17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸੀ ਪਾਈਟ ਕੈਂਪ ਰਣੀਕੇ ਵਿਖੇ ਆਰਮੀ ਮੇਜਰ ਅਤੇ ਟ੍ਰੇਨਿੰਗ ਅਫ਼ਸਰ ਨੇ ਨੌਜਵਾਨਾਂ ਨਾਲ ਕੀਤੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 21-09-2025
ਅਟਾਰੀ, 20 ਸਤੰਬਰ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਸ਼ਹੀਦ ਦਲਬੀਰ ਸਿੰਘ ਰਣੀਕੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਰਣੀਕੇ ਵਿਖੇ ਚੱਲ ਰਹੇ ਸੀ. ਪਾਈਟ ਕੈਂਪ ਵਿਚ ਆਰਮੀ ਮੇਜਰ ਪੀ. ਐੱਸ ਰਾਵਤ ਅਤੇ ਸੀ. ਪਾਈਟ ਕੈਂਪਾਂ ਦੇ ਟਰੇਨਿੰਗ ਅਫਸਰ ਅਜੀਤ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਿਨ੍ਹਾਂ ਨੇ ਟ੍ਰੇਨਿੰਗ ਲੈ ਰਹੇ ਯੁਵਕਾਂ ਨਾਲ ਮੀਟਿੰਗ ਕੀਤੀ ਅਤੇ ਫੌਜ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਲਈ ਜੋਸ਼ ਭਰਿਆ | ਉਨ੍ਹਾਂ ਕਿਹਾ ਕਿ ਉਹ ਆਰਮੀ ਵਿਚ ਭਰਤੀ ਹੋ ਕੇ ਵੀ ਪੜ੍ਹਾਈ ਜਾਰੀ ਰੱਖਣਗੇ ਤਾਂ ਉੱਚ ਅਫਸਰ ਬਣ ਜਾਣਗੇ ਅਤੇ ਤਰੱਕੀ ਵੱਲ ਵਧਣਗੇ | ਆਰਮੀ ਮੇਜਰ ਪੀ.ਐੱਸ. ਰਾਵਤ ਅਤੇ ਟ੍ਰੇਨਿੰਗ ਅਫਸਰ ਅਜੀਤ ਸਿੰਘ ਵਲੋਂ ਨੌਜਵਾਨਾਂ ਨੂੰ ਟੀ ਸ਼ਰਟਾਂ ਵੀ ਦਿੱਤੀਆਂ ਗਈਆਂ | ਟਰੇਨਿੰਗ ਅਫਸਰ ਅਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੀ. ਪਾਈਟ ਕੈਂਪ ਰਣੀਕੇ ਵਿਖੇ ਫੌਜ ਅਤੇ ਹੋਰਨਾਂ ਫੋਰਸਾਂ ਵਿਚ ਭਰਤੀ ਹੋਣ ਲਈ ਟ੍ਰੇਨਿੰਗ ਚੱਲ ਰਹੀ ਹੈ, ਜਿਨ੍ਹਾਂ ਯੁਵਕਾਂ ਨੇ ਟ੍ਰੇਨਿੰਗ ਲੈਣੀ ਹੋਵੇ ਉਹ ਸੀ ਪਾਈਟ ਕੈਂਪ ਰਣੀਕੇ ਵਿਖੇ ਪਹੁੰਚ ਕੇ ਸੰਪਰਕ ਕਰ ਸਕਦੇ ਹਨ | ਇਸ ਮੌਕੇ ਮਾਸਟਰ ਮਨਦੀਪ ਸਿੰਘ, ਕੈਂਪ ਇੰਚਾਰਜ ਸੁੱਖਬੀਰ ਸਿੰਘ, ਸੂਬੇਦਾਰ ਸੁਖਦੇਵ ਸਿੰਘ ਖਾਸਾ ਅਤੇ ਕੈਂਪ ਅਧਿਕਾਰੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਏ.ਐਸ.ਆਈ ਤਰਸੇਮ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਕੀਤਾ ਜਾਗਰੂਕ <br/> ਅਗਲੀ ਖ਼ਬਰ ਕਾਂਗਰਸੀ ਵਰਕਰਾਂ ਸ਼ਹੀਦਾਂ ਦੇ ਨਾਂਅ 'ਤੇ ਬਣੇ ਸਟੇਡੀਅਮ ਦੀ ਸਾਂਭ ਸੰਭਾਲ ਦਾ ਲਿਆ ਜਿੰਮਾ <br/>
Ad Position 24