13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸੂਬੇਦਾਰ ਬੰਤ ਸਿੰਘ ਕਾਠਮੱਠੀ ਨੂੰ ਸ਼ਰਧਾਂਜਲੀਆਂ ਭੇਟ

Ad Position 21
No active advertisement
ਅਜੀਤ ਡੈਸਕ 18-10-2025
ਭਾਦਸੋਂ, 17 ਅਕਤੂਬਰ (ਪ੍ਰਦੀਪ ਦੰਦਰਾਲਾ)-ਬੀਤੇ ਦਿਨੀਂ ਸੂਬੇਦਾਰ ਬੰਤ ਸਿੰਘ ਕਾਠਮੱਠੀ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਮਿਤ ਅੱਜ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਕਾਠਮੱਠੀ ਵਿਖੇ ਹੋਈ | ਜਿੱਥੇ ਉਨ੍ਹਾਂ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ | ਇਸ ਮੌਕੇ ਜਗਮੋਹਣ ਸਿੰਘ ਸੂਬਾ ਜਨਰਲ ਸਕੱਤਰ ਤੇ ਰਾਮ ਸਿੰਘ ਮਟੋਰੜਾ ਸੂਬਾ ਖ਼ਜ਼ਾਨਚੀ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਆਖਿਆ ਕਿ ਸੂਬੇਦਾਰ ਬੰਤ ਸਿੰਘ ਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਜਥੇਬੰਦੀ ਦੀ ਚੜ੍ਹਦੀਕਲਾ ਵਾਸਤੇ ਅਣਥੱਕ ਯਤਨ ਕੀਤੇ, ਜਿਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ | ਇਸ ਮੌਕੇ ਗੁਰਬਚਨ ਸਿੰਘ ਕਨਸੂਹਾ ਜ਼ਿਲ੍ਹਾ ਪ੍ਰਧਾਨ, ਜਗਮੇਲ ਸਿੰਘ ਸੁੱਧੇਵਾਲ ਜ਼ਿਲ੍ਹਾ ਜਨਰਲ ਸਕੱਤਰ, ਬਲਜੀਤ ਸਿੰਘ ਪੰਜੋਲਾ ਜ਼ਿਲ੍ਹਾ ਮੀਤ ਪ੍ਰਧਾਨ, ਸੁਰਜੀਤ ਸਿੰਘ ਲਚਕਾਣੀ ਬਲਾਕ ਪ੍ਰਧਾਨ ਪਟਿਆਲਾ, ਸੁਖਵਿੰਦਰ ਸਿੰਘ, ਮੁਖ਼ਤਿਆਰ ਸਿੰਘ ਕੱਕੇਪੁਰ ਸਨੌਰ ਬਲਾਕ, ਸਰਬਜੀਤ ਸਿੰਘ, ਹਰਭਗਵਾਨ ਸਿੰਘ ਖੇੜੀ ਮਾਨੀਆਂ, ਗੁਰਵਿੰਦਰ ਸਿੰਘ ਲੰਗ, ਕਰਨੈਲ ਸਿੰਘ ਦੌਣ ਖ਼ੁਰਦ, ਰਣਜੀਤ ਸਿੰਘ ਹਸਨਪੁਰ, ਪ੍ਰਗਟ ਸਿੰਘ ਖਰੌੜ, ਸੁਰਜੀਤ ਸਿੰਘ, ਮਾ. ਵਰਿੰਦਰ ਸਿੰਘ, ਗੁਰਮੀਤ ਸਿੰਘ ਲਚਕਾਣੀ, ਗੁਰਨਾਮ ਸਿੰਘ ਲਚਕਾਣੀ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਪਟਿਆਲਾ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ | ਸ਼ਰਧਾਂਜਲੀ ਸਮਾਗਮ ਦੇ ਅਖੀਰ ਵਿਚ ਹਰਵਿੰਦਰ ਸਿੰਘ ਤੇ ਕੁਲਵਿੰਦਰ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਬਾਹਰਾ ਕਾਲਜ ਆਫ਼ ਲਾਅ 'ਚ ਦੀਵਾਲੀ ਕਾਰਨੀਵਲ ਕਰਵਾਇਆ ਅਗਲੀ ਖ਼ਬਰ ਸਰਕਾਰੀ ਪਿ੍ੰਟਿੰਗ ਪ੍ਰੈੱਸ ਨੂੰ ਪੁੱਡਾ ਹਵਾਲੇ ਕਰਨ ਵਿਰੁੱਧ ਧਰਨੇ 'ਚ ਕਰਮਚਾਰੀਆਂ ਦੇ ਹੱਕ 'ਚ ਡਟੇ ਅਮਿਤ ਸਿੰਘ ਰਾਠੀ
Ad Position 24