17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਕਾਂਗਰਸੀ ਵਰਕਰਾਂ ਸ਼ਹੀਦਾਂ ਦੇ ਨਾਂਅ 'ਤੇ ਬਣੇ ਸਟੇਡੀਅਮ ਦੀ ਸਾਂਭ ਸੰਭਾਲ ਦਾ ਲਿਆ ਜਿੰਮਾ <br/>

Ad Position 21
No active advertisement
ਅਜੀਤ ਡੈਸਕ 21-09-2025
ਚੋਗਾਵਾਂ, 20 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਭਾਰਤ ਵਾਸੀਆਂ ਦੀ ਆਨ ਤੇ ਸ਼ਾਨ ਲਈ ਕੈਨੇਡਾ ਦੀ ਧਰਤੀ ਤੇ ਫਾਂਸੀ ਦਾ ਰੱਸਾ ਚੁੰਮਣ ਵਾਲੇ ਪਹਿਲੇ ਸਿੱਖ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੀ ਯਾਦ ਵਿਚ ਬਣਿਆ ਸ਼ਹੀਦ ਮੇਵਾ ਸਿੰਘ ਸਟੇਡੀਅਮ ਲੋਪੋਕੇ ਆਪਣੇ ਆਖਰੀ ਸਾਹ ਗਿਣ ਰਿਹਾ ਸੀ | ਇਹ ਖੇਡ ਗਰਾਊਾਡ ਸੱਪਾਂ ਦਾ ਰਹਿਣ ਬਸੇਰਾ ਬਣੀ ਹੋਈ ਸੀ | ਲੋਕ ਇੱਥੇ ਆਉਣ ਤੋਂ ਵੀ ਗੁਰੇਜ ਕਰਦੇ ਸਨ | ਇਸ ਸੰਬੰਧੀ 16 ਸਤੰਬਰ ਨੂੰ 'ਅਜੀਤ' ਵਿਚ ਇਕ ਖਬਰ ਵੀ ਪ੍ਰਕਾਸ਼ਿਤ ਹੋਈ ਸੀ | ਜਿਸਦਾ ਸਾਬਕਾ ਕੈਬਨਿਟ ਮੰਤਰੀ ਦੇ ਮੌਜੂਦਾ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਤੁਰੰਤ ਐਕਸ਼ਨ ਲੈਂਦਿਆਂ ਖਸਤਾ ਹਾਲਤ ਵਿਚ ਹੋਈ ਗਰਾਉਂਡ ਨੂੰ ਤਿਆਰ ਕਰਨ ਦੀ ਹਦਾਇਤ ਜਾਰੀ ਕੀਤੀ | ਜਿਸ ਤਹਿਤ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਮੀਤ ਪ੍ਰਧਾਨ ਅਜੇਬੀਰ ਸਿੰਘ ਲੋਪੋਕੇ, ਮੈਂਬਰ ਗੁਰਿੰਦਰ ਸਿੰਘ ਦੀ ਅਗਵਾਈ ਹੇਠ ਸਮੂਹ ਮੈਂਬਰਾਂ ਨੇ ਇਸ ਗਰਾਉਂਡ ਦੀ ਸਾਫ ਸਫਾਈ ਕਰਵਾਈ | ਉਨ੍ਹਾਂ ਕਿਹਾ ਕਿ ਜਲਦ ਹੀ ਇਹ ਗਰਾਊਾਡ ਤਿਆਰ ਕਰਵਾ ਕੇ ਖੇਡਣ ਯੋਗ ਬਣਾਈ ਜਾਵੇਗੀ | ਉਨ੍ਹਾਂ ਕਿਹਾ ਕਿ ਇਹ ਸਟੇਡੀਅਮ ਪਹਿਲਾਂ ਕਿਲਾ ਰਾਏਪੁਰ ਤੋਂ ਦੂਜੇ ਨੰਬਰ ਦੀਆਂ ਖੇਡਾਂ ਦਾ ਇਹ ਕੇਂਦਰ ਹੁੰਦਾ ਸੀ | ਜਿਸ ਨੇ ਕਈ ਇੰਟਰਨੈਸ਼ਨਲ ਖਿਡਾਰੀ ਪੈਦਾ ਕੀਤੇ ਪਰ ਮੌਜੂਦਾ ਸਰਕਾਰ ਦੇ ਸਾਢੇ ਤਿੰਨ ਸਾਲ ਬੀਤ ਜਾਣ 'ਤੇ ਵੀ ਇਹ ਸਟੇਡੀਅਮ ਵਿਚ ਕੋਈ ਵੀ ਖੇਡ ਮੇਲਾ ਤੱਕ ਨਹੀਂ ਕਰਵਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਸੀ ਪਾਈਟ ਕੈਂਪ ਰਣੀਕੇ ਵਿਖੇ ਆਰਮੀ ਮੇਜਰ ਅਤੇ ਟ੍ਰੇਨਿੰਗ ਅਫ਼ਸਰ ਨੇ ਨੌਜਵਾਨਾਂ ਨਾਲ ਕੀਤੀ ਮੀਟਿੰਗ <br/> ਅਗਲੀ ਖ਼ਬਰ ਐਡਵੋਕੇਟ ਅਰਜੁਨ ਵੋਹਰਾ ਬਾਰ ਐਸੋਸੀਏਸ਼ਨ ਬਾਬਾ ਬਕਾਲਾ ਦੇ ਬਣੇ ਮੈਂਬਰ <br/>
Ad Position 24