20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਨੇ ਵਿਸ਼ਵਕਰਮਾ ਦਿਵਸ ਮਨਾਇਆ <br/>

Ad Position 21
No active advertisement
ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂ ਜਰਨੈਲ ਸਿੰਘ ਮਾਹਲ ਨੂੰ ਸਨਮਾਨਿਤ ਕਰਦੇ ਹੋਏ | ਤਸਵੀਰ : ਹਰਦੀਪ ਸਿੰਘ ਸੰਧੂ <br/> 23-10-2025
ਕਾਦੀਆਂ, 22 ਅਕਤੂਬਰ (ਹਰਦੀਪ ਸਿੰਘ ਸੰਧੂ)-ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ ਕਾਦੀਆਂ ਵਿਸ਼ਵਕਰਮਾ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਮਜ਼ਦੂਰ ਭਾਈਚਾਰੇ ਨੂੰ ਵਧਾਈ ਦੇਣ ਲਈ ਅਕਾਲੀ ਆਗੂ ਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਮਾਹਲ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਦੇ ਆਦਰਸ਼ ਹਨ ਕਿ ਸਖ਼ਤ ਮਿਹਨਤ, ਸਿਰਜਣਾ ਤੇ ਨਵੀਨਤਾ ਨੂੰ ਪ੍ਰਮਾਤਮਾ ਦੀ ਪੂਜਾ ਮੰਨਿਆ ਜਾਣਾ ਚਾਹੀਦਾ ਹੈ | ਇਸ ਮੌਕੇ ਗੁਰਮੇਜ ਸਿੰਘ ਕਾਦੀਆਂ, ਪ੍ਰੇਮ ਸਿੰਘ ਘੁੰਮਣ, ਕਾਮਰੇਡ ਦੀਤਾਰ ਸਿੰਘ ਠੱਕਰ ਸੰਧੂ, ਬਲਦੇਵ ਸਿੰਘ ਵਿਸ਼ਵਕਰਮਾ ਕਮੇਟੀ ਪ੍ਰਧਾਨ, ਕਿਰਪਾਲ ਸਿੰਘ ਮੱਲ੍ਹੀ, ਇੰਦਰਪੀਤ ਕੌਰ ਕੈਨੇਡਾ, ਗੁਰਚਰਨ ਸਿੰਘ ਕਾਲਾ ਬਾਲਾ, ਰਛਪਾਲ ਸਿੰਘ ਵੜੈਚ, ਸਮਸ਼ੇਰ ਸਿੰਘ ਸ਼ੇਰਾ, ਜਗੀਰ ਸਿੰਘ ਤਲਵੰਡੀ ਝੁੰਗਲਾਂ, ਲਖਵਿੰਦਰ ਸਿੰਘ ਤਲਵੰਡੀ ਝੁੰਗਲਾਂ, ਜੋਗਾ ਸਿੰਘ ਖਾਨ ਪਿਆਰਾ, ਸੰਤੋਖ ਸਿੰਘ ਧਾਰੀਵਾਲ ਭੋਜਾ, ਅਜੀਤ ਸਿੰਘ ਭੁੰਬਲੀ, ਗੁਰਦਿਆਲ ਸਿੰਘ ਠੱਕਰ ਸੰਧੂ, ਬਚਿੱਤਰ ਸਿੰਘ, ਸੁਰਜੀਤ ਸਿੰਘ, ਕੁਲਜੀਤ ਸਿੰਘ ਆਦਿ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ 'ਤੇ ਸ਼ਹੀਦ ਲਛਮਣ ਸਿੰਘ 'ਵਰਸਿਟੀ ਕਾਲਜ' 'ਚ ਭਾਸ਼ਨ ਮੁਕਾਬਲੇ <br/> ਅਗਲੀ ਖ਼ਬਰ ਜੇ.ਪੀ.ਐੱਮ.ਓ. ਵਲੋਂ ਵਿਸ਼ਵਕਰਮਾ ਦਿਵਸ ਸਮਾਗਮ ਕਰਵਾਇਆ <br/>
Ad Position 24