17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਹਲਕਾ ਮੁਖੀ ਬਾਬੂ ਕਬੀਰ ਦਾਸ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਮੀਟਿੰਗ

Ad Position 21
No active advertisement
ਅਜੀਤ ਡੈਸਕ 21-09-2025
ਪਾਤੜਾਂ, 20 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹਲਕਾ ਮੁਖੀ ਕਬੀਰ ਦਾਸ ਦੀ ਅਗਵਾਈ 'ਚ ਪਾਤੜਾਂ ਵਿਖੇ ਹੋਈ | ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਹੋਈ ਇਸ ਮੀਟਿੰਗ 'ਚ ਪੰਜਾਬ ਵਿਚ ਆਏ ਹੜ੍ਹਾਂ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹੜ੍ਹ ਪੀੜਤਾਂ ਦੀ ਕੀਤੀ ਗਈ ਸਹਾਇਤਾ ਲਈ ਉਨ੍ਹਾਂ ਦੀ ਪ੍ਰਸੰਸਾਂ ਕੀਤੀ ਗਈ ਅਤੇ ਇਸ ਵਿਚ ਯੋਗਦਾਨ ਪਾਉਣ ਲਈ ਕਣਕ ਭੇਜੇ ਜਾਣ ਦੀਆਂ ਡਿਊਟੀਆਂ ਪਾਰਟੀ ਵਰਕਰਾਂ ਅਤੇ ਸਰਕਲ ਪ੍ਰਧਾਨਾਂ ਦੀਆਂ ਲਾਈਆਂ ਗਈਆਂ | ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਕਬੀਰ ਦਾਸ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਾਰਿਸ਼ਾਂ ਆਉਣ ਤੋਂ ਪਹਿਲਾਂ ਦਰਿਆਵਾਂ, ਨਦੀਆਂ, ਡਰੇਨਾਂ ਅਤੇ ਬਰਸਾਤੀ ਨਾਲਿਆਂ ਦੀ ਕੋਈ ਸਫਾਈ ਅਤੇ ਉਨ੍ਹਾਂ ਦੇ ਬੰਨ੍ਹਾਂ ਨੂੰ ਮਜਬੂਤ ਕੀਤੇ ਜਾਣ ਬਾਰੇ ਕੋਈ ਪ੍ਰਬੰਧ ਸਰਕਾਰ ਵਲੋਂ ਨਹੀਂ ਕੀਤਾ ਗਿਆ | ਜਿਸ ਕਰਕੇ ਪਹਾੜੀ ਖੇਤਰ ਅਤੇ ਪੰਜਾਬ ਦੇ ਮੈਦਾਨੀ ਇਲਾਕਿਆਂ ਵਿਚ ਇਸ ਵਾਰ ਹੋਈ ਭਾਰੀ ਬਾਰਿਸ਼ ਕਾਰਨ ਆਏ ਪਾਣੀ ਨੇ ਹਤਾਂ ਦਾ ਰੂਪ ਧਾਰਨ ਕਰਕੇ ਵੱਡੇ ਪੱਧਰ 'ਤੇ ਤਬਾਹੀ ਮਚਾਉਦਿਆਂ ਪੰਜਾਬ ਵਿਚ 4 ਲੱਖ ਤੋਂ ਵੱਧ ਏਕੜ ਵਿੱਚ ਲਾਇਆ ਹੋਇਆ ਝੋਨਾਂ ਅਤੇ ਹੋਰ ਫਸਲਾਂ ਤਬਾਹ ਕਰ ਦਿੱਤੀਆਂ ਹਨ ਅਤੇ ਲੋਕਾਂ ਦੇ ਘਰ ਅਤੇ ਹੋਰ ਕਾਰੋਬਾਰ ਤਬਾਹ ਕਰਕੇ ਰੱਖ ਦਿੱਤੇ ਹਨ | ਇਸ ਔਖੀ ਘੜ੍ਹੀ ਵਿਚ ਪੰਜਾਬ ਦੇ ਲੋਕਾਂ ਦਾ ਸਾਥ ਦੇਣ ਦੀ ਬਿਜਾਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਈ.ਸੀ.ਯੂ ਵਿਚ ਜਾ ਦਾਖਿਲ ਹੋਏ ਪਰ ਪੰਜਾਬ ਦੇ ਲੋਕਾਂ ਦੀ ਇਸ ਮੁਸ਼ਕਿਲ ਦੀ ਘੜ੍ਹੀ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਰ ਹੜ੍ਹ ਪੀੜਤ ਪਿੰਡ ਵਿੱਚ ਜਾ ਕੇ ਲੋਕਾਂ ਨੂੰ ਨਗਦ ਰਾਸ਼ੀ ਤਰਪਾਲਾਂ, ਬੰਨ੍ਹ ਬੰਨਣ ਲਈ ਡੀਜਲ, ਪਸੂਆਂ ਲਈ ਚਾਰਾ ਅਤੇ ਹਰ ਤਰਾਂ ਦੀ ਮਦਦ ਕੀਤੀ ਜਾ ਰਹੀ ਹੈ | ਇਸ ਮੌਕੇ ਸਾਬਕਾ ਚੇਅਰਮੈਨ ਗੁਰਬਚਨ ਸਿੰਘ ਮੌਲਵੀਵਾਲਾ, ਲਖਵਿੰਦਰ ਸਿੰਘ ਮੱਲ ਵਾਲਾ, ਜੋਗਾ ਸਿੰਘ ਸਿੱਧੂ ਸਾਬਕਾ ਡਾਇਰੈਕਟਰ ਖਾਦੀ ਬੋਰਡ, ਨਿਧਾਨ ਸਿੰਘ ਜੱਖਰ ਸਾਬਕਾ ਮੈਂਬਰ ਜਿਲ੍ਹਾ ਪ੍ਰੀਸ਼ਦ ਅਜੈਬ ਸਿੰਘ ਮੱਲ੍ਹੀ ਸੀਨੀਅਰ ਆਗੂ ਅਕਾਲੀ ਦਲ, ਤੇਜਵੀਰ ਸਿੰਘ ਖਾਂਗ ਸਾਬਕਾ ਚੇਅਰਮੈਨ ਸਰਕਲ ਪ੍ਰਧਾਨ 'ਚ ਜੋਗਿੰਦਰ ਸਿੰਘ ਬਾਵਾ, ਵਿਸ਼ਾਲ ਗੋਇਲ, ਸੁਰਜੀਤ ਸਿੰਘ ਮਾਹਲ, ਬਲਦੇਵ ਸਿੰਘ ਚੀਮਾ, ਕਰਿਸ਼ਨ ਸਿੰਘ ਦੁਗਾਲ, ਅੰਗੇਰਜ ਸਿੰਘ ਮਤੋਲੀ, ਰਣਜੀਤ ਸਿੰਘ ਸ਼ਾਹੀ, ਨਿਰਮਲ ਸਿੰਘ ਧੂਹੜ, ਵਰਕਰਾਂ 'ਚ ਗੁਰਨਾਮ ਸਿੰਘ ਵੜੈਚ, ਦਲਜੀਤ ਸਿੰਘ ਸਾਗਰਾ, ਮਹਿਲ ਸਿੰਘ ਗਲੋਲੀ, ਸਰਵਣ ਸਿੰਘ ਭੁੱਲਰ, ਸੁਖਵਿੰਦਰ ਸਿੰਘ ਠਰੂਆ, ਮੰਗਾ ਸਿੰਘ ਸੁੰਦਰ ਬਸਤੀ, ਜੱਸਾ ਸਿੰਘ ਪਾਤੜਾਂ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਤਨਖਾਹ ਨਾ ਮਿਲਣ ਕਾਰਨ ਸੂਬੇ ਦੇ ਕੰਪਿਊਟਰ ਅਧਿਆਪਕਾਂ 'ਚ ਭਾਰੀ ਰੋਸ ਅਗਲੀ ਖ਼ਬਰ ਦਾਣਾ ਮੰਡੀ ਭਗਤਾਂਵਾਲਾ 'ਚ ਫ਼ਸਲ ਦੀ ਆਮਦ ਨਾਲ ਜਾਮ ਹੋਈ ਸ਼ਹਿਰ ਦੀ ਆਵਾਜਾਈ <br/>
Ad Position 24