19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਪੁਲਿਸ ਨੇ ਅਰਨੀਵਾਲਾ ਥਾਣੇ ਅਧੀਨ ਪੈਂਦੇ ਸ਼ੱਕੀ ਖੇਤਰ 'ਚ ਕਾਸੋ ਆਪ੍ਰੇਸ਼ਨ ਚਲਾਇਆ <br/>

Ad Position 21
No active advertisement
ਅਜੀਤ ਡੈਸਕ 23-10-2025
ਮੰਡੀ ਅਰਨੀਵਾਲਾ, 22 ਅਕਤੂਬਰ (ਨਿਸ਼ਾਨ ਸਿੰਘ ਮੋਹਲ਼ਾ)- ਫ਼ਾਜ਼ਿਲਕਾ ਪੁਲਿਸ ਵਲੋਂ ਕਾਸੋਂ ਅਪਰੇਸ਼ਨ ਤਹਿਤ ਅਰਨੀਵਾਲਾ ਪੁਲਿਸ ਥਾਣਾ ਅਧੀਨ ਪੈਂਦੇ ਸ਼ੱਕੀ ਇਲਾਕੇ ਵਿੱਚ ਸਰਚ ਅਪਰੇਸ਼ਨ ਚਲਾਇਆ ਗਿਆ | ਇਹ ਸਰਚ ਅਪਰੇਸ਼ਨ ਗੁਰਸੇਵਕ ਸਿੰਘ ਬਰਾੜ ਡੀ.ਐੱਸ.ਪੀ. ਸਬ ਡਿਵੀਜ਼ਨ ਜਲਾਲਾਬਾਦ ਦੀ ਅਗਵਾਈ ਹੇਠ ਚਲਾਇਆ ਗਿਆ ਜਿਸ ਵਿੱਚ ਪੁਲਿਸ ਥਾਣਾ ਅਰਨੀਵਾਲਾ ਦੇ ਐਸ.ਐਚ.ਓ. ਸਚਿਨ ਕੰਬੋਜ, ਪੁਲਿਸ ਥਾਣਾ ਅਮੀਰ ਖ਼ਾਸ ਦੇ ਐੱਸ.ਐੱਚ.ਓ. ਗੁਰਿੰਦਰ ਸਿੰਘ, ਪੁਲਿਸ ਥਾਣਾ ਵੈਰੋਕੇ ਦੇ ਐੱਸ.ਐੱਚ.ਓ. ਪਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ, ਸਬ-ਡਿਵੀਜ਼ਨ ਜਲਾਲਾਬਾਦ ਦੀ ਪੁਲਿਸ ਤੇ ਇੱਕ ਆਰ.ਏ.ਪੀ. ਟੀਮ ਸ਼ਾਮਿਲ ਸੀ | ਪੁਲਿਸ ਵਲੋਂ ਢਾਣੀ ਚੰਡੀਗੜ੍ਹ ਡੱਬਵਾਲਾ ਰੋਡ ਅਰਨੀ ਵਾਲਾ ਤੇ ਹੋਰ ਥਾਵਾਂ 'ਤੇ ਚੈਕਿੰਗ ਕੀਤੀ ਗਈ | ਸਰਚ ਅਪਰੇਸ਼ਨ ਦਰਮਿਆਨ ਪੁਲਿਸ ਨੂੰ ਕੋਈ ਇਤਰਾਜ਼ਯੋਗ ਸਮਗਰੀ ਨਹੀਂ ਮਿਲੀ | ਡੀ.ਐੱਸ.ਪੀ. ਗੁਰਸੇਵਕ ਸਿੰਘ ਬਰਾੜ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੁਲਿਸ ਵਲੋਂ ਸਮੇਂ-ਸਮੇਂ ਸਿਰ ਅਜਿਹੇ ਅਪਰੇਸ਼ਨ ਚਲਾਏ ਜਾਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਪੈਡੀ ਪ੍ਰਚੇਜ਼ਰ ਯੂਨੀਅਨ ਦੀ ਚੋਣ ਹੋਈ ਮੁਕੰਮਲ <br/> ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 250 ਏਕੜ ਕਣਕ ਦਾ ਬੀਜ ਕੀਤਾ ਰਵਾਨਾ
Ad Position 24