16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਰਈਆ ਵਿਖੇ ਬੀ. ਸੀ. ਵਿੰਗ ਦੇ ਪ੍ਰਧਾਨ ਗੁਰਦੀਪ ਸਿੰਘ ਅਤੇ ਹੋਰ ਮੁਹਤਬਰਾਂ ਵਲੋਂ ਸੜਕ ਬਣਾਉਣ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 06-11-2025
ਰਈਆ, 5 ਨਵੰਬਰ (ਸ਼ਰਨਬੀਰ ਸਿੰਘ ਕੰਗ)-ਅੱਜ ਰਈਆ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀ. ਸੀ. ਵਿੰਗ ਰਈਆ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਕੌਂਸਲਰ ਗੁਰਦੀਪ ਸਿੰਘ ਨੇ ਕਿਹਾ ਕੀ ਫੇਰੂਮਾਨ ਰੋਡ ਤੋਂ ਭਗਤ ਰਵਿਦਾਸ ਬਾਜ਼ਾਰ ਤੋਂ ਹੁੰਦੀ ਹੋਈ ਸੜਕ ਮੇਨ ਜੀ.ਟੀ. ਰੋਡ 'ਤੇ ਚੜ੍ਹਦੀ ਹੈ | ਜਿਸ ਦੀ ਹਾਲਤ ਬਹੁਤ ਹੀ ਤਰਸਯੋਗ ਹੈ ਤੇ ਇਸ ਨੂੰ ਬਣੀ ਨੂੰ ਕਰੀਬ ਪੰਜ ਸਾਲ ਹੋ ਚੱਲੇ ਹਨ | ਗੁਰਦੀਪ ਸਿੰਘ ਨੇ ਕਿਹਾ ਕਿ ਸੜਕ 'ਤੇ ਪਏ ਟੋਇਆਂ ਕਰਕੇ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ | ਉਨ੍ਹਾਂ ਕਿਹਾ ਕਿ ਰਈਆ ਚੱਲ ਰਹੇ ਪੁਲ ਦੇ ਕੰਮ ਕਾਰਨ ਜਾਮ ਲੱਗਾ ਰਹਿੰਦਾ ਹੈ | ਖਡੂਰ ਸਾਹਿਬ, ਜਲਾਲਾਬਾਦ, ਲਿੱਧੜ, ਟੋਂਗ, ਫੇਰੂਮਾਨ, ਪੱਡੇ ਆਦਿ ਪਿੰਡਾਂ 'ਚੋਂ ਸਾਰੀ ਟਰੈਫਿਕ ਇਸ ਰੋਡ ਤੋਂ ਗੁਜਰਦੀ ਹੈ ਤੇ ਟਰੈਫਿਕ ਜ਼ਿਆਦਾ ਗੁਜਰਨ ਕਰਕੇ ਇਹ ਸੜਕ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ | ਉਨ੍ਹਾਂ ਪੰਜਾਬ ਸਰਕਾਰ ਅਤੇ ਮਹਿਕਮੇ ਨੂੰ ਬੇਨਤੀ ਕੀਤੀ ਕਿ ਇਸ ਸੜਕ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ | ਇਸ ਮੌਕੇ ਚਰਨਜੀਤ ਕੁਮਾਰ, ਹਰਜੀਤ ਸਿੰਘ ਪੁਰਬਾ, ਪਰਮਜੀਤ ਸਿੰਘ, ਦਲਬੀਰ ਸਿੰਘ, ਜਗਪ੍ਰੀਤ ਸਿੰਘ, ਅਸ਼ੋਕ ਕੁਮਾਰ, ਸ਼ੀਤਲ ਸਿੰਘ, ਸੁਰਿੰਦਰ ਕਟਾਰੀਆ, ਸੁਰਜੀਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਾਮ ਤੀਰਥ ਮੇਲੇ ਦੌਰਾਨ ਸ਼ਰਧਾਲੂਆਂ ਦੀ ਆਮਦ ਘਟੀ ਦੋ ਧੜਿਆਂ ਦੀ ਲੜਾਈ ਬਣੀ ਕਾਰਨ <br/> ਅਗਲੀ ਖ਼ਬਰ ਪਾਕਿ ਖ਼ਤਰਨਾਕ ਤਰੀਕੇ ਨਾਲ ਵਧਾ ਰਿਹਾ ਪ੍ਰਮਾਣੂ ਹਥਿਆਰ ਤੇ ਮਿਜ਼ਾਈਲਾਂ <br/>
Ad Position 24