17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਦਾਣਾ ਮੰਡੀ ਭਗਤਾਂਵਾਲਾ 'ਚ ਫ਼ਸਲ ਦੀ ਆਮਦ ਨਾਲ ਜਾਮ ਹੋਈ ਸ਼ਹਿਰ ਦੀ ਆਵਾਜਾਈ <br/>

Ad Position 21
No active advertisement
ਅਜੀਤ ਡੈਸਕ 21-09-2025
ਅੰਮਿ੍ਤਸਰ, 20 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਜ਼ਿਲ੍ਹੇ ਦੀ ਪ੍ਰਮੁੱਖ ਦਾਣਾ ਮੰਡੀ ਭਗਤਾਂਵਾਲਾ 'ਚ ਇਨ੍ਹੀਂ ਦਿਨੀ ਝੋਨੇ ਅਤੇ ਬਾਸਮਤੀ ਦੀ ਵੱਡੀ ਆਮਦ ਹੋ ਰਹੀ ਹੈ | ਪੂਰੀ ਮੰਡੀ ਨੱਕੋ-ਨੱਕ ਭਰੀ ਹੋਣ ਕਰਕੇ ਟਰਾਲੀਆ ਦੀਆਂ ਸ਼ਹਿਰ 'ਚ ਵੱਡੀਆਂ-ਵੱਡੀਆਂ ਲਾਈਨਾਂ ਲੱਗ ਗਈਆਂ ਹਨ | ਇਸ ਦੌਰਾਨ ਜਿਥੇ ਕਿਸਾਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਸ਼ਹਿਰ ਵਾਸੀ ਵੀ ਆਵਾਜਾਈ ਜਾਮ ਹੋਣ ਕਾਰਨ ਖੱਜਲ ਖੁਆਰ ਹੋ ਰਹੇ ਹਨ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੀਜਨ ਤੋਂ ਪਹਿਲਾ ਆੜਤੀਆਂ ਅਤੇ ਹੋਰ ਸੰਬੰਧਿਤ ਧਿਰਾਂ ਨਾਲ ਕੀਤੀਆਂ ਗਈਆਂ ਮੀਟਿੰਗਾਂ ਦਾ ਖਾਸ ਕਰਕੇ ਆਵਾਜਾਈ ਜਾਮ ਦਾ ਕੋਈ ਸਾਰਥਕ ਹੱਲ ਦੇਖਣ ਨੂੰ ਨਹੀਂ ਮਿਲਿਆ ਹੈ, ਜਦਕਿ ਇਸ ਤੋਂ ਪਹਿਲਾਂ ਆੜਤੀਆਂ ਵਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਦਾਣਾ ਮੰਡੀ 'ਚ ਟਰਾਲੀਆਂ ਤੇ ਟਰੱਕਾਂ ਦੀ ਆਮਦ ਲਈ ਤਰਨ ਤਾਰਨ ਰੋਡ ਚਾਟੀਵਿੰਡ ਨਹਿਰ ਤੋਂ ਸਿੱਧੀ ਬਾਈਪਾਸ ਸੜਕ ਬਣਾ ਦਿੱਤੀ ਜਾਵੇ ਜਿਸ ਲਈ ਕਿਸਾਨਾਂ ਨੇ ਆਪਣੀ ਜ਼ਮੀਨ ਵੀ ਦੇਣ ਦੀ ਹਾਮੀ ਭਰ ਦਿੱਤੀ ਤੇ ਕੇਂਦਰ ਸਰਕਾਰ ਨੇ ਉਕਤ ਰਸਤੇ 'ਚ ਅੰਡਰਪਾਥ ਬਣਾਉਣ ਲਈ ਮਨਜੂਰੀ ਦਿੰਦੇੇ ਹੋਏ ਬਕਾਇਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਪਰ ਮਿਲੀ ਜਾਣਕਾਰੀ ਅਨੁਸਾਰ ਉਕਤ ਮੰਡੀ 'ਚੋਂ ਬਾਈਪਾਸ ਨੂੰ ਬਣਾਇਆ ਜਾਣ ਵਾਲਾ ਮਹਿਜ ਡੇਢ ਕਿਲੋਮੀਟਰ ਤੱਕ ਦਾ ਰਸਤਾ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਇਕੱਲਾ ਪਾਸਾ ਹੀ ਨਹੀਂ ਵੱਟਿਆ ਜਾ ਰਿਹਾ ਸਗੋਂ ਉਲਟਾ ਇਸ ਸੜਕ ਨੂੰ ਬਣਾਉਣ ਦਾ ਕੰਮ ਰੋਕਣ ਲਈ ਵੀ ਅੜਿੱਕੇ ਡਾਹੇ ਜਾ ਰਹੇ ਹਨ | ਉਥੇ ਹੀ ਦੂਜੇ ਪਾਸੇ ਪ੍ਰਸ਼ਾਸਨ ਦੇ ਨਾਂ-ਪੱਖੀ ਵਤੀਰੇ ਨੂੰ ਵੇਖਦਿਆਂ ਆੜ੍ਹਤੀ ਹੁਣ ਖੁਦ ਆਵਾਜਾਈ ਨੂੰ ਦਰੁਸਤ ਕਰਨ ਲਈ ਜਿੰਮੇਵਾਰੀਆਂ ਸੰਭਾਲ ਰਹੇ ਹਨ | ਗੱਲਾ ਆੜ੍ਹਤੀ ਐਸੋਸੀਏਸ਼ਨ ਵਲੋਂ ਭਾਵੇਂ ਕਿ ਮੰਡੀਆਂ 'ਚ ਦਾਖਲ ਹੋਣ ਲਈ ਟਰਾਲੀਆਂ ਅਤੇ ਟਰੱਕਾਂ ਦਾ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਟ੍ਰੈਫਿਕ ਦੀ ਭਾਰੀ ਸਮੱਸਿਆ ਹੈ | ਗੱਲਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਛੀਨਾ ਨੇ ਕਿਹਾ ਕਿ ਸੀਜਨ ਦੌਰਾਨ ਪ੍ਰਸ਼ਾਸਨ ਟ੍ਰੈਫਿਕ ਦੀ ਸਮੱਸਿਆ ਨੂੰ ਖਤਮ ਕਰਨ 'ਚ ਪੂਰੀ ਤਰ੍ਹਾਂ ਅਸਫਲ ਸਾਬਿਤ ਹੋਇਆ ਹੈ | ਉਨ੍ਹਾਂ ਦੱਸਿਆ ਕਿ ਹਰ ਸਾਲ ਇਸ ਮੰਡੀ 'ਚ ਝੋਨੇ/ਬਾਸਮਤੀ ਦੀ ਕਰੀਬ ਇਕ ਕਰੋੜ 10 ਲੱਖ ਤੋਂ ਵਧੇਰੇ ਤੋੜੇ ਦੀ ਆਮਦ ਹੁੰਦੀ ਹੈ ਅਤੇ ਹੁਣ ਤੱਕ ਇਕੱਲੇ 1509 ਬਾਸਮਤੀ ਦਾ 14 ਲੱਖ ਤੋੜਾ ਮੰਡੀ 'ਚ ਆ ਗਿਆ ਹੈ | ਛੀਨਾ ਨੇ ਦੱਸਿਆ ਕਿ ਜੇਕਰ ਮੰਡੀ 'ਚੋਂ ਤਰਨ ਤਾਰਨ ਰੋਡ ਚਾਟੀਵਿੰਡ ਨਹਿਰ ਤੱਕ ਸਿੱਧਾ ਡੇਢ ਕਿਲੋਮੀਟਰ ਤੱਕ ਦਾ ਬਾਈਪਾਸ ਬਣਾਇਆ ਜਾਂਦਾ ਹੈ ਤਾਂ ਹਰ ਸਾਲ ਹੀ ਟ੍ਰੈਫਿਕ ਦੀ ਵੱਡੀ ਸਮੱਸਿਆ ਤੋਂ ਆਮ ਲੋਕ ਬਚ ਸਕਦੇ ਹਨ | ਉਨ੍ਹਾਂ ਕਿਹਾ ਕਿ ਇਸ ਬਾਬਤ ਐਸੋਸੀਏਸ਼ਨ ਵਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਕੁਝ ਸਿਆਸੀ ਲੋਕ ਇਸ ਕੰਮ 'ਚ ਅੜਿੱਕਾ ਬਣ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਹਲਕਾ ਮੁਖੀ ਬਾਬੂ ਕਬੀਰ ਦਾਸ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਮੀਟਿੰਗ ਅਗਲੀ ਖ਼ਬਰ ਸਮਾਜਵਾਦੀ ਪਾਰਟੀ ਦੇ ਆਗੂੁਆਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕੀਤਾ ਦੌਰਾ <br/>
Ad Position 24