20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਪੰਚਾਇਤਾਂ ਨੂੰ 1.36 ਕਰੋੜ ਦੀਆਂ ਗਰਾਂਟਾਂ ਵੰਡੀਆਂ <br/>

Ad Position 21
No active advertisement
ਦੀਨਾਨਗਰ ਹਲਕੇ ਦੇ ਸਰਪੰਚਾਂ ਨੂੰ ਵਿਕਾਸ ਕਾਰਜਾਂ ਦੀ ਗਰਾਂਟ ਵੰਡਦੇ ਹੋਏ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ | ਤਸਵੀਰ: ਸ਼ਰਮਾ/ਸੋਢੀ <br/> 23-10-2025
ਦੀਨਾਨਗਰ, 22 ਅਕਤੂਬਰ (ਸ਼ਰਮਾ/ਸੋਢੀ)-ਦੀਨਾਨਗਰ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵਲੋਂ ਦੀਵਾਲੀ ਮੌਕੇ ਵਿਧਾਨ ਸਭਾ ਹਲਕਾ ਦੀਨਾਨਗਰ ਦੀਆਂ 52 ਗ੍ਰਾਮ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 1.36 ਕਰੋੜ ਰੁਪਏ ਦੀਆਂ ਗਰਾਂਟਾਂ ਵੰਡੀਆਂ ਗਈਆਂ | ਆਪਣੇ ਦਫ਼ਤਰ ਅੱਬਲਖੈਰ ਵਿਖੇ ਦੀਵਾਲੀ ਮੌਕੇ ਕਰਵਾਏ ਸਮਾਗਮ ਦੌਰਾਨ ਉਕਤ 52 ਪਿੰਡਾਂ ਦੇ ਸਰਪੰਚਾਂ ਨੂੰ ਗਰਾਂਟਾਂ ਦੇ ਮਨਜ਼ੂਰੀ ਪੱਤਰ ਵੰਡਣ ਮੌਕੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਇਸ ਵੇਲੇ ਸੂਬੇ ਅੰਦਰ ਵਿਕਾਸ ਦੀ ਹਨੇਰੀ ਵੱਗ ਰਹੀ ਹੈ | ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਲੋਕਾਂ ਲਈ ਉਹ ਦਿਨ ਰਾਤ ਕੰਮ ਕਰ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਅੰਦਰ ਦੀਨਾਨਗਰ ਖੇਤਰ ਵਿਕਾਸ ਕਾਰਜਾਂ ਦੀ ਲੜੀ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਸਰਪੰਚ ਗੁਰਨਾਮ ਸਿੰਘ ਸਿੰਗੋਵਾਲ, ਸਰਪੰਚ ਲਖਵਿੰਦਰ ਸਿੰਘ ਮੁੰਨਣਾਵਾਲੀ, ਸਰਪੰਚ ਨਰਿੰਦਰ ਸਿੰਘ ਬਹੇੜੀ, ਸਰਪੰਚ ਬਚਨ ਲਾਲ ਬਹਿਰਾਮਪੁਰ, ਸਰਪੰਚ ਵਰਿੰਦਰ ਸਿੰਘ ਬਿੰਦੂ ਪਨਿਆੜ, ਸਰਪੰਚ ਕਿ੍ਪਾਲ ਸਿੰਘ ਚੱਕ ਅਲੀਆ, ਸਰਪੰਚ ਗੌਰਵ ਠਾਕੁਰ ਸ਼ਾਹਪੁਰ, ਸਰਪੰਚ ਨਿਤਿਨ ਸੈਣੀ ਦੋਦਵਾਂ, ਸਰਪੰਚ ਸੁਤੰਤਰ ਸਿੰਘ ਸਿੱਧਪੁਰ, ਸਰਪੰਚ ਰਛਪਾਲ ਸਿੰਘ ਤਲਵੰਡੀ, ਸਰਪੰਚ ਦਲਬੀਰ ਸਿੰਘ ਬਿੱਲਾ, ਸਰਪੰਚ ਗਾਂਧੀ ਮੱਟਮ ਅਤੇ ਗੋਰਾ ਕੱਤੋਵਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ 'ਚ ਵਿਸ਼ਵਕਰਮਾ ਦਿਵਸ ਮਨਾਇਆ <br/> ਅਗਲੀ ਖ਼ਬਰ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਦੀ ਸ਼ਾਖਾ ਹਰਪੁਰਾ ਵਿਖੇ ਬੂਟੇ ਵੰਡ ਕੇ ਹਰੀ ਦੀਵਾਲੀ ਮਨਾਈ <br/>
Ad Position 24