19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਸ੍ਰੀ ਰੌਸ਼ਨ ਲਾਲ ਜੈਨ ਸਰਵਹਿੱਤਕਾਰੀ ਸਕੂਲ 'ਚ ਇੱਕ ਰੋਜ਼ਾ ਵਰਕਸ਼ਾਪ ਲਗਾਈ <br/>

Ad Position 21
No active advertisement
ਅਜੀਤ ਡੈਸਕ 23-10-2025
ਅਬੋਹਰ, 22 ਅਕਤੂਬਰ (ਵਿਵੇਕ ਹੂੜੀਆ)- ਵਿੱਦਿਆ ਭਾਰਤੀ ਦੁਆਰਾ ਚਲਾਏ ਜਾ ਰਹੇ ਸ਼੍ਰੀ ਰੌਸ਼ਨ ਲਾਲ ਜੈਨ ਸਰਵ ਹਿਤਕਾਰੀ ਵਿੱਦਿਆ ਮੰਦਰ ਅਬੋਹਰ ਵਿਖੇ ਇੱਕ ਰੋਜ਼ਾ ਸੀ.ਬੀ.ਐੱਸ.ਈ. ਵਰਕਸ਼ਾਪ ਕਰਵਾਈ ਗਈ ਜਿਸ ਦਾ ਵਿਸ਼ਾ ਐਨ.ਸੀ.ਐਫ. 2023 ਸਕੂਲ ਸਿੱਖਿਆ ਸੀ | ਵਰਕਸ਼ਾਪ ਵਿੱਚ ਫ਼ਾਜ਼ਿਲਕਾ, ਅਬੋਹਰ ਤੇ ਮੋਹਾਲੀ ਦੇ 13 ਸਕੂਲਾਂ ਤੇ 55 ਭਾਗੀਦਾਰਾਂ ਨੇ ਹਿੱਸਾ ਲਿਆ ਜਿਸ ਵਿਚ ਸਰਵਹਿੱਤਕਾਰੀ ਵਿੱਦਿਆ ਮੰਦਰ ਏ.ਵੀ.ਪੀ.ਐੱਸ., ਰੇਡੀਐਂਟ ਸਕੂਲ, ਅਕਾਲ ਅਕੈਡਮੀ ਫ਼ਾਜ਼ਿਲਕਾ, ਡੀ.ਏ.ਵੀ. ਹਰੀਪੁਰਾ, ਆਰਮੀ ਸਕੂਲ, ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ, ਦਿੱਲੀ ਪਬਲਿਕ ਸਕੂਲ, ਐਸਪਾਇਰ ਇੰਟਰਨੈਸ਼ਨਲ ਸਕੂਲ, ਝਮਕੁਦੇਵੀ ਸੀਨੀਅਰ ਸੈਕੰਡਰੀ ਸਕੂਲ, ਮਾਡਰਨ ਮਾਲਵਾ, ਸ੍ਰੀ ਰੌਸ਼ਨ ਲਾਲ ਜੈਨ ਸਰਵਹਿੱਤਕਾਰੀ ਵਿੱਦਿਆ ਮੰਦਰ ਅਬੋਹਰ, ਸੈਂਚੁਰੀ ਪਬਲਿਕ ਸਕੂਲ ਨਯਾਗਾਓਾ ਮੋਹਾਲੀ ਸਮੇਤ ਕੁੱਲ 13 ਸਕੂਲਾਂ ਨੇ ਹਿੱਸਾ ਲਿਆ | ਵਰਕਸ਼ਾਪ ਦੇ ਰਿਸੋਰਸ ਪਰਸਨ ਐੱਸ.ਜੀ. ਜੇ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਹਰੀਪੁਰਾ ਦੇ ਪਿ੍ੰਸੀਪਲ ਸੁਖਦੇਵ ਸਿੰਘ ਤੇ ਗਲੋਬਲ ਡਿਸਕਵਰੀ ਪਬਲਿਕ ਸਕੂਲ ਰਾਮਪੁਰਾ ਫੂਲ ਬਠਿੰਡਾ ਦੀ ਪਿ੍ੰਸੀਪਲ ਅੰਜੂ ਨਾਗਪਾਲ ਸਨ | ਦੋਵਾਂ ਰਿਸੋਰਸ ਪਰਸਨਾਂ ਨੇ ਸਮੇਂ ਅਨੁਸਾਰ ਸਿਖਲਾਈ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ | ਸਾਰੇ ਭਾਗੀਦਾਰਾਂ ਨੇ ਸਿਖਲਾਈ ਦਾ ਪੂਰਾ ਅਨੰਦ ਮਾਣਿਆ ਤੇ ਐਨ.ਸੀ.ਐਫ. 2023 ਬਾਰੇ ਸਿੱਖਿਆ | ਅੰਤ ਵਿਚ ਸਕੂਲ ਪਿ੍ੰਸੀਪਲ ਜੌਲੀ ਮੋਂਗਾ ਨੇ ਰਿਸੋਰਸ ਪਰਸਨ ਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਤੇ ਐਲਾਨ ਕੀਤਾ ਕਿ ਸਕੂਲ ਸਮੇਂ-ਸਮੇਂ 'ਤੇ ਅਧਿਆਪਕ ਸਿਖਲਾਈ ਲਈ ਸੀ.ਬੀ.ਐੱਸ.ਈ. ਵਰਕਸ਼ਾਪਾਂ ਲਗਾਈਆਂ ਜਾਣਗੀਆਂ |

Ad Position 22
No active advertisement
ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 250 ਏਕੜ ਕਣਕ ਦਾ ਬੀਜ ਕੀਤਾ ਰਵਾਨਾ ਅਗਲੀ ਖ਼ਬਰ ਪਿੰਡ ਆਹਲ ਬੋਦਲਾ 'ਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਨਵੀਂ ਇਕਾਈ ਦਾ ਹੋਇਆ ਗਠਨ <br/>
Ad Position 24