20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸਤਿਸੰਗ ਐਲੀਮੈਂਟਰੀ ਪ੍ਰਾਇਮਰੀ ਸਕੂਲ 'ਚ ਵਰਦੀਆਂ ਵੰਡੀਆਂ <br/>

Ad Position 21
No active advertisement
ਸਤਸੰਗ ਐਲੀਮੈਂਟਰੀ ਪ੍ਰਾਇਮਰੀ ਸਕੂਲ ਵਿਚ ਵਿਦਿਆਰਥੀਆਂ ਨੂੰ ਵਰਦੀਆਂ ਵੰਡਣ ਮੌਕੇ ਜਾਣਕਾਰੀ ਦਿੰਦੇ ਹੋਏ ਸਕੂਲ ਅਧਿਆਪਕ | ਅਜੀਤ ਤਸਵੀਰ <br/> 21-09-2025
ਫ਼ਾਜ਼ਿਲਕਾ, 20 ਸਤੰਬਰ (ਅਮਰਜੀਤ ਸ਼ਰਮਾ)- ਸਮਾਜ ਸੇਵੀ ਚਮਨ ਲਾਲ ਸੇਤੀਆ ਦੇ ਪਰਿਵਾਰ ਦੇ ਸਹਿਯੋਗ ਨਾਲ ਸਥਾਨਕ ਹੋਟਲਾਂ ਬਾਜ਼ਾਰ ਵਿਚ ਸਥਿਤ ਸਤਸੰਗ ਐਲੀਮੈਂਟਰੀ ਪ੍ਰਾਇਮਰੀ ਸਕੂਲ ਵਿਚ ਪੜ੍ਹਦੇ ਸਮੂਹ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ | ਸਕੂਲ ਦੇ ਮੁੱਖ ਅਧਿਆਪਕ ਸੰਜੀਵ ਗਰੋਵਰ ਨੇ ਦੱਸਿਆ ਕਿ ਅਸ਼ਵਨੀ ਕੁੱਕੜ ਦੀ ਪੇ੍ਰਰਨਾ ਸਦਕਾ ਸ਼੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਸਿੱਧ ਉਦਯੋਗਪਤੀ ਚਮਨ ਲਾਲ ਸੇਤੀਆ ਐਕਸਪੋਰਟ ਲਿਮਟਿਡ ਦੇ ਮਾਲਕ ਵਲੋਂ ਸਕੂਲ ਵਿਚ ਪੜ੍ਹਦੇ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਕੁੱਲ 170 ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ ਤੇ ਭਵਿੱਖ ਵਿਚ ਵੀ ਸਕੂਲ ਦੀਆਂ ਜ਼ਰੂਰਤਾਂ ਅਨੁਸਾਰ ਸਮੇਂ-ਸਮੇਂ 'ਤੇ ਹਰ ਤਰ੍ਹਾਂ ਦੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਸਕੂਲ ਕਮੇਟੀ ਦੇ ਪ੍ਰਧਾਨ ਸੁਰਿੰਦਰ ਕੁਮਾਰ ਅਹੂਜਾ, ਸਕੱਤਰ ਰਵੀ ਭੂਸ਼ਨ ਡੋਡਾ ਤੇ ਮੈਨੇਜਰ ਅਸ਼ੋਕ ਵਾਟਸ ਨੇ ਸਕੂਲ ਵਿਚ ਦਿੱਤੇ ਗਏ ਇਸ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ | ਇਸ ਮੌਕੇ ਅਸ਼ਵਨੀ ਕੁੱਕੜ, ਰਾਜ ਕੁਮਾਰ ਕਟਾਰੀਆ, ਸਤੀਸ਼ ਸਚਦੇਵਾ, ਸੰਦੀਪ ਗਿਲਹੋਤਰਾ, ਨਰਿੰਦਰ ਸਚਦੇਵਾ, ਅਸ਼ਵਨੀ ਪਰੁਥੀ, ਰਾਮ ਲੁਭਾਇਆ, ਮੈਡਮ ਰਜਨੀ, ਮੈਡਮ ਪੂਨਮ, ਮੈਡਮ ਰਿੰਕੀ, ਦਿਨੇਸ਼ ਕੁਮਾਰ, ਮੈਡਮ ਪੂਜਾ, ਮੈਡਮ ਰੀਨਾ, ਮੈਡਮ ਸਾਬੀਆ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੋਪੀਚੰਦ ਕਾਲਜ ਦੇ ਐਨ.ਐੱਸ.ਐੱਸ. ਯੂਨਿਟ ਨੇ 'ਸਵੱਛਤਾ ਹੀ ਸੇਵਾ' 'ਚ ਸ਼ਮੂਲੀਅਤ ਕੀਤੀ <br/> ਅਗਲੀ ਖ਼ਬਰ ਡੀ.ਏ.ਵੀ. ਐਜੂਕੇਸ਼ਨ ਕਾਲਜ ਵਿਖੇ ਮੋਕ ਟੈੱਸਟ ਕਰਵਾਇਆ
Ad Position 24