਤੇ ਬਲਿਹਾਰ ਫ਼ਾਊਾਡੇਸ਼ਨ ਨੇ ਬੂਟੇ ਵੰਡ ਕੇ ਗਰੀਨ ਦੀਵਾਲੀ ਮਨਾਈ

Ad Position 21
No active advertisement
ਅਜੀਤ ਡੈਸਕ 23-10-2025
ਜੈਤੋ, 22 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਉੱਦਮ ਕਲੱਬ ਜੈਤੋ ਤੇ ਬਲਿਹਾਰ ਫ਼ਾਊਾਡੇਸ਼ਨ ਵਲੋਂ ਉੱਦਮ ਕਲੱਬ ਜੈਤੋ ਦੇ ਸਰਪ੍ਰਸਤ ਬਲਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਮਲੀਲ੍ਹਾ ਗਰਾਊਾਡ ਜੈਤੋ ਵਿਖੇ ਪ੍ਰਧਾਨ ਗੁਰਜੰਗ ਸਿੰਘ ਦੀ ਅਗਵਾਈ ਹੇਠ ਪੌਦੇ ਵੰਡ ਕੇ ਗਰੀਨ ਦੀਵਾਲੀ ਮਨਾਈ ਗਈ | ਉੱਦਮ ਕਲੱਬ ਜੈਤੋ ਦੇ ਪ੍ਰੈੱਸ ਸਕੱਤਰ ਪ੍ਰਮੋਦ ਧੀਰ ਨੇ ਦੱਸਿਆ ਕਿ ਇਨ੍ਹਾਂ ਬੂਟਿਆਂ ਦੀ ਸਟਾਲ 'ਤੇ ਹਜ਼ਾਰਾਂ ਬੂਟੇ ਮੁਫ਼ਤ ਵੰਡੇ ਗਏ | ਵੱਡੀ ਗਿਣਤੀ ਵਿਚ ਲੋਕਾਂ ਨੇ ਮੁਫ਼ਤ ਬੂਟੇ ਪ੍ਰਾਪਤ ਕਰਕੇ ਖੁਸ਼ੀ ਮਨਾਈ | ਇਸ ਤਰ੍ਹਾਂ ਵੱਖ-ਵੱਖ ਕਿਸਮਾਂ ਦੇ ਫੁੱਲਾਂ ਵਾਲੇ, ਫ਼ਲਾਂ ਵਾਲੇ, ਹਰਬਲ, ਸਜਾਵਟੀ, ਗਮਲਿਆਂ ਵਾਲੇ, ਜ਼ਮੀਨ ਵਾਲੇ ਬੂਟੇ ਬਾਹਰੋਂ ਨਰਸਰੀ ਤੋਂ ਖਰੀਦ ਕੇ ਖਰੀਦ ਵਾਲੀ ਕੀਮਤ 'ਤੇ ਵੇਚੇ ਗਏ | ਕਲੱਬ ਦੇ ਚੇਅਰਮੈਨ ਰੇਸ਼ਮ ਸਿੰਘ ਬਰਾੜ ਅਤੇ ਜਨਰਲ ਸਕੱਤਰ ਸਵਰਨਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਜੈਤੋ ਦੇ ਵੱਖ-ਵੱਖ ਸਕੂਲਾਂ ਵਿਚ ਜਾ ਕੇ ਵਿਦਿਆਰਥੀਆਂ ਨੂੰ ਗਰੀਨ ਦੀਵਾਲੀ ਮਨਾਉਣ ਸਬੰਧੀ ਸੈਮੀਨਾਰ ਲਗਾਏ ਗਏ ਸਨ ਅਤੇ ਬੱਚਿਆਂ ਨੂੰ ਪਟਾਕੇ ਨਾ ਚਲਾ ਕੇ ਸਗੋਂ ਪੌਦੇ ਲਗਾ ਕੇ ਦੀਵਾਲੀ ਦਾ ਤਿਉਹਾਰ ਮਨਾਉਣ ਦਾ ਸੰਦੇਸ਼ ਦਿੱਤਾ ਗਿਆ ਸੀ | ਇਸ ਮੌਕੇ ਜਗਦੇਵ ਸਿੰਘ ਢੱਲਾ, ਭਿੰਦਰ ਸਿੰਘ ਬਰਾੜ, ਡਾਕਟਰ ਬਲਜੀਤ ਸਿੰਘ, ਡਾਕਟਰ ਜਸਕਰਨ ਸਿੰਘ, ਜਗਜੀਤ ਸਿੰਘ, ਮਹਿੰਦਰ ਸਿੰਘ ਭਰੀ, ਡਾਕਟਰ ਹੇਮਰਾਜ ਚੋਪੜਾ, ਅਮਰ ਸਿੰਘ, ਗੁਰਸਾਹਿਬ ਸਿੰਘ ਲਾਡੀ, ਮਾਸਟਰ ਸੁਰਿੰਦਰ ਪਾਲ ਸਿੰਘ ਝੱਖੜਵਾਲਾ, ਰਾਜਵਿੰਦਰ ਸਿੰਘ ਰਾਜਾ ਬਲਿਹਾਰ ਫਾਊਾਡੇਸ਼ਨ, ਸੁਰਿੰਦਰ ਮਹੇਸ਼ਵਰੀ, ਅਸ਼ੋਕ ਗਰਗ, ਜਸਵਿੰਦਰ ਸਿੰਘ ਜੋਨੀ, ਮੰਗਤ ਲਾਲ ਸ਼ਰਮਾ, ਤੀਰਥ ਸਦਿਓੜਾ, ਪ੍ਰਦੀਪ ਸ਼ਰਮਾ, ਸਾਹਿਲ ਗਰਗ ਅਤੇ ਜਸਮਨ ਸਿੰਘ ਢੱਲਾ ਆਦਿ ਦਾ ਭਰਪੂਰ ਸਹਿਯੋਗ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਚਾਲਕ ਨੇ ਔਰਤ ਤੋਂ ਖੋਹੀਆਂ ਕੰਨਾਂ ਦੀਆਂ ਵਾਲੀਆਂ ਅਗਲੀ ਖ਼ਬਰ ਪਿੰਡ ਡੋਡ ਨਿਵਾਸੀ ਜਸਵੀਰ ਕੌਰ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ
Ad Position 24