28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਜਲਵਾਯੂ ਪਰਿਵਰਤਨ ਲੀਡਰਸ਼ਿਪ ਚੈਲੰਜ ਪ੍ਰਾਜੈਕਟ ਮੁਕਾਬਲੇ 'ਚ ਹੁਸ਼ਿਆਰਪੁਰ ਸਕੂਲ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ <br/>

Ad Position 21
No active advertisement
ਅਜੀਤ ਡੈਸਕ 20-09-2025
ਮੁੱਲਾਂਪੁਰ ਗਰੀਬਦਾਸ, 19 ਸਤੰਬਰ (ਦਿਲਬਰ ਸਿੰਘ ਖੈਰਪੁਰ)-ਮੱਧ ਪ੍ਰਦੇਸ਼ ਦੇ ਪੰਚਮੜੀ ਵਿਖੇ ਕਰਵਾਏ ਗਏ ਜਲਵਾਯੂ ਪਰਿਵਰਤਨ ਲੀਡਰਸ਼ਿਪ ਚੈਲੰਜ ਪ੍ਰਾਜੈਕਟ ਮੁਕਾਬਲੇ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਦੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਅੱਠ ਵਿਦਿਆਰਥੀਆਂ ਨੇ ਨੈਸ਼ਨਲ ਪੱਧਰ 'ਤੇ ਬਾਜ਼ੀ ਮਾਰੀ ਹੈ | ਇਸ ਚੈਲੰਜ ਨੂੰ ਭਾਰਤ ਦੇ ਵੱਖ-ਵੱਖ ਰਾਜਾਂ ਦੇ 250 ਸਕੂਲਾਂ 'ਚੋਂ ਕੇਵਲ 10 ਸਕੂਲ ਹੀ ਪੂਰਾ ਕਰਕੇ ਰਾਸ਼ਟਰੀ ਜੇਤੂ ਬਣੇ ਹਨ | ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਡੀ. ਈ. ਓ. ਮੁਹਾਲੀ ਡਾ. ਗਿੰਨੀ ਦੱੁਗਲ ਅਤੇ ਸਕੂਲ ਪਿ੍ੰ. ਸੁਰਿੰਦਰ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਮੁਹਾਲੀ 'ਚੋਂ ਕੇਵਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਦੇ ਅੱਠ ਵਿਦਿਆਰਥੀਆਂ ਕਿ੍ਪਾਲ ਸਿੰਘ, ਪੂਨਮ, ਅਵਨੀਤ ਕੌਰ, ਸਮੀਰ ਖਾਨ, ਵਰਸ਼ਾ, ਸੁਮਈਆ, ਜਗਜੀਤ ਸਿੰਘ ਅਤੇ ਕਰਮਜੀਤ ਸਿੰਘ ਵਲੋਂ ਇਸ ਮੁਕਾਬਲੇ 'ਚ ਭਾਗ ਲਿਆ ਗਿਆ, ਜਿਨ੍ਹਾਂ ਸੈਂਟਰ ਅਧਿਆਪਕਾ ਪ੍ਰੀਤੀ ਬਾਂਸਲ (ਸਾਇੰਸ ਮਿਸਟ੍ਰੈੱਸ) ਦੇ ਸਹਿਯੋਗ ਨਾਲ ਚਾਰੋਂ ਚੈਲੰਜ ਜਲਵਾਯੂ ਸਿੱਖਿਆ, ਜਲਵਾਯੂ ਜਾਸੂਸ, ਜਲਵਾਯੂ ਹੀਰੋ ਅਤੇ ਜਲਵਾਯੂ ਦੀ ਰਿਪੋਰਟ ਪੂਰੀ ਕੀਤੀ ਸੀ, ਜਦਕਿ ਬਿਜਲੀ, ਪਾਣੀ ਅਤੇ ਕਚਰੇ ਦੇ ਵੱਖ-ਵੱਖ ਖੇਤਰਾਂ 'ਚ ਸਕੂਲ ਦਾ ਕਾਰਬਨ ਫੁੱਟ ਪਿ੍ੰਟ ਕੱਢ ਕੇ ਆਪਣੇ ਛੋਟੇ-ਛੋਟੇ ਯਤਨਾਂ ਨਾਲ ਉਸ ਨੂੰ ਘਟਾਇਆ ਸੀ | ਉਨ੍ਹਾਂ ਦੱਸਿਆ ਕਿ ਮੱਧ ਪ੍ਰਦੇਸ਼ ਦੇ ਪੰਚਮੜੀ ਵਿਖੇ ਕਰਵਾਏ ਗਏ ਐਵਾਰਡ ਸਮਾਰੋਹ ਦੌਰਾਨ ਇਨ੍ਹਾਂ ਵਿਦਿਆਰਥੀਆਂ ਅਤੇ ਗਾਈਡ ਅਧਿਆਪਕਾ ਨੂੰ ਸੀ. ਈ. ਸੈਂਟਰ ਫੋਰ ਇਨਵਾਇਰਮੈਂਟ ਐਜੂਕੇਸ਼ਨ ਅਤੇ ਐਚ. ਸੀ. ਐਲ. ਫਾਊਾਡੇਸ਼ਨ ਵਲੋਂ ਸਨਮਾਨਿਤ ਕੀਤਾ ਗਿਆ | ਇਸ ਸਮਾਰੋਹ 'ਚ ਬੱਚਿਆਂ ਦੇ ਮਾਪਿਆਂ ਤੇ ਹੋਰਨਾਂ ਮੁਹਤਬਰਾਂ ਵਲੋਂ ਵੀ ਹਿੱਸਾ ਲਿਆ ਗਿਆ |


Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ ਸੈਕਟਰ-8 ਨੇ ਲਾਅਨ ਟੈਨਿਸ ਮੁਕਾਬਲਾ ਜਿੱਤਿਆ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਐਸੋਸੀਏਟ ਪ੍ਰੋਫੈਸਰ ਨਿਪਾਲ 'ਚ ਹੋਣ ਵਾਲੇ ਅੰਤਰਰਾਸ਼ਟਰੀ ਗੋਲਮੇਜ਼ ਕਾਨਫਰੰਸ 'ਚ ਖੋਜ...
Ad Position 24