20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਗੁਰਦਾਸਪੁਰ ਦੇ ਕਾਰੋਬਾਰੀਆਂ ਤੇ ਕਾਰੀਗਰਾਂ ਨੇ ਵਿਸ਼ਵਕਰਮਾ ਦਿਵਸ ਮਨਾਇਆ <br/>

Ad Position 21
No active advertisement
ਸ੍ਰੀ ਕਿ੍ਸ਼ਨ ਕਾਰ ਮਾਰਕਿਟ ਗੁਰਦਾਸਪੁਰ ਦੇ ਕਾਰੋਬਾਰੀ ਵਿਨੀਤ ਕੁਮਾਰ ਵਿਸ਼ਵਕਰਮਾ ਦਿਵਸ 'ਤੇ ਪੂਜਾ ਕਰਦੇ ਹੋਏ | ਤਸਵੀਰ: ਵਿਸ਼ਾਲ ਮੁੰਨਾ <br/> 23-10-2025
ਗੁਰਦਾਸਪੁਰ, 22 ਅਕਤੂਬਰ (ਪੰਕਜ ਸ਼ਰਮਾ)-ਵਿਸ਼ਵਕਰਮਾ ਦਿਵਸ ਮੌਕੇ ਗੁਰਦਾਸਪੁਰ ਦੇ ਕਾਰੋਬਾਰੀਆਂ ਤੇ ਕਾਰੀਗਰਾਂ ਨੇ ਆਪਣੇ ਸੰਦਾਂ ਤੇ ਮਸ਼ੀਨਾਂ ਦੀ ਪੂਜਾ ਕੀਤੀ | ਇਸ ਮੌਕੇ ਸ੍ਰੀ ਕਿ੍ਸ਼ਨ ਕਾਰ ਮਾਰਕਿਟ ਦੇ ਵਿਨੀਤ ਕੁਮਾਰ ਨੇ ਦੱਸਿਆ ਕਿ ਇਹ ਦਿਨ ਭਗਵਾਨ ਵਿਸ਼ਵਕਰਮਾ ਦੇ ਜਨਮ ਦਿਵਸ ਨੂੰ ਦਰਸਾਉਂਦਾ ਹੈ, ਜਿਨ੍ਹਾਂ ਨੂੰ ਉਸਾਰੀ ਤੇ ਸਿ੍ਸ਼ਟੀ ਦੇ ਦੇਵਤਾ ਮੰਨਿਆ ਜਾਂਦਾ ਹੈ | ਪੂਜਾ ਦੌਰਾਨ ਕਾਰੋਬਾਰੀਆਂ ਨੇ ਆਪਣੇ ਸੰਦਾਂ ਤੇ ਮਸ਼ੀਨਾਂ ਨੂੰ ਸਜਾਇਆ, ਉਨ੍ਹਾਂ ਦੀ ਪੂਜਾ ਕੀਤੀ ਤੇ ਆਪਣੇ ਕੰਮ ਵਿਚ ਸਫਲਤਾ ਅਤੇ ਤਰੱਕੀ ਲਈ ਪ੍ਰਾਰਥਨਾ ਕੀਤੀ | ਇਸ ਮੌਕੇ ਨੂੰ ਮਨਾਉਣ ਲਈ ਵੱਖ-ਵੱਖ ਥਾਵਾਂ 'ਤੇ ਲੰਗਰ ਅਤੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਗਏ | ਕਈ ਵਿਸ਼ਵਕਰਮਾ ਮੰਦਿਰਾਂ ਵਿਚ ਵਿਸ਼ੇਸ਼ ਪੂਜਾ ਵੀ ਕੀਤੀ ਗਈ ਤੇ ਲੋਕ ਆਸ਼ੀਰਵਾਦ ਲੈਣ ਲਈ ਮੰਦਿਰ ਗਏ | ਇਸ ਮੌਕੇ ਕਾਰੋਬਾਰੀ ਵਿਨੀਤ ਕੁਮਾਰ ਟੋਨੀ, ਮਨੀ ਵਾਲੀਆ, ਤਲਵਿੰਦਰ ਸਿੰਘ (ਸੈਂਡੀ), ਗਗਨ ਅਤੇ ਵਿਕਾਸ ਖੋਸਲਾ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਵਾਤਾਵਰਨ ਪ੍ਰੇਮੀਆਂ ਨੇ ਮਨਾਈ ਗਰੀਨ ਦੀਵਾਲੀ <br/> ਅਗਲੀ ਖ਼ਬਰ ਰਾਣਾ ਸਵਰਾਜ ਯੂਨੀਵਰਸਲ ਪਬਲਿਕ ਸਕੂਲ ਦੇ 2 ਅਧਿਆਪਕ 'ਡਾ. ਰਾਧਾ ਕ੍ਰਿਸ਼ਨਨ' ਪੁਰਸਕਾਰ ਨਾਲ ਸਨਮਾਨਿਤ <br/>
Ad Position 24