01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪੀ. ਯੂ. ਜ਼ੋਨਲ ਯੂਥ ਤੇ ਵਿਰਾਸਤੀ ਪ੍ਰੋਗਰਾਮ 2025 'ਚ ਡੀ. ਏ. ਵੀ. ਕਾਲਜ ਨੇ 'ਓਵਰਆਲ ਰਨਰ-ਅਪ ਟਰਾਫੀ' 'ਤੇ ਕੀਤਾ ਕਬਜ਼ਾ <br/>

Ad Position 21
No active advertisement
ਪੀ. ਯੂ. ਜ਼ੋਨਲ ਯੂਥ ਤੇ ਵਿਰਾਸਤੀ ਪ੍ਰੋਗਰਾਮ 2025 ਵਿਚ ਡੀ. ਏ. ਵੀ. ਕਾਲਜ ਨੇ 'ਓਵਰਆਲ ਰਨਰ-ਅਪ ਟਰਾਫੀ' 'ਤੇ ਕਬਜ਼ਾ ਕਰਨ ਉਪਰੰਤ ਪ੍ਰਬੰਧਕਾਂ ਨਾਲ ਸਾਂਝੀ ਤਸਵੀਰ ਕਰਵਾਉਂਦੇ ਹੋਏ | ਅਜੀਤ ਤਸਵੀਰ <br/> 05-11-2025
ਚੰਡੀਗੜ੍ਹ, 4 ਨਵੰਬਰ (ਮਾਰਕੰਡਾ)-ਡੀ. ਏ. ਵੀ. ਕਾਲਜ ਚੰਡੀਗੜ੍ਹ ਨੇ ਪੀ. ਯੂ. ਜ਼ੋਨਲ ਯੂਥ ਤੇ ਵਿਰਾਸਤੀ ਪ੍ਰੋਗਰਾਮ 2025 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 'ਓਵਰਆਲ ਰਨਰ-ਅਪ ਟਰਾਫੀ' ਤੇ ਕਬਜ਼ਾ ਕੀਤਾ ਹੈ | ਇਸ ਮੌਕੇ ਪਿ੍ੰਸੀਪਲ ਡਾ. ਮੋਨਾ ਨਾਰੰਗ ਦੀ ਅਗਵਾਈ, ਡਾ. ਪੁਰਨੀਮਾ ਸਹਿਗਲ (ਡੀਨ ਸੱਭਿਆਚਾਰਕ ਗਤੀਵਿਧੀਆਂ) ਦੀ ਪ੍ਰੇਰਣਾਦਾਇਕ ਰਹਿਨੁਮਾਈ ਤੇ ਪ੍ਰੋ. ਸੁਰਿੰਦਰ ਕੁਮਾਰ (ਡਿਪਟੀ ਡੀਨ ਸੱਭਿਆਚਾਰਕ ਗਤੀਵਿਧੀਆਂ) ਦੇ ਅਟੱਲ ਸਹਿਯੋਗ ਹੇਠ ਕਾਲਜ ਨੇ ਸੰਗੀਤ, ਰੰਗਮੰਚ, ਲਲਿਤ ਕਲਾ, ਸਾਹਿਤ ਤੇ ਲੋਕ ਪਰੰਪਰਾਵਾਂ ਦੇ ਹਰ ਖੇਤਰ ਵਿਚ ਕਾਬਿਲੇ-ਤਾਰੀਫ਼ ਪ੍ਰਦਰਸ਼ਨ ਕਰਦਿਆਂ ਨਵੀਆਂ ਉਚਾਈਆਂ ਹਾਸਿਲ ਕੀਤੀਆਂ ਹਨ | ਪਿ੍ੰਸੀਪਲ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਇਸ ਉਪਲਬਧੀ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਦੋ ਮਹੀਨਿਆਂ ਦੀ ਲਗਾਤਾਰ ਮਿਹਨਤ, ਸਮਰਪਣ ਤੇ ਸਾਂਝੀ ਟੀਮ ਦੀ ਪ੍ਰਸ਼ੰਸਾ ਕੀਤੀ | ਸੰਗੀਤ ਵਿਭਾਗ ਨੇ ਦੁਬਾਰਾ ਆਪਣੀ ਮਧੁਰ ਪ੍ਰੰਪਰਾ ਕਾਇਮ ਰੱਖਦਿਆਂ ਪਰਕਸ਼ਨ, ਗਰੁੱਪ ਭਜਨ (ਟੀਮ ਤੇ ਵਿਅਕਤੀਗਤ) ਅਤੇ ਗਰੁੱਪ ਸੌਂਗ (ਟੀਮ) ਵਿਚੋਂ ਪਹਿਲਾ, ਗਰੁੱਪ ਸੌਂਗ (ਵਿਅਕਤੀਗਤ) ਵਿਚ ਦੂਜਾ ਤੇ ਇੰਡੀਆਨ ਆਰਕੈਸਟਰਾ ਅਤੇ ਗ਼ਜ਼ਲ 'ਚੋਂ ਤੀਜਾ ਸਥਾਨ ਹਾਸਿਲ ਕੀਤਾ | ਵਿਰਾਸਤੀ ਮੇਲੇ 'ਚੋਂ ਗੁੱਡੀਆਂ ਪਟੋਲੇ, ਪੀਹਰੀ ਮੇਕਿੰਗ ਤੇ ਰੱਸਾ ਵਟਣਾ 'ਚੋਂ ਪਹਿਲਾ, ਖਿਡੋ ਅਤੇ ਦਸੂਤੀ 'ਚ ਦੂਜਾ ਅਤੇ ਨਾਲਾ ਮੇਕਿੰਗ ਵਿਚੋਂ ਤੀਜਾ ਸਥਾਨ ਪ੍ਰਾਪਤ ਹੋਇਆ | ਰੰਗਮੰਚ ਤੇ ਪ੍ਰਦਰਸ਼ਨ ਕਲਾ ਵਿਚ ਵਿਦਿਆਰਥੀਆਂ ਨੇ ਸਕਿੱਟ (ਟੀਮ) ਨੇ ਪਹਿਲਾ, ਵਨ ਐਕਟ ਪਲੇ ਵਿਚ ਦੂਜਾ ਤੇ ਮਾਈਮ ਅਤੇ ਸਕਿਟ (ਵਿਅਕਤੀਗਤ) ਵਿਚ ਤੀਜਾ ਸਥਾਨ ਹਾਸਿਲ ਕੀਤਾ |

Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਸ਼ਹਿਰ 'ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਵਿਸ਼ਾਲ ਨਗਰ ਕੀਰਤਨ <br/> ਅਗਲੀ ਖ਼ਬਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਵਿਸ਼ਾਲ ਨਗਰ ਕੀਰਤਨ ਸਜਾਇਆ <br/>
Ad Position 24