18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਖਾਣ-ਪੀਣ ਦੀਆਂ ਵਸਤੂਆਂ 'ਤੇ ਘਟੇ ਜੀ. ਐਸ. ਟੀ. ਦਾ ਅਸਰ ਜ਼ਮੀਨੀ ਪੱਧਰ 'ਤੇ ਨਹੀਂ

Ad Position 21
No active advertisement
ਅਜੀਤ ਡੈਸਕ 23-10-2025
• ਖਪਤਕਾਰਾਂ ਦੀ ਲੁੱਟ ਲਈ ਸੰਬੰਧਿਤ ਵਿਭਾਗ ਜ਼ਿੰਮੇਵਾਰ
ਜੈਤੋ, 22 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ)-ਕੇਂਦਰ ਸਰਕਾਰ ਵਲੋਂ ਖਾਣ-ਪੀਣ ਦੀਆਂ ਮੁੱਖ ਵਸਤੂਆਂ 'ਤੇ ਜੀ. ਐਸ. ਟੀ. ਦਰਾਂ ਘਟਾਉਣ ਦੇ ਬਾਵਜੂਦ ਮਾਰਕੀਟ ਵਿਚ ਇਸ ਦਾ ਅਸਰ ਨਹੀਂ ਦਿਖਾਈ ਦੇ ਰਿਹਾ | ਗਾਹਕਾਂ ਨੂੰ ਚੀਜ਼ਾਂ ਪਹਿਲਾਂ ਵਾਲੇ ਜਾਂ ਉਸ ਤੋਂ ਵੀ ਵੱਧ ਰੇਟਾਂ 'ਤੇ ਮਿਲ ਰਹੀਆਂ ਹਨ | ਇਸ ਨਾਲ ਆਮ ਲੋਕਾਂ ਵਿਚ ਗਹਿਰਾ ਰੋਸ ਹੈ ਤੇ ਖਪਤਕਾਰ ਅਧਿਕਾਰਾਂ ਦੀ ਮੰਗ ਵੱਧ ਰਹੀ ਹੈ | ਸਥਾਨਕ ਮਾਰਕੀਟਾਂ 'ਚ ਤੇਲ, ਦੁੱਧ ਅਤੇ ਹੋਰ ਖਾਣ-ਪੀਣ ਦੀਆਂ ਆਮ ਵਰਤੋਂ ਵਾਲੀਆਂ ਵਸਤੂਆਂ ਦੀਆਂ ਕੀਮਤਾਂ 'ਚ ਕੋਈ ਸੁਧਾਰ ਨਹੀਂ ਆਇਆ | ਕਈ ਵਪਾਰੀ ਕਹਿ ਰਹੇ ਹਨ ਕਿ ਘਟੇ ਜੀ. ਐਸ. ਟੀ. ਦਾ ਲਾਭ ਉਨ੍ਹਾਂ ਤੱਕ ਨਹੀਂ ਪਹੁੰਚਿਆ, ਇਸ ਲਈ ਉਹ ਵੀ ਪੁਰਾਣੇ ਰੇਟ ਹੀ ਲਗਾਉਂਦੇ ਹਨ | ਗਾਹਕਾਂ ਨੇ ਦੱਸਿਆ ਸਰਕਾਰ ਘਟੇ ਟੈਕਸ ਦਾ ਐਲਾਨ ਕਰਦੀ ਹੈ, ਪਰ ਦੁਕਾਨਦਾਰਾਂ ਵਲੋਂ ਕੀਮਤਾਂ 'ਤੇ ਕੋਈ ਅਸਰ ਨਹੀਂ ਪਿਆ | ਵਪਾਰ ਮੰਡਲ ਦੇ ਕੁਝ ਮੈਂਬਰਾਂ ਨੇ ਕਿਹਾ ਕਿ ਘਟੇ ਜੀ.ਐਸ.ਟੀ. ਦੀ ਨੀਤੀ ਦਾ ਫ਼ਾਇਦਾ ਜਨਤਾ ਤੱਕ ਨਹੀਂ ਪਹੁੰਚ ਸਕਿਆ ਕਿਉਂਕਿ ਕੁਝ ਦੁਕਾਨਾਂਦਾਰਾਂ ਕੋਲ ਪਿਛਲਾ ਸਟਾਕ ਜਮ੍ਹਾਂ ਹੋਣ ਕਾਰਨ ਉਨ੍ਹਾਂ ਨੂੰ ਨਵੇਂ ਘਟੇ ਰੇਟਾਂ 'ਤੇ ਸਮਾਨ ਵੇਚਣ 'ਚ ਘਾਟਾ ਝੱਲਣਾ ਪੈ ਰਿਹਾ ਹੈ | ਖਪਤਕਾਰ ਅਧਿਕਾਰ ਸੰਸਥਾਵਾਂ ਨੇ ਵੀ ਪ੍ਰਸ਼ਾਸਨ ਦੀ ਚੁੱਪੀ 'ਤੇ ਸਵਾਲ ਉਠਾਇਆ | ਸਥਾਨਕ ਅਧਿਕਾਰੀ ਐਸ. ਟੀ. ਓ. ਸੀਨਮ ਰਾਣੀ ਕਹਿੰਦੇ ਹਨ ਕਿ ਸ਼ਿਕਾਇਤਾਂ ਦਾ ਜਵਾਬ ਦੇਣ ਲਈ ਢਾਂਚਾ ਮੌਜੂਦ ਹੈ, ਪਰ ਨਿਗਰਾਨੀ ਵਿਚ ਕਮੀ ਕਾਰਨ ਇਹ ਲਾਗੂ ਨਹੀਂ ਹੁੰਦਾ | ਪੰਜਾਬ ਸਰਕਾਰ ਦੀਆਂ ਹਦਾਇਤਾਂ, ਸਰਕਾਰੀ ਸਰੋਤ, ਵਿਅਕਤੀ ਠੋਸ ਸ਼ਿਕਾਇਤ ਕਰਦਾ ਹੈ ਤਾਂ ਉਸ 'ਤੇ ਕਾਰਵਾਈ ਕੀਤੀ ਜਾਵੇਗੀ | ਕਰਿਆਨਾ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਗੋਪਾਲ ਕਿ੍ਸ਼ਨ (ਸ਼ੈਲੀ ਗਰਗ) ਨੇ ਕਿਹਾ ਕਿ ਖਾਣ-ਪੀਣ ਦੀ ਵਸਤਾਂ 'ਤੇ ਜੀ.ਐਸ.ਟੀ. ਘਟਣ ਨਾਲ ਕੁਝ ਵਸਤਾਂ ਦੇ ਰੇਟ ਘਟੇ ਹਨ | ਰਿਟੇਲ ਦੁਕਾਨਦਾਰਾਂ ਕੋਲ ਕੁਝ ਸਮਾਨ ਜਮ੍ਹਾਂ ਪਿਆ ਹੋਣ ਕਾਰਨ ਉਨ੍ਹਾਂ ਵਲੋਂ ਪੁਰਾਣੇ ਰੇਟਾਂ 'ਤੇ ਸਮਾਨ ਵੇਚਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਬੇਕਰੀ ਅਤੇ ਨਕੀਨ ਵਸਤਾਂ 'ਤੇ 12 ਪ੍ਰਤੀਸ਼ਤ ਤੋਂ ਘੱਟ ਕੇ 5 ਪ੍ਰਤੀਸ਼ਤ ਰਹਿ ਗਿਆ | ਪੀਣ ਵਾਲੇ ਪਾਣੀ ਅਤੇ ਖਾਰਾ ਆਦਿ ਦੇ ਰੇਟਾਂ 'ਚ 7 ਪ੍ਰਤੀਸ਼ਤ ਟੈਕਸ ਘਟਿਆ ਹੈ | ਕਰਿਆਨਾ ਐਸੋਸੀਏਸ਼ਨ ਜੈਤੋ ਦੇ ਰਾਕੇਸ਼ ਕੁਮਾਰ ਜਿੰਦਲ ਨੇ ਕਿਹਾ ਕਿ ਕੰਪਨੀਆਂ ਦੁਆਰਾ ਘਟੇ ਟੈਕਸ ਤਹਿਤ ਘਟਾਏ ਗਏ ਰੇਟ ਵਾਲਾ ਸਾਮਾਨ ਛੋਟੀਆਂ ਮੰਡੀਆਂ 'ਚ ਨਾ ਆਉਣ ਕਾਰਨ ਆਮ ਲੋਕਾਂ ਨੂੰ ਸਸਤੇ ਰੇਟਾਂ 'ਤੇ ਸਮਾਨ ਦੇਣਾ ਮੁਸ਼ਕਿਲ ਹੋ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਲੋੜਵੰਦ ਬੱਚਿਆਂ ਨੂੰ ਮਠਿਆਈਆਂ, ਫ਼ਲ ਤੇ ਸਟੇਸ਼ਨਰੀ ਵੰਡ ਕੇ ਮਨਾਈ ਦੀਵਾਲੀ ਅਗਲੀ ਖ਼ਬਰ ਕਿਰਤੀ ਲੋਕਾਂ 'ਚ ਬਾਬਾ ਵਿਸ਼ਵਕਰਮਾ ਦਾ ਹਮੇਸ਼ਾ ਸਤਿਕਾਰ ਬਣਿਆ ਰਹੇਗਾ : ਕੁਲਤਾਰ ਸਿੰਘ ਸੰਧਵਾਂ
Ad Position 24