25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਐਮਐਸਐਮਈ ਦੇ ਵਧੀਕ ਸਕੱਤਰ ਅਤੇ ਵਿਕਾਸ ਕਮਿਸ਼ਨਰ ਦੀ ਪ੍ਰਧਾਨਗੀ 'ਚ ਸੀਸੂ ਨੇ ਵਰਕਸ਼ਾਪ ਲਗਾਈ <br/>

Ad Position 21
No active advertisement
ਅਜੀਤ ਡੈਸਕ 07-11-2025
ਲੁਧਿਆਣਾ, 6 ਨਵੰਬਰ (ਜਤਿੰਦਰ ਭੰਬੀ)-ਭਾਰਤ ਸਰਕਾਰ ਦੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ ਮੰਤਰਾਲੇ ਦੇ ਵਿਕਾਸ ਕਮਿਸ਼ਨਰ (ਐਮਐਸਐਮਈ) ਦੇ ਦਫਤਰ ਨੇ ਡਾ. ਰਜਨੀਸ਼ ਆਈਏਐਸ, ਵਧੀਕ ਸਕੱਤਰ ਅਤੇ ਵਿਕਾਸ ਕਮਿਸ਼ਨਰ (ਐਮ.ਐਸ.ਐਮ.ਈ) ਦੀ ਪ੍ਰਧਾਨਗੀ ਹੇਠ ਐਮ.ਐਸ.ਐਮ.ਈ-ਡੀ.ਐਫ.ਓ ਲੁਧਿਆਣਾ ਦੇ ਆਡੀਟੋਰੀਅਮ ਵਿਖੇ 'ਭਾਰਤ ਵਿਚ ਐਮ.ਐਸ.ਐਮ.ਈਜ ਦੀ ਲਾਗਤ ਅਤੇ ਮੁਕਾਬਲੇਬਾਜੀ 'ਵਿਸ਼ੇ' 'ਤੇ ਇਕ ਕਲੱਸਟਰ-ਪੱਧਰੀ ਵਰਕਸ਼ਾਪ ਲਗਾਈ | ਇਹ ਵਰਕਸ਼ਾਪ ਐਮ.ਐਸ.ਐਮ.ਈ ਅਤੇ ਹਿੱਸੇਦਾਰਾਂ ਤੋਂ ਫੀਡਬੈਕ ਲੈਣ ਲਈ ਇਕ ਰਾਸ਼ਟਰੀ ਪਹਿਲਕਦਮੀ ਦਾ ਹਿੱਸਾ ਸੀ | ਇਹ ਪਹਿਲਕਦਮੀ ਤਿੰਨ-ਪੱਧਰੀ ਸਲਾਹਕਾਰੀ ਪਹੁੰਚ ਦੀ ਪਾਲਣਾ ਕਰਦੀ ਹੈ ਕਲੱਸਟਰ ਪੱਧਰ ਤੋਂ ਜੋਨਲ ਪੱਧਰ ਤੱਕ ਅਤੇ ਅੰਤ ਵਿਚ ਰਾਸ਼ਟਰੀ ਪੱਧਰ ਤੱਕ ਤਾਂ ਜੋ ਉਦਯੋਗਾਂ ਦੁਆਰਾ ਦਰਪੇਸ਼ ਜਮੀਨੀ ਹਕੀਕਤਾਂ ਨੂੰ ਦਰਸਾਉਂਦੀ ਨੀਚੇ-ਉੱਪਰ ਨੀਤੀ ਨਿਰਮਾਣ ਨੂੰ ਯਕੀਨੀ ਬਣਾਇਆ ਜਾ ਸਕੇ | ਡਾ. ਰਜਨੀਸ਼ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਐਮ.ਐਸ.ਐਮ.ਈ ਮੰਤਰਾਲਾ ਛੋਟੇ ਅਤੇ ਦਰਮਿਆਨੇ ਉੱਦਮਾਂ ਲਈ ਇਕ ਯੋਗ ਵਾਤਾਵਰਣ ਬਣਾਉਣ ਲਈ ਵਚਨਬੱਧ ਹੈ | ਇਸ ਮੌਕੇ ਡਾ. ਰਜਨੀਸ ਤੋਂ ਇਲਾਵਾ ਰਾਜਨ ਗੁਪਤਾ ਪ੍ਰਤੀਨਿਧੀ ਸਿਡਬੀ, ਇਸਿਤਾ ਥਮਨ ਡਿਪਟੀ ਡਾਇਰੈਕਟਰ ਐਮ.ਐਸ.ਐਮ.ਈ-ਡੀ.ਐਫ.ਓ ਲੁਧਿਆਣਾ, ਉਪਕਾਰ ਸਿੰਘ ਆਹੂਜਾ ਪ੍ਰਧਾਨ ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ (ਸੀਸੂ), ਹੈਂਡ ਟੂਲ, ਆਟੋ ਕੰਪੋਨੈਂਟ ਅਤੇ ਟੈਕਸਟਾਈਲ ਕਲੱਸਟਰਾਂ ਅਤੇ ਪੰਜਾਬ ਦੇ ਵੱਖ-ਵੱਖ ਉਦਯੋਗਿਕ ਐਸੋਸੀਏਸ਼ਨਾਂ ਦੇ ਪ੍ਰਤੀਨਿਧ ਹਾਜ਼ਰ ਸਨ |
ਸੀਸੂ ਦੁਆਰਾ ਉਦਯੋਗ ਫੀਡਬੈਕ ਪੇਸ਼
ਵਰਕਸ਼ਾਪ ਦੌਰਾਨ ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਲੁਧਿਆਣਾ ਅਤੇ ਜਲੰਧਰ ਵਿਚ ਐਮ.ਐਸ.ਐਮ.ਈ ਦੁਆਰਾ ਦਰਪੇਸ਼ ਮੁੱਖ ਲਾਗਤ ਅਤੇ ਮੁਕਾਬਲੇਬਾਜ਼ੀ ਚੁਣੌਤੀਆਂ ਖਾਸ ਕਰਕੇ ਹੈਂਡ ਟੂਲ ਅਤੇ ਐਮਰਜਿੰਗ ਪਾਵਰ ਟੂਲ ਮੈਨੂੰਫੈਕਚਰਿੰਗ ਕਲੱਸਟਰ ਨੂੰ ਉਜਾਗਰ ਕਰਦੇ ਹੋਏ ਇੱਕ ਵਿਸਤਿ੍ਤ ਪੇਸ਼ਕਾਰੀ ਦਿੱਤੀ | ਉਨ੍ਹਾਂ ਮੰਤਰਾਲੇ ਨੂੰ ਮੇਕ ਇਨ ਇੰਡੀਆ ਅਤੇ ਵਿਕਟ ਭਾਰਤ 2047 ਵਿਜਨਾਂ ਦੇ ਅਨੁਸਾਰ ਕਲੱਸਟਰ-ਅਧਾਰਤ 'ਲਾਗਤ ਘਟਾਉਣ ਅਤੇ ਮੁਕਾਬਲੇਬਾਜ਼ੀ ਵਧਾਉਣ ਵਾਲੇ ਪ੍ਰੋਗਰਾਮ' ਨੂੰ ਲਾਗੂ ਕਰਨ ਲਈ ਪੰਜਾਬ ਨੂੰ ਇਕ ਪਾਇਲਟ ਰਾਜ ਵਜੋਂ ਵਿਚਾਰਨ ਦੀ ਵੀ ਅਪੀਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਘਰ ਦੇ ਤਾਲੇ ਤੋੜ ਕੇ ਲੱਖਾਂ ਦੀ ਨਗਦੀ ਅਤੇ ਸਾਮਾਨ ਚੋਰੀ <br/> ਅਗਲੀ ਖ਼ਬਰ ਅੰਮਿ੍ਤਸਰ ਵਿਖੇ ਹੋਣ ਵਾਲੇ ਰਾਸ਼ਟਰੀ ਪੱਧਰ ਦੇ ਨਸ਼ਾ ਮੁਕਤੀ ਸਮਾਗਮ ਸੰਬੰਧੀ ਬਿੰਦਰਾ ਨੇ ਮੁੱਖ ਸਕੱਤਰ ਨਾਲ ਕੀਤੀ ਮੁਲਾਕਾ...
Ad Position 24