17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਆਯੂਰਪਾਵਰ ਪਲਾਂਟ ਦਾ ਹੜ੍ਹਾਂ ਨਾਲ ਭਾਰੀ ਨੁਕਸਾਨ, ਕੰਟਰੋਲ ਰੂਮ, ਟਰਾਂਸਫਾਰਮਰ, ਇਨਵਰਟਰ, ਸੋਲਰ ਪਲੇਟਾਂ ਪੂਰੀ ਤਰ੍ਹਾਂ ਬਰਬਾਦ <br/>

Ad Position 21
No active advertisement
ਅਜੀਤ ਡੈਸਕ 21-09-2025
ਗੱਗੋਮਾਹਲ/ਰਮਦਾਸ, 20 ਸਤੰਬਰ (ਸੰਧੂ/ਵਾਹਲਾ)-ਪਿੰਡ ਅਵਾਣ ਦੀ ਪੰਚਾਇਤੀ ਜ਼ਮੀਨ ਤੇ ਰੇਲਵੇ ਲਾਈਨ ਕੋਲ ਸਥਿਤ ਅਯੂਰਪਾਵਰ ਪਲਾਂਟ ਦੇ ਸੁਪਰਵਾਈਜਰ ਕੁਲਜੀਤ ਸਿੰਘ ਸਮਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦਰਿਆ ਰਾਵੀ ਵਿਚ ਆਏ ਹੜ੍ਹ ਕਾਰਨ ਪਾਵਰਪਲਾਂਟ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਿਆ, ਜਿਸ ਨਾਲ ਪਲਾਂਟ ਨੂੰ ਭਾਰੀ ਨੁਕਸਾਨ ਪੁੱਜਾ | ਪਲਾਂਟ ਦੇ ਕੰਟਰੋਲ ਰੂਮ ਵਿਚ ਪਾਣੀ ਜਾਣ ਨਾਲ ਸੀ. ਬੀ. 40 ਦੋ ਟਰਾਂਸਫਾਰਮਰ, 4 ਇੰਨਵਰਟਰ 500 ਕਿਲੋਵਾਟ ਸਮੇਤ ਪਾਵਰਪਲਾਂਟ ਦੀਆਂ ਕਰੀਬ 8600 ਸੋਲਰ ਪਲੇਟਾਂ ਖਤਮ ਹੋ ਗਈਆਂ, ਜਿਸ ਕਰਕੇ ਪਾਵਰ ਪਲਾਂਟ ਨੇ ਕੰਮ ਕਰਨਾ ਬੰਦ ਕਰ ਦਿੱਤਾ ਤੇ ਅਜੇ ਤੱਕ ਵੀ ਪਲਾਂਟ ਨਕਾਰਾ ਹਾਲਤ ਵਿਚ ਪਿਆ ਹੈ | ਜਿਸ ਨੂੰ ਮੁੜ ਚਾਲੂ ਕਰਨ ਲਈ ਲੱਖਾਂ ਰੁਪਏ ਤੇ ਕਰੀਬ 2 ਮਹੀਨੇ ਦਾ ਸਮਾਂ ਲੱਗ ਸਕਦਾ ਹੈ | ਕਿਉਂਕਿ ਪਲਾਂਟ ਵਿਚ ਪੁੱਜਣ ਦਾ ਰਸਤਾ ਪਾਣੀ ਵਹਾਅ ਕੇ ਲੈ ਗਿਆ ਹੈ ਤੇ ਪਾਵਰ ਪਲਾਂਟ ਦੁਆਲੇ ਲੱਗੀ ਸੁਰੱਖਿਆ ਵਾਰਡ ਹੜ ਦੇ ਪਾਣੀ ਵਿਚ ਰੁੜ੍ਹ ਗਈ ਹੈ | ਉਨ੍ਹਾਂ ਕਿਹਾ ਕਿ ਹੜ੍ਹ ਨਾਲ ਪਲਾਂਟ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ |

Ad Position 22
No active advertisement
ਪਿਛਲੀ ਖ਼ਬਰ ਪਾਵਨ ਵਾਲਮੀਕਿ ਤੀਰਥ ਰਾਮਲੀਲ੍ਹਾ ਵਾਸਤੇ ਅਖੰਡ ਜੋਤ ਦੀ ਹੋਈ ਸ਼ੁਰੂਆਤ <br/> ਅਗਲੀ ਖ਼ਬਰ ਅਜਨਾਲਾ ਖੇਤਰ ਦੇ ਕਈ ਪਿੰਡਾਂ ਵਿਚ ਹਾਲੇ ਤੱਕ ਵੀ ਝੋਨੇ ਦੀਆਂ ਪੱਕੀਆਂ ਫ਼ਸਲਾਂ ਪਾਣੀ ਵਿਚ ਡੁੱਬੀਆਂ-ਡਾ: ਸਤਨਾਮ ਸਿੰਘ ਅਜ...
Ad Position 24