20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਵਿਧਾਇਕ ਦੇਵ ਮਾਨ ਨੇ ਕੀਤਾ ਬਲਾਕ ਭਾਦਸੋਂ-2 ਦੀਆਂ ਖੇਡਾਂ ਦਾ ਕੀਤਾ ਉਦਘਾਟਨ

Ad Position 21
No active advertisement
ਅਜੀਤ ਡੈਸਕ 17-10-2025
ਭਾਦਸੋਂ, 16 ਅਕਤੂਬਰ (ਗੁਰਬਖਸ਼ ਸਿੰਘ ਵੜੈਚ)-ਸੀਨੀਅਰ ਸੈਕੰਡਰੀ ਸਕੂਲ ਮਾਂਗੇਵਾਲ ਵਿਖੇ ਬਲਾਕ ਭਾਦਸੋਂ-2 ਦੀਆਂ 41ਵੀਆਂ ਪ੍ਰਾਇਮਰੀ ਸਕੂਲ ਖੇਡਾਂ ਦਾ ਆਗਾਜ਼ ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਬੱਚਿਆਂ ਨਾਲ ਰਲ ਕੇ ਦੇਸ਼ ਭਗਤੀ ਦਾ ਗੀਤ ਗਾ ਕੇ ਬਹੁਤ ਹੀ ਉਤਸਾਹ ਦੇ ਨਾਲ ਗੁਬਾਰੇ ਉਡਾ ਕੇ ਕੀਤਾ | ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਪ੍ਰੇਰਨਾ ਦਿੰਦਿਆਂ ਕਿਹਾ ਕਿ ਜ਼ਿੰਦਗੀ 'ਚ ਮਿਹਨਤ ਕਰਕੇ ਅੱਗੇ ਵਧਣ ਲਈ ਤਮੰਨਾ ਸਭ ਬੱਚਿਆਂ ਚ ਹੋਣੀ ਚਾਹੀਦੀ ਹੈ | ਖੇਡਾਂ ਸਾਡੇ ਜੀਵਨ ਦਾ ਅਨਿਖੜਵਾਂ ਅੰਗ ਹਨ ਤੇ ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਸੋਚ ਹੋ ਸਕਦੀ ਹੈ | ਇਸ ਲਈ ਸਾਰੇ ਬੱਚਿਆਂ ਨੂੰ ਖੇਡਾਂ ਨਾਲ ਜੁੜੇ ਰਹਿਣਾ ਚਾਹੀਦਾ ਹੈ | ਉਨ੍ਹਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਨੂੰ ਕਦੇ ਵੀ ਹੱਥ ਨਾ ਲਾਉਣ | ਇਸ ਮੌਕੇ ਬੱਚਿਆਂ ਨੇ ਨਸ਼ੇ ਨਾ ਵਰਤਣ ਤੇ ਅਨੁਸ਼ਾਸਨ ਵਿੱਚ ਰਹਿਣ ਦਾ ਪ੍ਰਣ ਵੀ ਕੀਤਾ | ਕਬੱਡੀ ਸਰਕਲ ਸਟਾਇਲ, ਕਬੱਡੀ ਨੈਸ਼ਨਲ, ਖੋ-ਖੋ,ਰੱਸਾਕੱਸੀ ਦੇ ਮੁਕਾਬਲੇ ਕਰਵਾਏ ਗਏ |ਇਸ ਸਮੇਂ ਬੀਪੀਈਓ ਜਗਜੀਤ ਸਿੰਘ ਨੌਹਰਾ, ਡਾਇਰੈਕਟਰ ਯੂਥ ਸਪੋਰਟਸ ਤਜਿੰਦਰ ਸਿੰਘ ਖਹਿਰਾ, ਭੁਪਿੰਦਰ ਸਿੰਘ ਕੱਲਰਮਾਜਰੀ, ਸਰਪੰਚ ਸਤਨਾਮ ਸਿੰਘ ਸੱਤੀ ਕਨਸੂਹਾ ਖੁਰਦ, ਛੱਜੂ ਸਿੰਘ ਸਾਬਕਾ ਸਰਪੰਚ, ਪਰਗਟ ਸਿੰਘ ਸੋਨੀ, ਰਣਵੀਰ ਸਿੰਘ ਲਾਲੀ ਪੰਚ, ਭਗਵੰਤ ਸਿੰਘ ਸਾਬਕਾ ਪੰਚ, ਗੁਰਮੀਤ ਕੌਰ ਚੇਅਰਮੈਨ, ਕਿਰਨਦੀਪ ਕੌਰ ਉਪ ਚੇਅਰਮੈਨ, ਇੰਚਾਰਜ ਹਰਪ੍ਰੀਤ ਕੌਰ ਸਸਸਸ ਮਾਂਗੇਵਾਲ, ਜੱਗੀ ਸਹੋਲੀ, ਕਰਮਜੀਤ ਸਿੰਘ, ਪਰਮਲ ਸਿੰਘ, ਅਮਨਿੰਦਰ ਸਿੰਘ, ਬੀਐਸਓ ਹਰਦੀਪ ਸਿੰਘ, ਖੇਡ ਸਕੱਤਰ ਗੁਰਪ੍ਰੀਤ ਸਿੰਘ ਪੰਧੇਰ, ਸਹਾਇਕ ਖੇਡ ਸਕੱਤਰ ਸਤਨਾਮ ਸਿੰਘ, ਸੀਐਚਟੀ ਜਸਪਾਲ ਸਿੰਘ, ਰਮਨਜੀਤ ਕੌਰ, ਜਸਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ ਨਿਰਮਾਣ, ਕੰਵਲਜੀਤ ਕੌਰ ਕਲਰਕ,ਸਟੇਜ ਸਕੱਤਰ ਸਤਨਾਮ ਸਿੰਘ ਪਾਲੀਆ ਜਸਵਿੰਦਰ ਸਿੰਘ ਬੀਆਰਸੀ ਅਤੇ ਬਲਾਕ ਦੇ ਸਮੂਹ ਅਧਿਆਪਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਸੁਤੰਤਰ ਨੇ ਮਿਲਾਵਟਖੋਰੀ ਖ਼ਿਲਾਫ਼ ਸਰਕਾਰਾਂ ਦਾ ਫੂਕਿਆ ਪੁਤਲਾ ਅਗਲੀ ਖ਼ਬਰ ਮਿਲੇਨੀਅਮ ਸਕੂਲ ਦੇ ਵਿਦਿਆਰਥੀਆਂ ਨੂੰ 'ਟੇਬਲ ਮੈਨਰਸ' ਦੀ ਦਿੱਤੀ ਸਿੱਖਿਆ
Ad Position 24