20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਆਤਿਸ਼ਬਾਜ਼ੀ ਨਾਲ ਕੋਠਾ ਤੇ ਸਾਮਾਨ ਸੜ ਕੇ ਸੁਆਹ <br/>

Ad Position 21
No active advertisement
ਆਤਿਸ਼ਬਾਜ਼ੀ ਨਾਲ ਸੜੇ ਕੋਠੇ ਤੇ ਸਾਮਾਨ ਨੂੰ ਦਿਖਾਉਂਦੇ ਹੋਏ | ਅਜੀਤ ਤਸਵੀਰ <br/> 23-10-2025
ਧਾਰੀਵਾਲ, 22 ਅਕਤੂਬਰ (ਸਵਰਨ ਸਿੰਘ)-ਇਥੋਂ ਨਜ਼ਦੀਕੀ ਪਿੰਡ ਬੱਬਰੀ ਨੰਗਲ ਵਾਸੀ ਕੁਲਦੀਪ ਮਸੀਹ ਪੁੱਤਰ ਬਚਨ ਮਸੀਹ ਨੇ ਧਾਰੀਵਾਲ ਇਕ ਮਿਲਣੀ ਦੌਰਾਨ ਦੱਸਿਆ ਕਿ ਦੀਵਾਲੀ ਵਾਲੇ ਦਿਨ ਕਿਸੇ ਪਾਸੇ ਤੋਂ ਆਈ ਹਵਾਈ (ਪਟਾਖ਼ੇ) ਦੇ ਕਾਰਨ ਉਸ ਦਾ ਸਬਜ਼ੀ ਵਾਲਾ ਸਾਮਾਨ ਤੇ ਕੋਠੇ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ | ਉਸ ਨੇ ਦੱਸਿਆ ਕਿ ਉਹ ਆਰਥਿਕ ਤੌਰ 'ਤੇ ਕਮਜ਼ੋਰ ਹੈ ਤੇ ਸਬਜ਼ੀ ਆਦਿ ਵਚਣ ਦਾ ਕੰਮ ਕਰਦਾ ਹੈ, ਪਰ ਜਿਸ ਕਮਰੇ ਵਿਚ ਪਲਾਸਟਿਕ ਦੇ ਕਰੇਟ ਅਤੇ ਹੋਰ ਸਬਜ਼ੀ ਨਾਲ ਸਬੰਧਿਤ ਸਾਮਾਨ ਰੱਖਿਆ ਨੂੰ ਦੀਵਾਲੀ ਦੀ ਕਿਸੇ ਪਾਸੇ ਤੋਂ ਆਏ ਹਵਾਈ (ਪਟਾਖ਼ੇ) ਨਾਲ ਅੱਗ ਲੱਗ ਗਈ | ਅੱਗ ਨੇ ਏਨਾ ਭਿਆਨਕ ਰੂਪ ਧਾਰ ਲਿਆ ਕਿ ਉਹ ਕੋਠਾ ਹੀ ਸੜ੍ਹ ਕੇ ਡਿੱਗ ਪਿਆ, ਜਿਸ ਵਿਚ ਪਿਆ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ | ਇਸ ਨੂੰ ਲੈ ਕੇ ਪਿੰਡ ਦੀ ਸਰਪੰਚ ਸੁਖਦੇਵ ਕੌਰ ਤੇ ਹੋਰ ਮੁਹਤਬਰਾਂ ਨੇ ਜ਼ਿਲ੍ਹਾ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਕੁਲਦੀਪ ਮਸੀਹ ਦੀ ਮਾਲੀ ਮਦਦ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਕਾਨਵੈਂਟ ਸਕੂਲ ਦੇ ਸੀਨੀਅਰ ਵਿਦਿਆਰਥੀਆਂ ਦਾ ਪੰਜ ਰੋਜ਼ਾ ਵਿੱਦਿਅਕ ਟੂਰ ਗਿਆ <br/> ਅਗਲੀ ਖ਼ਬਰ ਬਾਬਾ ਵਿਸ਼ਵਕਰਮਾ ਦੀ ਯਾਦ 'ਚ ਪਿੰਡ ਭਗਵਾਨਪੁਰ ਵਿਖੇ ਧਾਰਮਿਕ ਸਮਾਗਮ <br/>
Ad Position 24