06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਅੱਜ ਨਗਰ ਕੀਰਤਨ ਦੇ ਰੂਟ 'ਤੇ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ ਜਾਰੀ

Ad Position 21
No active advertisement
ਅਜੀਤ ਡੈਸਕ 05-11-2025
ਅੰਮਿ੍ਤਸਰ, 4 ਨਵੰਬਰ (ਰੇਸ਼ਮ ਸਿੰਘ)-ਵਧੀਕ ਜ਼ਿਲ੍ਹਾ ਮੈਜਿਸਟੇ੍ਰਟ ਰੋਹਿਤ ਗੁਪਤਾ ਨੇ ਭਾਰਤੀ ਨਾਗਰਿਕ ਸੁਰਖਿਆ ਸਹਿੰਤਾ-2023 ਦੀ ਧਾਰਾ 163 ਬੀ.ਐਨ.ਐਸ.ਐਸ. ਅਤੇ ਪੰਜਾਬ ਆਬਕਾਰੀ ਐਕਟ, 1914 ਦੀ ਧਾਰਾ 54 (1) ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮਾਂ ਅਤੇ ਮਰਿਆਦਾ ਪ੍ਰਤੀ ਭਾਵਨਾਂ ਨੂੰ ਮੁੱਖ ਰੱਖਦੇ ਹੋਏ 5 ਨਵੰਬਰ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਦੇ ਆਲੇ ਦੁਆਲੇ ਪੈਂਦੇ 500 ਮੀਟਰ ਦੇ ਘੇਰੇ ਵਿਚ ਆਉਣ-ਜਾਣ ਵਾਲੇ ਚੌਕ-ਰਸਤਿਆਂ, ਥਾਣਾ ਬੀ-ਡਵੀਜ਼ਨ, ਕਹੀਆਂ ਵਾਲਾ ਬਾਜ਼ਾਰ, ਚੌਕ ਮਹਾਂ ਸਿੰਘ, ਹਾਲ ਬਾਜ਼ਾਰ, ਮੱਛੀ ਮੰਡੀ ਬਾਜ਼ਾਰ, ਖਖ਼ਾਨਾ ਗੇਟ ਅਤੇ ਨਗਰ ਕੀਰਤਨ ਦੇ ਰਸਤਿਆਂ ਵਿਚ ਨਗਰ ਕੀਰਤਨ ਦੇ ਸਮੇਂ ਦੌਰਾਨ ਸ਼ਰਾਬ ਦੇ ਠੇਕੇ ਖੋਲ੍ਹਣ, ਸ਼ਰਾਬ ਦੀ ਵਰਤੋਂ ਅਤੇ ਵਿਕਰੀ 'ਤੇ ਪਾਬੰਦੀ ਲਾ ਦਿੱਤੀ ਗਈ ਹੈ ਜੋ ਕਿ ਇਕ ਦਿਨ ਲਈ ਜਾਰੀ ਰਹੇਗੀ | ਉਨ੍ਹਾਂ ਕਿਹਾ ਕਿ 5 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਨਗਰ ਕੀਰਤਨ ਨਾਲ ਜੁੜੀਆਂ ਸਿੱਖ ਸੰਗਤਾਂ ਦੀ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਨਗਰ ਕੀਰਤਨ ਦੇ ਰਸਤਿਆਂ ਵਿਚ ਸ਼ਰਾਬ ਅਤੇ ਪਾਨ, ਬੀੜੀਆਂ, ਮੀਟ-ਮੱਛੀ, ਆਂਡੇ ਦੀਆਂ ਦੁਕਾਨਾਂ ਬੰਦ ਰੱਖਣ ਦੀ ਹਦਾਇਤ ਕੀਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ 2027 'ਚ ਮੁੜ ਪੰਜਾਬ ਅੰਦਰ 'ਆਪ' ਦੀ ਸਰਕਾਰ ਬਣੇਗੀ- ਪ੍ਰਧਾਨ ਬੱਬੂ ਸ਼ਾਹ ਅਗਲੀ ਖ਼ਬਰ ਵਿਦਿਆਰਥਣਾਂ ਦਾ ਰਾਜ ਪੱਧਰੀ ਕਲਾ ਉਤਸਵ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ
Ad Position 24