20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਜੇ.ਪੀ.ਐੱਮ.ਓ. ਵਲੋਂ ਵਿਸ਼ਵਕਰਮਾ ਦਿਵਸ ਸਮਾਗਮ ਕਰਵਾਇਆ <br/>

Ad Position 21
No active advertisement
ਜਨਤਕ ਜਥੇਬੰਦੀਆਂ ਵਲੋਂ ਮਨਾਏ ਵਿਸ਼ਵਕਰਮਾ ਦਿਵਸ ਮੌਕੇ ਸੰਬੋਧਨ ਕਰਦੇ ਬੁਲਾਰੇ | ਤਸਵੀਰ : ਵਨੀਤ ਗੋਇਲ <br/> 23-10-2025
ਬਟਾਲਾ, 22 ਅਕਤੂਬਰ (ਸਤਿੰਦਰ ਸਿੰਘ)-ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ.ਪੀ.ਐੱਮ.ਓ.) ਤਹਿਸੀਲ ਬਟਾਲਾ ਵਲੋਂ ਸਥਾਨਕ ਲੀਕ ਵਾਲਾ ਤਲਾਬ ਵਿਖੇ ਵਿਸ਼ਵਕਰਮਾ ਦਿਵਸ ਸਮਾਗਮ ਸਾਥੀ ਜਗੀਰ ਸਿੰਘ ਕਿਲ੍ਹਾ ਲਾਲ ਸਿੰਘ, ਅਵਤਾਰ ਸਿੰਘ ਮੁਰਗੀ ਮੁਹੱਲਾ, ਮੁਖਤਾਰ ਸਿੰਘ ਭਾਗੋਵਾਲ, ਜਸਵਿੰਦਰ ਸਿੰਘ ਛਿੱਤ, ਗੁਰਨਾਮ ਸਿੰਘ ਬਾਉਲੀ ਇੰਦਰਜੀਤ ਦੀ ਪ੍ਰਧਾਨਗੀ ਹੇਠ ਕੀਤਾ ਗਿਆ | ਸਮਾਗਮ ਵਿਚ ਹਾਜ਼ਰ ਕਿਰਤੀ ਸਾਥੀਆਂ ਨੂੰ ਸੰਬੋਧਨ ਕਰਦਿਆਂ ਜੇ.ਪੀ.ਐੱਮ.ਓ. ਦੇ ਸੂਬਾਈ ਆਗੂ ਸਾਥੀ ਰਘਬੀਰ ਸਿੰਘ ਪਕੀਵਾਂ, ਤਹਿਸੀਲ ਸਕੱਤਰ ਸਾਥੀ ਸ਼ਮਸ਼ੇਰ ਸਿੰਘ ਨਵਾਂ ਪਿੰਡ ਨੇ ਕਿਹਾ ਕਿ ਭਾਰਤ ਦੇ ਪਹਿਲੇ ਸ਼ਿਲਪਕਾਰ ਦੇ ਮੋਢੀ ਬਾਬਾ ਵਿਸ਼ਵਕਰਮਾ ਜੀ ਨੇ ਸਮੁੱਚੀ ਕਿਰਤੀ ਜਮਾਤ ਦੇ ਕੰਮ ਲਈ ਅÏਜ਼ਾਰ, ਹਥਿਆਰਾਂ, ਮਸ਼ੀਨਾਂ ਆਦਿ ਦਾ ਨਿਰਮਾਣ ਕੀਤਾ ਹੈ, ਉਨ੍ਹਾਂ ਨੂੰ 'ਕਿਰਤ ਦਾ ਦੇਵਤਾ' ਆਖਿਆ ਜਾਂਦਾ ਹੈ | ਵੱਡੇ-ਵੱਡੇ ਡੈਮ, ਮਿੱਲਾਂ, ਆਸਮਾਨ ਨੂੰ ਛੂੰਹਦੀਆਂ ਇਮਾਰਤਾਂ, ਰੇਲਵੇ ਲਾਈਨਾਂ ਦੇ ਵਿਛੇ ਜਾਲ, ਪਹਾੜਾਂ 'ਚ ਸੁਰੰਗਾਂ ਆਦਿ ਸਭ ਦੀ ਉਸਾਰੀ ਵਿਚ ਵਰਤੇ ਅÏਜ਼ਾਰ ਤੇ ਮਸ਼ੀਨਰੀ ਬਾਬਾ ਵਿਸ਼ਵਕਰਮਾ ਜੀ ਦੀ ਦਸਤਕਾਰੀ ਦੀ ਕਲਾ ਦੀ ਦੇਣ ਹਨ | ਉਨ੍ਹਾ ਕਿਹਾ ਕਿ ਮੌਜ਼ੂਦਾ ਦੌਰ 'ਚ ਮਜ਼ਦੂਰ ਜਮਾਤ ਦੀ ਹਾਲਤ ਬਦ ਤੋਂ ਬੱਦਤਰ ਹੈ, ਜਿਸ ਦੀਆਂ ਜ਼ਿੰਮੇਵਾਰ ਕੇਂਦਰ ਤੇ ਸੂਬਿਆਂ ਅੰਦਰ ਰਾਜ ਕਰਦੀਆਂ ਸਰਕਾਰਾਂ ਹਨ | ਇਸ ਸਮੇਂ ਲੋਕ ਪੱਖੀ ਗੀਤਕਾਰ ਸਾਥੀ ਵਿਜੇ ਅਗਨੀਹੋਤਰੀ ਨੇ ਇਨਕਲਾਬੀ ਗੀਤ ਪੇਸ਼ ਕੀਤੇ | ਇਸ ਮੌਕੇ ਨਿਸ਼ਾਨ ਸਿੰਘ ਜੌੜਾ ਸਿੰਘਾ, ਜਗਪਾਲ ਸਿੰਘ ਨਵਾਂ ਪਿੰਡ, ਰੂਪ ਲਾਲ, ਹਰਦੀਪ ਸਿੰਘ ਢਿੱਲੋਂ, ਕੇ.ਐੱਸ. ਗਿੱਲ, ਵਿਕਰਮ, ਸੁਖਦੇਵ ਸਿੰਘ ਭੀਖੋਵਾਲੀ, ਸੁੱਚਾ ਮਸੀਹ ਵਿਰਕ, ਸਤਨਾਮ ਸਿੰਘ ਭੁੱਲਰ, ਕਸ਼ਮੀਰ ਖੋਖਰ ਫੌਜੀਆਂ, ਹਰਜਿੰਦਰ ਸਿੰਘ ਬਾਉਲੀ ਇੰਦਰਜੀਤ, ਰੁਪਿੰਦਰਪਾਲ ਸਿੰਘ ਲਾਡੀ ਨਵਾਂ ਪਿੰਡ, ਜਸਬੀਰ ਸਿੰਘ ਰਿਖਿਆ, ਤਾਜ ਸਿੰਘ ਛਿੱਤ, ਜਤਿੰਦਰਬੀਰ ਸਿੰਘ ਛਿੱਤ ਅਤੇ ਮੱਖਣ ਸਿੰਘ ਪ੍ਰਧਾਨ ਟੈਕਸੀ ਯੂਨੀਅਨ ਆਦਿ ਸਾਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਨੇ ਵਿਸ਼ਵਕਰਮਾ ਦਿਵਸ ਮਨਾਇਆ <br/> ਅਗਲੀ ਖ਼ਬਰ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਿਚ ਦੀਵਾਲੀ ਤੇ ਬੰਦੀ ਛੋੜ ਦਿਵਸ ਉਤਸ਼ਾਹ ਨਾਲ ਮਨਾਇਆ <br/>
Ad Position 24