28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਪੈੱਕ 'ਚ ਚੰਡੀਗੜ੍ਹ ਪੁਲਿਸ ਵਿਭਾਗ ਦੇ ਅਧਿਕਾਰੀਆਂ ਲਈ ਆਈ.ਸੀ.ਟੀ. ਟਰੇਨਿੰਗ ਪ੍ਰੋਗਰਾਮ ਦਾ ਤੀਜਾ ਬੈਚ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 20-09-2025
ਚੰਡੀਗੜ੍ਹ, 19 ਸਤੰਬਰ (ਮਾਰਕੰਡਾ)-ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦੇ ਕੰਪਿਊਟਰ ਸੈਂਟਰ ਵਿਭਾਗ ਨੇ ਚੰਡੀਗੜ੍ਹ ਪੁਲਿਸ ਵਿਭਾਗ ਦੇ ਅਧਿਕਾਰੀਆਂ ਲਈ ਆਈ.ਸੀ.ਟੀ ਟਰੇਨਿੰਗ ਪ੍ਰੋਗਰਾਮ ਦਾ ਤੀਜਾ ਬੈਚ ਕਰਵਾਇਆ ਗਿਆ | ਟਰੇਨਿੰਗ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਪ੍ਰੋ. ਐਸ. ਕੇ. ਮੰਗਲ ਡੀਨ ਅਕਾਦਮਿਕ ਅਫੇਅਰਜ਼ ਨੇ ਹਾਜ਼ਰੀ ਭਰੀ | ਉਨ੍ਹਾਂ ਨੇ ਕੰਪਿਊਟਰ ਸੈਂਟਰ ਵਲੋਂ ਲਗਾਤਾਰ ਕੀਤੇ ਜਾ ਰਹੇ ਕੈਪੈਸਿਟੀ ਬਿਲਡਿੰਗ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ | ਟਰੇਨਿੰਗ ਪ੍ਰੋਗਰਾਮ ਦਾ ਸੁਚਾਰੂ ਸੰਚਾਲਨ ਡਾ. ਸੁਨੀਤਾ ਮਹਿਤਾ ਕੋਰਸ ਕੋਆਰਡੀਨੇਟਰ, ਡਾ. ਸੰਜੇ ਬਟੀਸ਼ ਹੈੱਡ ਕੰਪਿਊਟਰ ਸੈਂਟਰ, ਟਰੇਨਰਾਂ 'ਚੋਂ ਸੁਸ਼ੀਲ ਕੁਮਾਰ, ਪ੍ਰਭਸਿਮਰਨ ਸਿੰਘ ਬਿੰਦਰਾ, ਸੰਦੀਪ ਪਾਠਕ ਅਤੇ ਤਜਿੰਦਰ ਸਿੰਘ ਨੇ ਸਿਧਾਂਤਕ ਗਿਆਨ ਨੂੰ ਪ੍ਰਯੋਗਾਤਮਕ ਸੈਸ਼ਨਾਂ ਨਾਲ ਜੋੜ ਕੇ ਅਧਿਕਾਰੀਆਂ ਨੂੰ ਗਹਿਰਾਈ ਨਾਲ ਤਿਆਰ ਕੀਤਾ | ਪਾਠਕ੍ਰਮ 'ਚ ਕੰਪਿਊਟਰ ਬੁਨਿਆਦੀ ਜਾਣਕਾਰੀ ਈ-ਗਵਰਨੈਂਸ ਪੋਰਟਲ ਐਪਲੀਕੇਸ਼ਨਜ਼, ਇੰਟਰਨੈਟ ਅਤੇ ਕਲਾਉਡ ਟੂਲਜ਼, ਨੈੱਟਵਰਕਿੰਗ ਬੇਸਿਕਸ, ਸਾਇਬਰਸੁਰੱਖਿਆ ਜਾਗਰੂਕਤਾ ਅਤੇ ਮੋਬਾਈਲ ਤਕਨਾਲੋਜੀ (ਐਂਡਰਾਇਡ ਬੁਨਿਆਦਾਂ) ਨੂੰ ਸ਼ਾਮਲ ਕੀਤਾ ਗਿਆ | ਟਰੇਨਿੰਗ ਪੁਲਿਸ ਅਤੇ ਫਾਇਰ ਵਿਭਾਗ ਦੇ ਕਰਮਚਾਰੀਆਂ ਨੂੰ ਡਿਜੀਟਲ ਯੋਗਤਾਵਾਂ ਨਾਲ ਮਜ਼ਬੂਤ ਕਰਨ ਦੇ ਨਾਲ ਨਾਲ, ਪੈੱਕ ਦੀ ਸਕਿਲ ਡਿਵੈਲਪਮੈਂਟ ਅਤੇ ਲੋਕ ਸੇਵਾਵਾਂ ਦੇ ਆਧੁਨਿਕੀਕਰਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ | ਇਹ ਪਹਿਲ ਇਕ ਡਿਜੀਟਲੀ ਸਮਰੱਥ ਕਾਨੂੰਨ-ਵਿਵਸਥਾ ਫੋਰਸ ਬਣਾਉਣ ਵੱਲ ਇਕ ਵੱਡਾ ਕਦਮ ਹੈ, ਜੋ ਆਧੁਨਿਕ ਚੁਣੌਤੀਆਂ ਦਾ ਸਾਹਮਣਾ ਕਰ ਸਕੇ ਅਤੇ ਬਿਹਤਰ ਗਵਰਨੈਂਸ ਨੂੰ ਯਕੀਨੀ ਬਣਾ ਸਕੇ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਵਲੋਂ 8 ਤੋਂ ਸੂਬਾ ਪੱਧਰੀ ਹੜਤਾਲ ਦਾ ਐਲਾਨ <br/> ਅਗਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ ਸੈਕਟਰ-8 ਨੇ ਲਾਅਨ ਟੈਨਿਸ ਮੁਕਾਬਲਾ ਜਿੱਤਿਆ
Ad Position 24