15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਡਾ. ਅੰਕਿਤਾ ਤਿਵਾਰੀ ਦੀ ਯਾਦ 'ਚ ਬੱਚਿਆਂ ਨੂੰ ਕਾਪੀਆਂ ਤੇ ਪੈਨਸਲਾਂ ਵੰਡੀਆਂ

Ad Position 21
No active advertisement
ਅਜੀਤ ਡੈਸਕ 03-11-2025
ਮਹਿਰਾਜ, 2 ਨਵੰਬਰ (ਸੁਖਪਾਲ ਮਹਿਰਾਜ)-ਵੈਟਨਰੀ ਡਾ. ਅੰਕਿਤਾ ਤਿਵਾਰੀ ਦੀ ਯਾਦ ਨੂੰ ਸਮਰਪਿਤ ਸਮਾਗਮ ਆਂਗਣਵਾੜੀ ਸੈਂਟਰ 311 ਮਹਿਰਾਜ ਵਿਖੇ ਕਰਵਾਇਆ ਗਿਆ ਜਿਸ ਵਿਚ ਨੰਨ੍ਹੇ ਮੁੰਨੇ ਬੱਚਿਆਂ ਨੂੰ ਕਾਪੀਆਂ ਤੇ ਪੈਨਸਲਾਂ ਵੰਡੀਆਂ ਗਈਆਂ | ਵੈਟਨਰੀ ਡਾ. ਅੰਕਿਤਾ ਤਿਵਾਰੀ ਜਾਨਵਰਾਂ ਤੇ ਪੰਛੀਆਂ ਨਾਲ ਬੇਹੱਦ ਪਿਆਰ ਕਰਦੇ ਸਨ | ਇਸ ਮੌਕੇ ਉਨ੍ਹਾਂ ਦੇ ਮਾਤਾ-ਪਿਤਾ ਸੇਵਾਮੁਕਤ ਆਰਮੀ ਮੈਡੀਕਲ ਅਫ਼ਸਰ ਸਿੱਧਤ ਕੁਮਾਰ ਤਿਵਾਰੀ ਅਤੇ ਸ਼ਕੁੰਤਲਾ ਤਿਵਾਰੀ (ਅਧਿਆਪਕਾ, ਆਰਮੀ ਪਬਲਿਕ ਸਕੂਲ, ਬਠਿੰਡਾ) ਨੇ ਬੱਚਿਆਂ ਵਿਚ ਸਮਾਨ ਵੰਡਦਿਆਂ ਡਾ. ਅੰਕਿਤਾ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ | ਬਲਾਕ ਪ੍ਰਧਾਨ ਸਰਬਜੀਤ ਕੌਰ ਮਹਿਰਾਜ ਨੇ ਸਮੁੱਚੀਆਂ ਵਰਕਰਾਂ ਤੇ ਹੈਲਪਰਾਂ ਦੀ ਤਰਫੋਂ ਤਿਵਾਰੀ ਪਰਿਵਾਰ ਦਾ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਡਾ. ਤਿਵਾਰੀ ਦੀ ਪ੍ਰੇਰਣਾ ਸਮਾਜਿਕ ਸੇਵਾ ਲਈ ਹਮੇਸ਼ਾ ਜੀਵੰਤ ਰਹੇਗੀ | ਇਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੇਜਰੀਵਾਲ ਤੇ ਭਗਵੰਤ ਮਾਨ ਨਕੋ ਨੱਕ ਭਰੀਆਂ ਹੋਈਆਂ ਝੂਠ ਦੀਆਂ ਪੰਡਾਂ-ਡੇਅਰੀਵਾਲਾ ਅਗਲੀ ਖ਼ਬਰ ਭੀਖੀ ਦੇ ਦੁਕਾਨਦਾਰਾਂ ਨੂੰ ਚੋਰਾਂ ਦਾ ਡਰ ਸਤਾਉਣ ਲੱਗਿਆ
Ad Position 24