16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਭਗਵਾਨ ਵਿਸ਼ਵਕਰਮਾ ਦੇ ਪ੍ਰਕਾਸ਼ ਪੁਰਬ ਮੌਕੇ ਲਗਾਇਆ ਖ਼ੂਨਦਾਨ ਕੈਂਪ

Ad Position 21
No active advertisement
ਅਜੀਤ ਡੈਸਕ 21-09-2025
ਪਟਿਆਲਾ, 20 ਸਤੰਬਰ (ਅ.ਸ. ਆਹਲੂਵਾਲੀਆ)-ਸ੍ਰੀ ਭਗਵਾਨ ਵਿਸ਼ਵਕਰਮਾ ਮੰਦਰ ਕਮੇਟੀ ਅਤੇ ਵਿਸ਼ਵਕਰਮਾ ਵੈੱਲਫੇਅਰ ਟਰੱਸਟ ਵਿਸ਼ਵਕਰਮਾ ਮਾਰਗ ਲਹੌਰੀ ਗੇਟ ਵਿਖੇ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਪੂਰਵ ਪ੍ਰਧਾਨ ਅਮਰਜੀਤ ਸਿੰਘ ਰਾਮਗੜ੍ਹੀਆ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ | ਅੰਮਿ੍ਤ ਵੇਲੇ ਪੰਡਿਤ ਬਦਰੀਨਾਥ ਅਤੇ ਵਿਸ਼ਵਕਰਮਾ ਮੰਦਿਰ ਕਮੇਟੀ ਦੇ ਸਮੂਹ ਮੈਂਬਰਾਂ ਵਲੋਂ ਸ੍ਰੀ ਭਗਵਾਨ ਵਿਸ਼ਵਕਰਮਾ ਨੂੰ ਇਸ਼ਨਾਨ ਕਰਵਾ ਕੇ ਨਵੇਂ ਵਸਤਰ ਪਵਾਏ ਗਏ | ਇਸ ਮੌਕੇ ਥੈਲਾਸੀਮੀਆ ਪੀੜਿਤ ਬੱਚਿਆਂ ਲਈ ਖ਼ੂਨਦਾਨ ਕੈਂਪ ਦਾ ਉਦਘਾਟਨ ਚਰਨ ਸਿੰਘ ਰਹਲਣ ਐਮ.ਡੀ. ਮਲਕੀਤ ਐਗਰੋਟੈੱਕ ਨਾਭਾ ਵਲੋਂ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਕੁੰਦਨ ਗੋਗੀਆਂ ਮੇਅਰ ਪਟਿਆਲਾ ਤੋਂ ਇਲਾਵਾ, ਗੁਰਿੰਦਰਪਾਲ ਸਿੰਘ ਢਿੱਲੋਂ ਆਈਏਐਸ ਏਡੀਜੀਪੀ ਰਿਟਾਇਰ, ਕੌਂਸਲਰ ਮਨਦੀਪ ਸਿੰਘ ਵਿਰਦੀ, ਜਗਤਾਰ ਸਿੰਘ ਤਾਰੀ, ਨੰਦ ਕਿਸ਼ੋਰ ਜੋਨੀ ਮਿੰਟੂ, ਸੁਸ਼ੀਲ ਮਿਡਾ, ਸਿਮਰਨਪ੍ਰੀਤ ਸਿੰਘ, ਐਡਵੋਕੇਟ ਮੂਸਾ ਖਾਨ ਸੀਨੀਅਰ ਕਾਂਗਰਸੀ ਆਗੂ ਨਰਿੰਦਰਪਾਲ ਲਾਲੀ, ਬੀਜੇਪੀ ਪ੍ਰਧਾਨ ਵਿਜੇ ਕੁਮਾਰ ਕੂਕਾ, ਭਗਵਾਨ ਦਾਸ ਜੁਨੇਜਾ, ਹਰੀ ਸਿੰਘ ਟੌਹੜਾ ਪ੍ਰਧਾਨ ਪੰਜਾਬ ਸਟੇਟ ਕਰਮਚਾਰੀ ਦਲ ਡਾਕਟਰ ਹਰਿੰਦਰ ਪਾਲ ਸਿੰਘ, ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ ਆਦਿ ਹਾਜ਼ਰ ਸਨ | ਇਸ ਮੌਕੇ ਰਜਿੰਦਰਾ ਹਸਪਤਾਲ ਪਟਿਆਲਾ ਦੀ ਬਲੱਡ ਬੈਂਕ ਦੀ ਟੀਮ ਵਲੋਂ 47 ਯੂਨਿਟ ਖੂਨ ਇਕੱਤਰ ਕੀਤਾ ਗਿਆ | ਹੋਰਨਾਂ ਤੋਂ ਇਲਾਵਾ ਸੱਗੂ ਸਤਵਿੰਦਰ ਸਿੰਘ ਮਣਕੂ, ਸੁਸ਼ੀਲ ਸਿੰਘ, ਜਸਵਿੰਦਰ ਸਿੰਘ ਭੋਡੇ, ਐਡ. ਅਮਰੀਕ ਸਿੰਘ, ਬਲਜਿੰਦਰ ਸਿੰਘ ਜੰਡੂ ਚੇਅਰਮੈਨ, ਬਾਬੂ ਰਾਮ ਕਿਸ਼ਨ ਅਮਰਜੀਤ ਸਪਾਲ, ਅਮਨਦੀਪ ਗਹੀਰ, ਗੁਰਮੀਤ ਸਿੰਘ ਨਿਕਾ, ਹਰਪਾਲ ਸਿੰਘ ਪਾਲ਼ੀ, ਗੁਰਦੀਪ ਸਿੰਘ ਮਹਿਲ, ਅਵਤਾਰ ਸਿੰਘ ਮਨੂਰ, ਮਨਦੀਪ ਗੋਗਣਾ ਨੇ ਕੈਂਪ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਇਆ | ਕੈਂਪ ਵਿਚ ਆਏ ਸਾਰੇ ਮਹਿਮਾਨਾਂ ਦਾ ਸ੍ਰੀ ਵਿਸ਼ਵਕਰਮਾ ਵੈੱਲਫੇਅਰ ਟਰੱਸਟ ਦੇ ਚੇਅਰਮੈਨ ਸੁਰਜੀਤ ਸਿੰਘ ਮਹਿਲ ਪ੍ਰਧਾਨ ਸਰਬਜੀਤ ਸਿੰਘ ਭੋਡੇ ਵਲੋਂ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਬੀ. ਕੇ. ਯੂ. ਸ਼ਾਦੀਪੁਰ ਦੀ ਹੋਈ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਪੰਜਾਬੀ 'ਵਰਸਿਟੀ ਦੇ ਪੰਜਾਬੀ ਵਿਭਾਗ ਵਿਖੇ ਉੱਘੀ ਲੇਖਕ ਹਰਪਿੰਦਰ ਰਾਣਾ ਦਾ ਰੂ-ਬਰੂ ਕਰਵਾਇਆ
Ad Position 24