19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਮੋਟਰਸਾਈਕਲਾਂ ਦੀ ਟੱਕਰ ਵਿਚ ਜ਼ਖ਼ਮੀ ਹੋਏ ਨੌਜਵਾਨ ਦੀ ਹਸਪਤਾਲ 'ਚ ਮੌਤ <br/>

Ad Position 21
No active advertisement
ਅਜੀਤ ਡੈਸਕ 23-10-2025
ਬਟਾਲਾ, 22 ਅਕਤੂਬਰ (ਰਾਕੇਸ਼ ਰੇਖੀ)-ਬੀਤੇ ਦਿਨੀਂ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਏ 19 ਸਾਲ ਦੇ ਪਾਰਸ ਖੋਸਲਾ ਦੀ ਇਲਾਜ ਦੌਰਾਨ ਹਸਪਤਾਲ ਵਿਚ ਮੌਤ ਹੋ ਗਈ | ਬੀਤੀ 15 ਅਕਤੂਬਰ ਨੂੰ ਹੋਏ ਹਾਦਸੇ ਵਿਚ ਉਹ ਜ਼ਖ਼ਮੀ ਹੋ ਗਿਆ ਸੀ | ਫ਼ਤਹਿਗੜ੍ਹ ਚੂੜੀਆਂ ਦੇ ਰਹਿਣ ਵਾਲੇ ਰਮਨ ਕੁਮਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਸ ਦਾ ਸਭ ਤੋਂ ਛੋਟਾ ਬੇਟਾ 19 ਸਾਲ ਦਾ ਪਾਰਸ ਉਰਫ਼ ਰਿਸ਼ੂ 15 ਅਕਤੂਬਰ ਨੂੰ ਸ਼ਾਮ ਕਰੀਬ 6:15 ਵਜੇ ਆਪਣੇ ਦੋਸਤ ਗੁਰਸੇਵਕ ਸਿੰਘ ਨਾਲ ਉਸ ਦੀ ਸਕੂਟੀ ਰਾਹੀਂ ਦੋਵੇਂ ਕਿਸੇ ਕੰਮ ਲਈ ਧਿਆਨਪੁਰ ਗਏ ਸਨ, ਜਦੋਂ ਉਹ ਦੋਵੇਂ ਪਿੰਡ ਬਸੰਤਕੋਟ ਤੋਂ ਚੰਦੂਸੂਜਾ ਜਾ ਰਹੇ ਸਨ ਤਾਂ ਚੰਦੂਸੂਜਾ ਨੇੜੇ ਸਾਹਮਣੇ ਤੋਂ ਮੋਟਰਸਾਈਕਲ 'ਤੇ ਜਸ਼ਨਪ੍ਰੀਤ ਸਿੰਘ ਵਾਸੀ ਅਕਰਪੁਰਾ ਆ ਰਿਹਾ ਸੀ, ਇਸੇ ਦੌਰਾਨ ਹਨੇਰਾ ਹੋਣ ਕਾਰਨ ਪਾਰਸ ਦੀ ਸਕੂਟੀ ਦਾ ਸੜਕ ਵਿਚ ਪਏ ਟੋਏ ਕਾਰਨ ਸੰਤੁਲਨ ਵਿਗੜ ਜਾਣ 'ਤੇ ਦੋਵੇਂ ਦੋ ਪਹੀਆ ਵਾਹਨ ਆਪਸ ਵਿਚ ਟਕਰਾ ਗਏ | ਸੜਕ 'ਤੇ ਡਿੱਗਣ ਕਾਰਨ ਪਾਰਸ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ | ਇਲਾਜ ਲਈ ਉਸ ਨੂੰ ਹਸਪਤਾਲ ਲਿਜਾਇਆ ਗਿਆ | ਇਲਾਜ ਦੌਰਾਨ 6 ਦਿਨ ਜ਼ਿੰਦਗੀ ਤੇ ਮੌਤ ਦੀ ਜੰਗ ਲੜਦਿਆਂ ਉਸ ਦੀ ਮੌਤ ਹੋ ਗਈ | ਪੁਲਿਸ ਨੇ ਇਸ ਸਬੰਧ ਵਿਚ ਬਣਦੀ ਕਾਰਵਾਈ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਸਵਰਨ ਸਿੰਘ ਐਂਡ ਸੰਨਜ਼ ਮਠਾਰੂ ਪੇਂਟ ਸਟੋਰ ਵਿਖੇ ਵਿਸ਼ਵਕਰਮਾ ਦਿਵਸ ਮੌਕੇ ਸਮਾਗਮ <br/> ਅਗਲੀ ਖ਼ਬਰ ਗੁਰਦਾਸਪੁਰ ਸ਼ਹਿਰ ਤੇ ਆਲੇ ਦੁਆਲੇ ਕਸਬਿਆਂ 'ਚ ਦੀਵਾਲੀ ਤੇ ਬੰਦੀ ਛੋੜ ਦਿਵਸ ਸ਼ਰਧਾ ਨਾਲ ਮਨਾਇਆ <br/>
Ad Position 24