28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਪੈੱਕ 'ਚ 'ਆਓ ਊਰਜਾ ਤਬਦੀਲੀ ਬਾਰੇ ਗੱਲ ਕਰੀਏ' ਵਿਸ਼ੇ 'ਤੇ ਭਾਸ਼ਣ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 20-09-2025
ਚੰਡੀਗੜ੍ਹ, 19 ਸਤੰਬਰ (ਮਾਰਕੰਡਾ)- ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦੇ ਇਲੈਕਟਿ੍ਕਲ ਇੰਜੀਨੀਅਰਿੰਗ ਵਿਭਾਗ ਵਿਖੇ 'ਆਓ ਊਰਜਾ ਤਬਦੀਲੀ ਬਾਰੇ ਗੱਲ ਕਰੀਏ' ਵਿਸ਼ੇ 'ਤੇ ਭਾਸ਼ਣ ਮੁਕਾਬਲੇ ਕਰਵਾਏ ਗਏ | ਜਿਸ 'ਚ ਆਸ਼ੀਸ਼ ਜੈਨ ਡਾਇਰੈਕਟਰ ਓ.ਐਨ.ਜੀ.ਸੀ ਨੇ ਵਾਤਾਵਰਨ ਅਤੇ ਸਮਾਜਕ ਚੁਣੌਤੀਆਂ 'ਤੇ ਗੱਲ ਕੀਤੀ ਅਤੇ ਸਾਫ਼ ਕੀਤਾ ਕਿ ਊਰਜਾ ਬਦਲਾਅ ਅੱਜ ਦੀ ਲੋੜ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਵੀਂਕਰਨਯੋਗ ਊਰਜਾ ਆਧਾਰਤ ਭਵਿੱਖ ਵੱਲ ਲੈ ਕੇ ਜਾਣ ਲਈ ਪ੍ਰੇਰਿਤ ਕੀਤਾ | ਦਿਨ ਦੀ ਸ਼ੁਰੂਆਤ ਪ੍ਰੋਡਕਸ਼ਨ ਅਤੇ ਇੰਡਸਟਰੀਅਲ ਇੰਜੀਨੀਅਰਿੰਗ ਵਿਭਾਗ ਦੇ ਡਾ. ਧਰਿੰਦਰ ਤਿਆਲ ਡਾਇਰੈਕਟਰ ਅਨੋਵਸ ਕਲੀਨਿਕਲ ਰਿਸਰਚ ਚੰਡੀਗੜ੍ਹ ਦੇ ਭਾਸ਼ਣ ਨਾਲ ਹੋਈ | ਡਾ. ਐਸ. ਸੀ. ਸ਼ਰਮਾ ਸਾਬਕਾ ਵਿਗਿਆਨੀ ਇਸਰੋ ਨੇ 20ਵੀਂ ਸਦੀ ਦੀਆਂ ਏਅਰਕ੍ਰਾਫਟ ਟੈਕਨੋਲੋਜੀਆਂ ਦੇ ਵਿਕਾਸ ਬਾਰੇ ਚਰਚਾ ਕੀਤੀ | ਦੀਪਕ ਲੇਖੀ ਵਿਗਿਆਨੀ ਡੀ.ਆਰ.ਡੀ.ਓ ਨੇ ਆਪਣੇ ਪੇਸ਼ੇਵਰ ਸਫ਼ਰ ਨੂੰ ਸਾਂਝਾ ਕੀਤਾ | ਵਿਕਰਾਂਤ ਸਤਿਆ ਸਾਬਕਾ ਵਿਗਿਆਨੀ ਅਤੇ ਪ੍ਰੋਜੈਕਟ ਡਾਇਰੈਕਟਰ ਡੀ.ਆਰ.ਡੀ.ਓ ਨੇ ਸਵਦੇਸ਼ੀਕਰਨ ਅਤੇ ਆਤਮਨਿਰਭਰਤਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ |


Ad Position 22
No active advertisement
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' 202ਵੇਂ ਦਿਨ ਪੰਜਾਬ ਪੁਲਿਸ ਨੇ 7.6 ਕਿਲੋਗ੍ਰਾਮ ਹੈਰੋਇਨ, 12 ਕਿਲੋਗ੍ਰਾਮ ਅਫੀਮ ਸਮੇਤ 93 ਨ... ਅਗਲੀ ਖ਼ਬਰ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਵਲੋਂ 8 ਤੋਂ ਸੂਬਾ ਪੱਧਰੀ ਹੜਤਾਲ ਦਾ ਐਲਾਨ <br/>
Ad Position 24