06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਓਰੀਐਂਟੇਸ਼ਨ ਪ੍ਰੋਗਰਾਮ 'ਚ ਅਦਾਕਾਰ ਸੌਰਭ ਰਾਜ ਜੈਨ ਨੇ ਕੀਤੀ ਸ਼ਿਰਕਤ <br/>

Ad Position 21
No active advertisement
ਚਿਤਕਾਰਾ ਯੂਨੀਵਰਸਿਟੀ ਵਿਖੇ ਅਦਾਕਾਰ ਸੌਰਭ ਰਾਜ ਜੈਨ ਨੂੰ ਸਨਮਾਨਿਤ ਕਰਦੇ ਹੋਏ ਚਾਂਸਲਰ ਡਾ. ਅਸ਼ੋਕ ਕੇ. ਚਿਤਕਾਰਾ ਤੇ ਪ੍ਰੋ-ਚਾਂਸਲਰ ਡਾ. ਮਧੁ ਚਿਤਕਾਰਾ | ਅਜੀਤ ਤਸਵੀਰ <br/> 22-09-2025
ਬਨੂੜ, 21 ਸਤੰਬਰ (ਭੁਪਿੰਦਰ ਸਿੰਘ)-ਚਿਤਕਾਰਾ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਐਜੂਕੇਸ਼ਨ ਵਲੋਂ ਬੀ.ਐੱਡ. ਦੇ ਵਿਦਿਆਰਥੀਆਂ ਲਈ ਓਰੀਏਾਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਪ੍ਰਸਿੱਧ ਅਦਾਕਾਰ ਸੌਰਭ ਰਾਜ ਜੈਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਭਾਰਤੀ ਟੈਲੀਵਿਜ਼ਨ ਅਤੇ ਸਿਨੇਮਾ ਵਿਚ ਆਪਣੇ ਬਹੁਪੱਖੀ ਅਦਾਕਾਰੀ ਲਈ ਜਾਣੇ ਜਾਂਦੇ ਜੈਨ ਨੇ ਇਸ ਮੌਕੇ 'ਤੇ ਭਵਿੱਖ ਦੇ ਅਧਿਆਪਕਾਂ ਨਾਲ ਵਿਚਾਰ ਸਾਂਝੇ ਕਰਕੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ | ਸਵੈਮ ਵਿਚਾਰ ਕੀਜੀਏ ਵਿਸ਼ੇ 'ਤੇ ਆਧਾਰਿਤ ਇਸ ਓਰੀਏਾਟੇਸ਼ਨ ਨੇ ਭਵਿੱਖ ਦੇ ਅਧਿਆਪਕਾਂ ਲਈ ਪ੍ਰੇਰਣਾਦਾਇਕ ਮਾਹੌਲ ਪੈਦਾ ਕੀਤਾ | ਪ੍ਰੋਗਰਾਮ ਦੀ ਸ਼ੁਰੂਆਤ ਚਿਤਕਾਰਾ ਯੂਨੀਵਰਸਿਟੀ ਦੇ ਚਾਂਸਲਰ ਡਾ. ਅਸ਼ੋਕ ਕੇ. ਚਿਤਕਾਰਾ ਦੇ ਸਵਾਗਤ ਭਾਸ਼ਣ ਗੋਲਡਨ ਨਗੇਟਸ ਨਾਲ ਹੋਈ | ਜਿਸ ਤੋਂ ਬਾਅਦ ਪ੍ਰੋ-ਚਾਂਸਲਰ ਡਾ. ਮਧੁ ਚਿਤਕਾਰਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਧਿਆਪਕਾਂ ਨੂੰ ਬਦਲ ਦੇ ਸਿੱਖਿਆ ਪਰਿਦਿ੍ਸ਼ ਅਤੇ ਡਿਜੀਟਲ ਪੀੜ੍ਹੀ ਦੀਆਂ ਲੋੜਾਂ ਦੇ ਮੁਤਾਬਿਕ ਆਪਣੇ-ਆਪ ਨੂੰ ਨਵੇਂ ਤਰੀਕਿਆਂ ਨਾਲ ਸਜਾਉਣਾ ਚਾਹੀਦਾ ਹੈ | ਚਿਤਕਾਰਾ ਯੂਨੀਵਰਸਿਟੀ ਦਾ ਡਿਪਾਰਟਮੈਂਟ ਆਫ ਐਜੂਕੇਸ਼ਨ ਵਿਦਿਆਰਥੀਆਂ ਨੂੰ ਉਹ ਗਿਆਨ ਅਤੇ ਕੌਸ਼ਲ ਪ੍ਰਦਾਨ ਕਰਦਾ ਹੈ | ਜਿਸ ਨਾਲ ਉਹ ਸਿੱਖਿਆ ਜਗਤ ਵਿਚ ਅਰਥਪੂਰਨ ਬਦਲਾਅ ਲਿਆ ਸਕਣ | ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਸੌਰਭ ਰਾਜ ਜੈਨ ਨੇ ਕਿਹਾ ਕਿ ਸਿੱਖਿਆ ਸਿਰਫ਼ ਇਕ ਵਿਸ਼ੇ ਨੂੰ ਪੜ੍ਹਾਉਣ ਤੱਕ ਸੀਮਤ ਨਹੀਂ ਹੈ | ਇਹ ਵਿਅਕਤਿਤਵ, ਭਾਵਨਾਤਮਕ ਬੁੱਧੀਮਾਨੀ ਅਤੇ ਰਚਨਾਤਮਿਕਤਾ ਨੂੰ ਵਿਕਸਿਤ ਕਰਨ ਦੀ ਪ੍ਰਕਿਰਿਆ ਹੈ | ਰੰਗਮੰਚ, ਕਲਾ ਅਤੇ ਸੰਵਾਦ ਅਜਿਹੇ ਸਸ਼ਕਤ ਮਾਧਿਅਮ ਹਨ | ਜਿਨ੍ਹਾਂ ਰਾਹੀਂ ਵਿਦਿਆਰਥੀਆਂ ਦਾ ਸੰਤੁਲਿਤ ਅਤੇ ਸਮਗਰ ਵਿਕਾਸ ਹੋ ਸਕਦਾ ਹੈ | ਭਵਿੱਖ ਦੇ ਅਧਿਆਪਕਾਂ ਵਜੋਂ ਤੁਹਾਡੇ ਕੋਲ ਹਰ ਕਲਾਸ ਵਿਚ ਬਦਲਾਅ ਦੀ ਪ੍ਰੇਰਣਾ ਦੇਣ ਦੀ ਸਮਰੱਥਾ ਹੈ | ਯੂ.ਜੀ.ਸੀ. ਦੇ ਦੀਕਸ਼ਾਰੰਭ ਵਿਦਿਆਰਥੀ ਦਿਖਸ਼ਾ ਪ੍ਰੋਗਰਾਮ ਦੇ ਤਹਿਤ ਆਯੋਜਿਤ ਇਸ ਓਰੀਏਾਟੇਸ਼ਨ ਵਿਚ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੀ ਸਿੱਖਿਆ ਸੰਸਕਿ੍ਤੀ, ਕਾਰਜਪ੍ਰਣਾਲੀ ਅਤੇ ਬੀ.ਐੱਡ. ਪ੍ਰੋਗਰਾਮ ਦੇ 12 ਅਕਾਦਮਿਕ ਮੋਡਿਊਲਾਂ ਨਾਲ ਜਾਣੂ ਕਰਵਾਇਆ ਗਿਆ | ਸੌਰਭ ਰਾਜ ਜੈਨ ਨਾਲ ਹੋਈ ਸਾਂਝੀਦਾਰ ਗੱਲਬਾਤਾਂ ਨੇ ਇਸ ਪ੍ਰੋਗਰਾਮ ਨੂੰ ਬਹੁਤ ਹੀ ਉਪਯੋਗੀ, ਪ੍ਰੇਰਕ ਅਤੇ ਗਿਆਨਵਰਧਕ ਬਣਾ ਦਿੱਤਾ | ਵਿਦਿਆਰਥੀਆਂ ਨੇ ਇਸ ਮੌਕੇ ਨੂੰ ਆਪਣੀ ਬੀ.ਐੱਡ. ਯਾਤਰਾ ਦੀ ਪ੍ਰੇਰਣਾਦਾਇਕ ਸ਼ੁਰੂਆਤ ਦੱਸਦੇ ਹੋਏ ਗਹਿਰੀ ਸੰਤੁਸ਼ਟੀ ਜ਼ਾਹਿਰ ਕੀਤੀ | ਸੌਰਭ ਰਾਜ ਜੈਨ ਨੂੰ ਸਭ ਤੋਂ ਵੱਧ ਲੋਕਪਿ੍ਯਤਾ ਟੈਲੀ-ਸੀਰੀਅਲ 'ਮਹਾਂਭਾਰਤ' ਵਿਚ ਭਗਵਾਨ ਸ਼੍ਰੀ ਕਿ੍ਸ਼ਨ ਦੀ ਜੀਵੰਤ ਭੂਮਿਕਾ ਲਈ ਮਿਲੀ | ਜਿਸ ਲਈ ਉਨ੍ਹਾਂ ਨੂੰ ਸਰਵਸ਼੍ਰੇਸ਼ਠ ਅਦਾਕਾਰ ਦਾ ਸਨਮਾਨ ਪ੍ਰਾਪਤ ਹੋਇਆ | ਉਹ ਟੈਲੀ-ਸੀਰੀਅਲ 'ਮਹਾਂਕਾਲੀ' ਵਿਚ ਭਗਵਾਨ ਸ਼ਿਵ ਅਤੇ ਚੰਦਰਗੁਪਤ ਮੌਰਿਆ ਵਿਚ ਖਲਨਾਇਕ ਦੀ ਭੂਮਿਕਾ ਨਾਲ ਵੀ ਦਰਸ਼ਕਾਂ ਦੇ ਦਿਲਾਂ 'ਤੇ ਛਾ ਗਏ | ਜਲਦੀ ਹੀ ਉਹ ਇਕ ਫ਼ਿਲਮ ਵਿਚ ਛਤਰਪਤੀ ਸ਼ਿਵਾ ਜੀ ਮਹਾਰਾਜ ਦੇ ਰੂਪ ਵਿਚ ਨਜ਼ਰ ਆਉਣਗੇ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਟਿੱਬੀ ਸਾਹਿਬ ਸਨੌਰ ਤੋਂ ਨਗਰ ਕੀਰਤਨ ਸਜਾਇ... ਅਗਲੀ ਖ਼ਬਰ ਭਾਰਤ ਬਜ਼ੁਰਗਾਂ ਦੀ ਸਿਆਣਪ ਤੇ ਨੌਜਵਾਨਾਂ ਦੀ ਤਾਕਤ ਨਾਲ ਹੀ ਬਣੇਗਾ ਵਿਸ਼ਵ ਸ਼ਕਤੀ-ਅਨੀਰੁਧ ਤਿਵਾੜੀ <br/>
Ad Position 24