20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਖ਼ਾਲਸਾ ਸੀਨੀਅਰ ਸਕੂਲ ਵਿਖੇ ਲਾਇਆ ਮੁਫਤ ਮੈਂਡੀਕਲ ਚੈੱਕਅਪ ਕੈਂਪ

Ad Position 21
No active advertisement
ਅਜੀਤ ਡੈਸਕ 17-10-2025
ਰਾਜਪੁਰਾ, 16 ਅਕਤੂਬਰ (ਰਣਜੀਤ ਸਿੰਘ)-ਇਥੋਂ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਗੁਰਦਵਾਰਾ ਸ਼ੀ੍ਰ ਗੁਰੂ ਿੰਸਘ ਸਭਾ ਦੇ ਪ੍ਰਧਾਨ ਅਬਰਿੰਦਰ ਸਿੰਘ ਕੰਗ ਦੀ ਅਗਵਾਈ ਵਿਚ ਮੁਫਤ ਮੈਡੀਕਲ ਚੈਕ ਅਪ ਕੈਂਪ ਲਾਇਆ ਗਿਆ | ਇਸ ਮੌਕੇ 150 ਤੋਂ ਵੱਧ ਮਰੀਜਾਂ ਦੀ ਜਾਂਚ ਪੜਤਾਲ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਅਬਰਿੰਦਰ ਸਿੰਘ ਕੰਮ ਨੇ ਦੱਸਿਆ ਕਿ ਸਾਨੂੰ ਸਮਾਜ ਸੇਵਾ ਦੇ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਪਾਂਉਣਾ ਚਾਹੀਦਾ ਹੈ | ਉਨ੍ਹਾਂ ਨੇ ਕਿਹਾ ਕਿ ਸਾਡੇ ਸਮਾਜ ਵਿਚ ਬਹੁਤ ਲੋਕ ਇਹੋ ਜਿਹੇ ਹੁੰਦੇ ਹਨ ਜਿਹੜੇ ਘਰ ਦੀ ਗੁਰਬਤ ਕਾਰਨ ਡਾਕਟਰਾਂ ਕੋਲ ਜਾ ਕੇ ਇਲਾਜ ਨਹੀ ਕਰਵਾ ਸਕਦੇ |ਇਸ ਲਈ ਅੱਜ 150 ਮਰੀਜਾਂ ਦੀ ਮੁਫਤ ਚੈਕ ਅਪ ਕੈਂਪ ਲਾਇਆ ਗਿਆ ਅਤੇ ਉਨ੍ਹਾਂ ਨੂੰ ੰ ਦਵਾਈਆਂ ਵੀ ਮੁਫਤ ਦਿਤੀਆਂ ਗਈਆਂ | ਉਨ੍ਹਾਂ ਨੇ ਦੱਸਿਆ ਕਿ ਕੈਂਪ ਵਿਚ ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦ ਮਰੀਜਾਂ ਨੂੰ ਲੈਂਜ ਵੀ ਮੁਫਤ ਪਾਏ ਜਾਣਗੇ | ਇਸ ਮੌਕੇ ਡਾ. ਸੰਜੀਵ ਅਰੋੜਾ, ਡਾ. ਰਵਨੀਤ ਕੌਰ, ਡਾ. ਸੁੂਰਜ, ਡਾ. ਗੁਰਪ੍ਰੀਤ ਸਿੰਘ, ਡਾ. ਗੁਰਲੀਨ ਕੌਰ, ਸ਼ੁਸ਼ਮਾ ਕਾਲੀਆ, ਡਾ. ਯਾਮੀਰ ਬੁੱਧਵਾਰ, ਡਾ. ਦੀਕਸ਼ਾ ਬੱਤਰਾ ਬੁੱਧਵਾਰ, ਡਾ. ਮਾਧਵ ਲੱਖੀ ਨੇ ਆਏ ਮਰੀਜਾਂ ਦੀ ਜਾਂਚ ਪੜਤਾਲ ਕੀਤੀ | ਗੁਰਦਵਾਰਾ ਕਮੇਟੀ ਵਲੋਂ ਡਾ. ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਹੋਰਨਾਂ ਸਮੇਤ ਇਕਬਾਲ ਸਿੰਘ ਸੱਭਰਵਾਲ, ਦਾਤਾਰ ਸਿੰਘ ਭਾਟੀਆ, ਮੈਨੇਜਰ ਰਮਿੰਦਰ ਸਿੰਘ ਭਾਟੀਆ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਮਿ੍ਤਕ ਮਲਾਜ਼ਮਾਂ ਦੇ ਪਰਿਵਾਰਾਂ ਦਾ ਮੁਸ਼ਕਿਲ ਸਮੇਂ 'ਚ ਸਾਥ ਦੇਣਾ ਸਾਡਾ ਨੈਤਿਕ ਫ਼ਰਜ਼ ਹੈ-ਮੇਅਰ ਕੁੰਦਨ ਗੋਗੀਆ ਅਗਲੀ ਖ਼ਬਰ ਹਲਕਾ ਸ਼ੁਤਰਾਣਾਂ ਦੇ 14 ਪਿੰਡਾਂ ਦੇ ਕਿਸਾਨਾਂ ਨੂੰ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਮੁਆਵਜੇ ਦੇ ਦਿੱਤੇ ਪ੍ਰਵਾਨਗੀ ਪ...
Ad Position 24