17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਪ੍ਰਕਾਸ਼ ਪੁਰਬ ਮੌਕੇ ਭਾਰਤ ਵਿਕਾਸ ਪਰਿਸ਼ਦ ਵਲੋਂ ਡਾਇਲੈਸਿਸ ਸੇਵਾਵਾਂ ਦੀ ਸ਼ੁਰੂਆਤ <br/>

Ad Position 21
No active advertisement
ਭਾਈ ਘਨੱਈਆ ਚੈਰੀਟੇਬਲ ਹਸਪਤਾਲ ਬ੍ਰਹਮਪੁਰ ਵਿਖੇ ਮੁਫ਼ਤ ਮੈਡੀਕਲ ਕੈਂਪ ਅਤੇ ਡਾਇਲਸਿਸ ਸੇਵਾਵਾਂ ਦੀ ਰੀਬਨ ਕੱਟ ਕੇ ਰਸਮੀ ਸ਼ੁਰੂਆਤ ਕਰਦੇ ਹੋਏ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿਤਾ ਸੋਹਣ ਸਿੰਘ ਬੈਂਸ ਤੇ ਮਾਤਾ ਬਲਵਿੰਦਰ ਕੌਰ ਅਤੇ ਭਾਰਤ ਵਿਕਾਸ ਪਰਿਸ਼ਦ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤੇ ਜਾਣ ਮੌਕੇ ਦੀ ਤਸਵੀਰ | <br/> 06-11-2025
ਨੰਗਲ, 5 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਾਈ ਘਨੱਈਆ ਚੈਰੀਟੇਬਲ ਹਸਪਤਾਲ, ਜੀ.ਟੀ. ਰੋਡ ਬ੍ਰਹਮਪੁਰ ਵਿਖੇ ਡਾਇਲੈਸਿਸ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ, ਅਤੇ ਇਕ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ | ਜਿਸ ਦਾ ਰਸਮੀ ਉਦਘਾਟਨ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿਤਾ ਸਰਦਾਰ ਸੋਹਣ ਸਿੰਘ ਬੈਂਸ ਵੱਲੋਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਕੈਬਿਨਟ ਮੰਤਰੀ ਬੈਂਸ ਦੇ ਮਾਤਾ ਬਲਵਿੰਦਰ ਕੌਰ ਬੈਂਸ, ਗੁਰਜਿੰਦਰ ਸਿੰਘ ਸ਼ੌਕਰ, ਅਸ਼ਵਨੀ ਕੁਮਾਰ ਸ਼ਰਮਾ ਅਤੇ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਦੇ ਸਵਾਮੀ ਸੱਜਣਾ ਨੰਦ ਜੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਭਾਰਤ ਵਿਕਾਸ ਪਰਿਸ਼ਦ ਦੇ ਡਾਇਰੈਕਟਰ ਐਡਵੋਕੇਟ ਅਸ਼ੋਕ ਮਨੋਚਾ ਅਤੇ ਪ੍ਰਧਾਨ ਜਗਮੋਹਨ ਸਿੰਘ ਵਾਲੀਆ ਨੇ ਦੱਸਿਆ ਕਿ ਇਸ ਹਸਪਤਾਲ ਵਿਚ ਗੁਰਦੇ ਦੇ ਮਰੀਜ਼ਾਂ ਨੂੰ ਚੈਰੀਟੇਬਲ ਦਰਾਂ 'ਤੇ ਡਾਇਲਸਿਸ ਪ੍ਰਦਾਨ ਕਰਨ ਤੋਂ ਇਲਾਵਾ, ਜੋ ਕਿ ਦੂਜੇ ਹਸਪਤਾਲਾਂ ਨਾਲੋਂ ਲਗਭਗ ਅੱਧੀ ਕੀਮਤ ਹੈ, ਓ.ਪੀ.ਡੀ. ਦੀ ਸਹੂਲਤ ਵੀ ਚੈਰੀਟੇਬਲ ਦਰਾਂ 'ਤੇ ਪ੍ਰਦਾਨ ਕੀਤੀ ਜਾ ਰਹੀ ਹੈ | ਇਸ ਮੌਕੇ ਰਾਜਨ ਸੋਨੀ ਸੈਕਟਰੀ, ਸੀ.ਏ ਮਹੇਸ਼ ਕੁਮਾਰ ਕੈਸ਼ੀਅਰ, ਰਾਜ਼ੀ ਛਾਬੜਾ, ਐੱਨ.ਕੇ. ਵਰਮਾ, ਪ੍ਰੋਫੈਸਰ ਕੇ.ਐਲ.ਧਾਰੀਵਾਲ, ਮੈਡਮ ਅਰੁਣਾ ਵਾਲੀਆ, ਮੈਡਮ ਸੁਰਿੰਦਰ ਸ਼ਰਮਾ, ਸਿਮਰਨਜੀਤ ਸਿੰਘ ਬਿਮਰਾ, ਇੰਜਨੀਅਰ ਚੰਦਰ ਮੋਹਨ ਘਈ, ਗੁਰਦੀਪ ਕੁਮਾਰ ਸ਼ਰਮਾ, ਹਰਭਿੰਦਰ ਯੋਧਾ ਸਿੰਘ ਚਰਣਾ ਹਸਪਤਾਲ ਦੇ ਡਾ: ਹਰਭਿੰਦਰ ਯੋਧਾ ਸਿੰਘ ਪਾਲ ਸਿੰਘ, ਡਾ. ਭਾਰਤ ਵਿਕਾਸ ਪ੍ਰੀਸ਼ਦ ਭਾਖੜਾ ਨੰਗਲ ਸ਼ਾਖਾ ਅੰਕੁਸ਼ ਕੁਸ਼ਲ, ਡਾ: ਕੰਵਲਜੀਤ ਸਿੰਘ, ਡਾ: ਜਲੀਲ ਅਕਬਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ 'ਚ ਬਲਾਕ ਝੱਜ ਦੇ ਵਿਦਿਆਰਥੀ ਛਾਏ <br/> ਅਗਲੀ ਖ਼ਬਰ ਸ਼ਹੀਦ ਸੂਬੇਦਾਰ ਮੇਵਾ ਸਿੰਘ ਯਾਦਗਾਰੀ ਕਬੱਡੀ ਕੱਪ ਕਰਵਾਇਆ <br/>
Ad Position 24