29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਸੱਚਰ ਦੀ ਅਗਵਾਈ 'ਚ ਕੱਥੂਨੰਗਲ ਮੀਟਿੰਗ 'ਚ ਵੱਡੀ ਗਿਣਤੀ 'ਚ ਲੋਕਾਂ ਕੀਤੀ ਸ਼ਮੂਲੀਅਤ-ਸੀਨੀਅਰ ਕਾਂਗਰਸੀ ਆਗੂ

Ad Position 21
No active advertisement
ਮੀਟਿੰਗ ਉਪਰੰਤ ਬਲਾਕ ਪ੍ਰਧਾਨ ਸਤਨਾਮ ਸਿੰਘ ਨਾਲ ਸਰਪੰਚ ਸ਼ਮਸ਼ੇਰ ਸਿੰਘ, ਦਿਲਬਾਗ ਸਿੰਘ ਤੇ ਹੋਰ | ਤਸਵੀਰ : ਦਲਵਿੰਦਰ ਸਿੰਘ ਰੰਧਾਵਾ <br/> 20-09-2025
ਕੱਥੂਨੰਗਲ, 19 ਸਤੰਬਰ (ਦਲਵਿੰਦਰ ਸਿੰਘ ਰੰਧਾਵਾ)-ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਸਾਬਕਾ ਕੇਂਦਰੀ ਮੰਤਰੀ ਤੇ ਸਪੀਕਰ ਸ੍ਰੀ ਸੀਪੀ ਜੋਸ਼ੀ ਜਿਨ੍ਹਾਂ ਨੂੰ ਹਾਈ ਕਮਾਂਡ ਵਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਅੰਮਿ੍ਤਸਰ ਦਿਹਾਤੀ ਦਾ ਅਬਜ਼ਰਵਰ ਨਿਯੁਕਤ ਕੀਤਾ ਗਿਆ | ਵਿਧਾਨ ਸਭਾ ਹਲਕਾ ਮਜੀਠਾ ਦੇ ਪਿੰਡ ਕੱਥੂਨੰਗਲ ਵਿਚ ਹੋਈ ਹਲਕਾ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਦੀ ਅਗਵਾਈ ਵਿਚ ਇਕ ਪ੍ਰਭਾਵਸ਼ਾਲੀ ਮੀਟਿੰਗ ਵਿਚ ਹਲਕਾ ਮਜੀਠਾ ਦੇ ਵੱਡੀ ਗਿਣਤੀ ਵਿਚ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ ਜਿਸ ਨਾਲ ਹਲਕੇ ਮਜੀਠੇ ਵਿਚ ਇਹ ਚਰਚਾ ਜ਼ੋਰਾਂ 'ਤੇ ਚੱਲ ਰਹੀ ਹੈ ਕਿ ਇਸ ਵਾਰ ਹਲਕਾ ਮਜੀਠੇ ਵਿਚ ਵੀ ਕਾਂਗਰਸ ਪਾਰਟੀ ਹਰ ਵਰਗ ਨਾਲ ਕੰਮ ਕਰਕੇ ਜਿੱਤ ਪ੍ਰਾਪਤ ਕਰੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਲਾਕ ਕਾਂਗਰਸ ਮਜੀਠਾ ਦੇ ਪ੍ਰਧਾਨ ਸਤਨਾਮ ਸਿੰਘ ਕਾਜੀਕੋਟ ਨੇ ਗੱਲਬਾਤ ਕਰਦਿਆਂ ਕਹੇ ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਹਲਕੇ ਦੀ ਸੇਵਾ ਭਗਵੰਤ ਪਾਲ ਸਿੰਘ ਸੱਚਰ ਵਲੋਂ ਕੀਤੀ ਜਾ ਰਹੀ ਹੈ , ਇਹੀ ਕਾਰਨ ਹੈ ਕਿ ਅੱਜ ਮਜੀਠਾ ਹਲਕੇ ਵਿਚ ਕਾਂਗਰਸ ਪਾਰਟੀ ਮਜਬੂਤ ਨਜ਼ਰ ਆ ਰਹੀ ਹੈ ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਚੇਅਰਮੈਨ ਜਗਦੇਵ ਸਿੰਘ ਬੱਗਾ, ਸਤਨਾਮ ਸਿੰਘ ਕਾਜੀਕੋਟ, ਵਿਨੋਦ ਕੁਮਾਰ ਰੂਪਵਾਲੀ ਬ੍ਰਾਹਮਣਾ, ਹਰਮਨ ਸਿੰਘ ਟਾਹਲੀ ਸਾਹਿਬ, ਨਵਦੀਪ ਸਿੰਘ ਖੈੜੇ ਬਾਲਾ ਚੱਕ, ਝਿਲਮਿਲ ਸਿੰਘ ਬਾਠ, ਤਜਿੰਦਰ ਸਿੰਘ ਤੂਫਾਨ, ਜਗਦੇਵ ਸਿੰਘ ਚੁਗਾਵਾਂ, ਮੈਂਬਰ ਪੰਚਾਇਤ ਕਰਨ ਚੁਗਾਵਾਂ, ਰਣਜੀਤ ਸਿੰਘ, ਕੇਵਲ ਸਿੰਘ ਲੁਧੜ, ਸਤਨਾਮ ਸਿੰਘ ਚਾਚੋਵਾਲੀ, ਸਰਪੰਚ ਸ਼ਮਸ਼ੇਰ ਸਿੰਘ ਬਾਬੋਵਾਲ, ਪਰਮਜੀਤ ਸਿੰਘ ਭੋਏਵਾਲ, ਸੁਰਜੀਤ ਸਿੰਘ ਭੀਲੋਵਾਲ, ਸਤਨਾਮ ਸਿੰਘ ਭੀਲੋਵਾਲ, ਸੁਲੱਖਣ ਸਿੰਘ ਕੱਥੂਨੰਗਲ ਤੇ ਹੋਰ ਵੀ ਆਗੂ ਨਾਲ ਸਨ |
Ad Position 22
No active advertisement
ਪਿਛਲੀ ਖ਼ਬਰ ਰਾਜ ਸਭਾ ਮੈਂਬਰ ਹਰਭਜਨ ਸਿੰਘ ਵਲੋਂ ਹੜ੍ਹ ਪੀੜਤ ਲੋਕਾਂ ਦੀ ਸੇਵਾ ਲਈ 13-13 ਫਾਊਾਡੇਸ਼ਨ ਵਲੋਂ ਡਾਕਟਰ ਸਵੈਮਾਨ ਸਿੰਘ ਦੀ... ਅਗਲੀ ਖ਼ਬਰ ਸ੍ਰੀ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਲਾ ਸੁਲਤਾਨ ਸਿੰਘ ਦੇ ਵਿਦਿਆਰਥੀਆਂ ਨੇ ਤਗਮੇ ਜਿੱਤੇ <br/>
Ad Position 24