20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਬਾਬਾ ਵਿਸ਼ਵਕਰਮਾ ਦੀ ਯਾਦ 'ਚ ਪਿੰਡ ਭਗਵਾਨਪੁਰ ਵਿਖੇ ਧਾਰਮਿਕ ਸਮਾਗਮ <br/>

Ad Position 21
No active advertisement
ਬਾਬਾ ਵਿਸ਼ਵਕਰਮਾ ਦੀ ਯਾਦ 'ਵਚ ਪਿੰਡ ਭਗਵਾਨਪੁਰ ਵਿਖੇ ਹੋਏ ਮਹਾਨ ਧਾਰਮਿਕ ਸਮਾਗਮ ਦੌਰਾਨ ਢਾਡੀ ਜਥੇ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ | ਤਸਵੀਰ : ਨਾਗਰਾ <br/> 23-10-2025
ਕੋਟਲੀ ਸੂਰਤ ਮੱਲ੍ਹੀ, 22 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਨੇੜਲੇ ਪਿੰਡ ਭਗਵਾਨਪੁਰ ਦੀਆਂ ਸੰਗਤਾਂ ਵਲੋਂ ਬਾਬਾ ਵਿਸ਼ਵਕਰਮਾ ਦੀ ਯਾਦ 'ਚ ਮਹਾਨ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਉਪਰੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸਜਾਏ ਗਏ ਮਹਾਨ ਧਾਰਮਿਕ ਸਮਾਗਮ ਦੌਰਾਨ ਢਾਡੀ ਭਾਈ ਗੁਰਮੀਤ ਸਿੰਘ ਐਮ.ਏ. ਦੇ ਜਥਿਆਂ ਸਮੇਤ ਵੱਖ-ਵੱਖ ਜਥਿਆਂ ਨੇ ਗੁਰਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਭਾਈ ਦਲੇਰ ਸਿੰਘ ਗ੍ਰੰਥੀ, ਪ੍ਰਧਾਨ ਠੇਕੇਦਾਰ ਅਵਤਾਰ ਸਿੰਘ ਭਗਵਾਨਪੁਰ, ਬਲਵਿੰਦਰ ਸਿੰਘ ਮੀਤ ਪ੍ਰਧਾਨ, ਸਤਨਾਮ ਸਿੰਘ ਖਜਾਨਚੀ, ਦਿਲਾਲ ਸਿੰਘ, ਗੁਰਨਾਮ ਸਿੰਘ, ਸਰਬਜੀਤ ਸਿੰਘ, ਬਲਕਾਰ ਸਿੰਘ ਭਗਵਾਨਪੁਰ, ਕਾਬਲ ਸਿੰਘ, ਕੁਲਦੀਪ ਸਿੰਘ, ਮਲੂਕ ਸਿੰਘ, ਸਰਪੰਚ ਸੁਰਜੀਤ ਸਿੰਘ, ਕਾਬਲ ਸਿੰਘ, ਸਰਵਨ ਸਿੰਘ, ਕਾਕਾ ਸਿੰਘ, ਲਾਡੀ ਮਿਸਤਰੀ ਡੇਰਾ ਪਠਾਣਾ, ਬਾਬਾ ਕਾਲੀ ਡੇਰਾ ਪਠਾਣਾ, ਮੁਖਤਾਰ ਸਿੰਘ, ਕੁਲਦੀਪ ਸਿੰਘ ਮਿਸਤਰੀ, ਅੰਗਰੇਜ਼ ਸਿੰਘ, ਪਲਵਿੰਦਰ ਸਿੰਘ ਸੋਨੂੰ ਕੋਟਲੀ, ਇਕਬਾਲ ਸਿੰਘ, ਹੀਰਾ ਸਿੰਘ, ਮੁਖਤਾਰ ਸਿੰਘ, ਅਮਰੀਕ ਸਿੰਘ ਸਾਬਕਾ ਸਰਪੰਚ, ਮਾਸਟਰ ਦੀਦਾਰ ਸਿੰਘ, ਦੇਸਾ ਸਿੰਘ, ਕੁਲਵੰਤ ਸਿੰਘ ਦੋਧੀ, ਸਰਪੰਚ ਸੁਰਜੀਤ ਸਿੰਘ ਮਾਹਲ, ਤਰਸੇਮ ਸਿੰਘ ਆੜ੍ਹਤੀ, ਸਤਨਾਮ ਸਿੰਘ ਭਗਵਾਨਪੁਰ, ਗਗਨਦੀਪ ਸਿੰਘ, ਪਲਵਿੰਦਰ ਸਿੰਘ ਬਿੱਲਾ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ | ਜਦੋਂ ਕਿ ਸਟੇਜ ਸਕੱਤਰ ਦੀ ਭੂਮਿਕਾ ਮੁਖਤਾਰ ਸਿੰਘ ਅਠਵਾਲ ਨੇ ਬਾਖੂਬੀ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਆਤਿਸ਼ਬਾਜ਼ੀ ਨਾਲ ਕੋਠਾ ਤੇ ਸਾਮਾਨ ਸੜ ਕੇ ਸੁਆਹ <br/> ਅਗਲੀ ਖ਼ਬਰ ਗੁਰੂ ਨਾਨਕ ਦੇਵ ਅਕੈਡਮੀ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ <br/>
Ad Position 24