19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਫ਼ਾਜ਼ਿਲਕਾ 'ਚ ਬੰਦੀਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ ਲੋਕਾਂ ਨੇ ਸ਼ਰਧਾਪੂਰਵਕ ਮਨਾਇਆ

Ad Position 21
No active advertisement
ਫ਼ਾਜ਼ਿਲਕਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਭਾਈ ਜਸਪ੍ਰੀਤ ਸਿੰਘ ਦਾ ਜਥਾ ਗੁਰਬਾਣੀ ਦੀ ਅੰਮਿ੍ਤ ਵਰਖਾ ਕਰਦਾ ਹੋਇਆ | (ਵਿਚਕਾਰ) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਮੋਮਬਤੀਆਂ ਜਗਾ ਸ਼ਰਧਾ ਪ੍ਰਗਟ ਕਰਦੀਆਂ ਸੰਗਤਾਂ | (ਸੱਜੇ) ਫ਼ਾਜ਼ਿਲਕਾ ਸ਼ਹਿਰ ਦੇ ਅੰਦਰ ਪਟਾਕਿਆਂ ਤੇ ਮਠਿਆਈਆਂ ਦੀ ਖ਼ਰੀਦਦਾਰੀ ਕਰਦੇ ਹੋਏ ਲੋਕ | ਅਜੀਤ ਤਸਵੀਰਾਂ <br/> 23-10-2025
ਫ਼ਾਜ਼ਿਲਕਾ, 22 ਅਕਤੂਬਰ (ਦਵਿੰਦਰ ਪਾਲ ਸਿੰਘ)- ਦੀਵਾਲੀ ਅਤੇ ਬੰਦੀਛੋੜ ਦਾ ਤਿਉਹਾਰ ਫ਼ਾਜ਼ਿਲਕਾ ਇਲਾਕੇ ਅੰਦਰ ਲੋਕਾਂ ਵਲੋਂ ਉਤਸ਼ਾਹ ਨਾਲ ਮਨਾਉਂਦੇ ਦੇਖਣ ਨੂੰ ਮਿਲਿਆ | ਭਾਵੇਂ ਇਸ ਵਾਰ ਦੋ ਤਰੀਕਾਂ ਦੇ ਭੰਬਲਭੂਸੇ ਕਾਰਨ ਲੋਕਾਂ ਅੰਦਰ ਅਖੀਰ ਤੱਕ ਦੋਚਿੱਤੀ ਬਣੀ ਰਹੀ ਪਰ 21 ਅਕਤੂਬਰ ਨੂੰ 20 ਅਕਤੂਬਰ ਦੇ ਮੁਕਾਬਲੇ ਜ਼ਿਆਦਾਤਰ ਲੋਕਾਂ ਨੇ ਦੀਵਾਲੀ ਅਤੇ ਬੰਦੀਛੋੜ ਤਿਉਹਾਰ ਨੂੰ ਮਨਾਇਆ | ਪਹਿਲੇ ਦਿਨ ਇਕ ਚੌਥਾਈ ਹਿੱਸਾ ਲੋਕਾਂ ਨੇ ਬਾਜ਼ਾਰ ਨਿਕਲ ਕੇ ਖ਼ਰੀਦੋ ਫ਼ਰੋਖ਼ਤ ਕੀਤੀ ਜਦਕਿ 21 ਅਕਤੂਬਰ ਨੂੰ ਬਾਜ਼ਾਰਾਂ ਅੰਦਰ ਜ਼ਿਆਦਾ ਰੌਣਕਾਂ ਦੇਖਣ ਨੂੰ ਮਿਲੀਆਂ | ਪਹਿਲਾਂ ਦੀ ਤਰ੍ਹਾਂ ਇਸ ਵਾਰ ਪਟਾਕੇ ਵੇਚਣ ਦੀ ਕੋਈ ਜ਼ਿਆਦਾ ਸਖ਼ਤੀ ਨਜ਼ਰ ਨਹੀਂ ਆਈ | ਹਰ ਗਲੀ ਮੁਹੱਲੇ ਬਾਜ਼ਾਰ ਦੇ ਅੰਦਰ ਜੋ ਲੋਕ ਵਪਾਰ ਦਾ ਕਾਰੋਬਾਰ ਨਹੀਂ ਕਰਦੇ ਉਹ ਵੀ ਪਟਾਕੇ ਦੀਆਂ ਦੁਕਾਨਾਂ ਲਗਾ ਕੇ ਬੈਠੇ ਨਜ਼ਰ ਆਏ | ਇਸੇ ਤਰ੍ਹਾਂ ਸਿਹਤ ਵਿਭਾਗ ਦੀ ਕਮਜ਼ੋਰੀ ਕਾਰਨ ਮਠਿਆਈ ਦੀਆਂ ਦੁਕਾਨਾਂ ਵੀ ਆਮ ਲੱਗੀਆਂ ਨਜ਼ਰ ਆਈਆਂ ਪਰ ਜ਼ਿਆਦਾਤਰ ਲੋਕਾਂ ਦੀ ਭੀੜ ਨਾਮੀ ਦੁਕਾਨਾਂ ਉੱਪਰ ਹੀ ਦੇਖਣ ਨੂੰ ਮਿਲੀ | ਸ਼ਾਮ ਨੂੰ ਸੰਧਿਆ ਵੇਲੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਭਾਰੀ ਗਿਣਤੀ ਅੰਦਰ ਹਰ ਵਰਗ ਦੀ ਸੰਗਤ ਗੁਰੂ ਘਰ ਪਹੁੰਚ ਕੇ ਨਤਮਸਤਕ ਹੋਈ | ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਨੇ ਪਰਿਵਾਰਾਂ ਸਮੇਤ ਗੁਰੂਘਰ ਵਿਖੇ ਹਾਜ਼ਰੀ ਲਗਵਾਈ ਤੇ ਗੁਰਦੁਆਰਾ ਸਾਹਿਬ ਦੇ ਚੁਗਿਰਦੇ ਅੰਦਰ ਮੋਮਬਤੀਆਂ ਜਗਾ ਆਪਣੀ ਸ਼ਰਧਾ ਦੀ ਭਾਵਨਾ ਨੂੰ ਪ੍ਰਗਟ ਕੀਤਾ | ਰਾਤ ਦੇਰ ਤੱਕ ਸੰਗਤਾਂ ਦਾ ਆਉਣਾ ਜਾਣਾ ਜਾਰੀ ਰਿਹਾ ਤਾਂ ਭਾਈ ਜਸਪ੍ਰੀਤ ਸਿੰਘ ਦੇ ਹਜ਼ੂਰੀ ਰਾਗੀ ਨੇ ਬੰਦੀ ਛੋੜ ਦਿਹਾੜੇ ਨਾਲ ਸਬੰਧਿਤ ਗੁਰਬਾਣੀ ਦੀ ਅੰਮਿ੍ਤ ਵਰਖਾ ਕੀਤੀ | ਇਸੇ ਤਰ੍ਹਾਂ ਕਥਾ ਵਾਚਕ ਭਾਈ ਹਰਸਿਮਰਨਜੀਤ ਸਿੰਘ ਨੇ ਆਪਣੇ ਵਿਚਾਰਾਂ ਰਾਹੀਂ ਦੀਵਾਲੀ ਤੇ ਬੰਦੀਛੋੜ ਦੇ ਤਿਉਹਾਰ ਸੰਬੰਧੀ ਪੂਰਨ ਚਾਨਣਾ ਪਾਇਆ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਭਾਈ ਕੰਵਲਜੀਤ ਸਿੰਘ, ਭਾਈ ਦਵਿੰਦਰ ਸਿੰਘ, ਪ੍ਰਭਜੀਤ ਸਿੰਘ ਕਾਠਪਾਲ, ਜੋਗਿੰਦਰ ਸਿੰਘ ਨਾਮਧਾਰੀ, ਦਵਿੰਦਰ ਸਿੰਘ ਬਰਾੜ, ਡਾ.ਆਰ.ਪੀ. ਸਿੰਘ, ਜਗਜੀਤ ਸਿੰਘ ਦੁਰੇਜਾ, ਅਮਨ ਦੁਰੇਜਾ ਆਦਿ ਨੇ ਪੂਰਨ ਸੇਵਾ ਨਿਭਾਈ | ਪ੍ਰਸ਼ਾਸਨ ਦੀਆਂ ਦਲੀਲਾਂ ਦੇ ਬਾਵਜੂਦ ਵੀ ਲੋਕਾਂ ਨੇ ਹਰ ਤਰ੍ਹਾਂ ਦੇ ਪਟਾਕੇ ਚਲਾਉਣ ਦੀ ਪੂਰੀ ਵਾਹ ਲਗਾਈ |
Ad Position 22
No active advertisement
ਪਿਛਲੀ ਖ਼ਬਰ ਜੋਰਜੀਓ ਹੋਟਲ ਅਬੋਹਰ ਨੇ ਦੀਵਾਲੀ ਸਮਾਰੋਹ ਮਨਾਇਆ <br/> ਅਗਲੀ ਖ਼ਬਰ ਦੂਸਰੇ ਰਾਜਾਂ ਤੋਂ ਝੋਨੇ ਦੀ ਆਮਦ ਰੋਕਣ ਲਈ ਨਾਕੇ ਲਗਾ ਕੇ ਰੱਖੀ ਜਾ ਰਹੀ ਹੈ ਸਖ਼ਤ ਨਿਗਰਾਨੀ- ਵੰਦਨਾ ਕੰਬੋਜ
Ad Position 24