19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਮੈਰਿਜ ਬਿਊਰੋ ਦੀ ਆੜ ’ਚ ਹੋ ਰਿਹਾ ਭਰੋਸੇ ਦਾ ਵਪਾਰ, ਰਿਸ਼ਤਿਆਂ ਦੇ ਨਾਂਅ ’ਤੇ ਕੁਝ ਲੋਕਾਂ ਵਲੋਂ ਕੀਤੀ ਜਾ ਰਹੀ ਕਥਿਤ ਠੱਗੀ * ਰਜਿਸਟ੍ਰੇਸ਼ਨ, ਪਰਿਵਾਰਾਂ ਨਾਲ ਮੀਟਿੰਗ ਤੇ ਪ੍ਰੋਫਾਇਲਾਂ ਦਿਖਾਉਣ ਦੇ ਨਾਂਅ ’ਤੇ ਲਈਆਂ ਜਾ ਰਹੀਆਂ ਮੋਟੀਆਂ ਫੀਸਾਂ

ਗੁਰਦਾਸਪੁਰ, 19 ਨਵੰਬਰ (ਚੱਕਰਾਜਾ)- ਵਿਆਹ ਹਰ ਪਰਿਵਾਰ ਦੀ ਜ਼ਿੰਦਗੀ ਦਾ ਇਕ ਅਹਿਮ ਸੁਪਨਾ ਹੁੰਦਾ ਹੈ ਅਤੇ ਮਾਪੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਅਤੇ ਸੁਖੀ ਵਿਆਹੁਤਾ ਜੀਵਨ ਦੀ ਆਸ ਵਿਚ ਯੋਗ ਜੀਵਨਸਾਥੀ ਦੀ ਭਾਲ ਕਰਦੇ ਹਨ । ਇਸੇ ਲੋੜ ਨੂੰ ਪੂਰਾ ਕਰਨ ਲਈ ਮੈਰਿਜ਼ ਬਿਊਰੋ ਅਤੇ ਵਿਆਹ ਸੰਬੰਧੀ ਆਨਲਾਈਨ ਪਲੇਟਫਾਰਮਾਂ ਦਾ ਕਾਰੋਬਾਰ ਤੇਜ਼ੀ ਨਾਲ ਵਧਿਆ ਹੈ ਪਰ ਇਸ ਕਾਰੋਬਾਰ ਵਿਚ ਕੁਝ ਗੈਰ ਜ਼ਿੰਮੇਵਾਰ ਅਤੇ ਕਥਿਤ ਤੌਰ ’ਤੇ ਧੋਖਾਧੜੀ ਕਰਨ ਵਾਲੇ ਲੋਕ ਵੀ ਸ਼ਾਮਿਲ ਹੋ ਚੁੱਕੇ ਹਨ ਜਿਨ੍ਹਾਂ ਵਲੋਂ ਪਰਿਵਾਰਾਂ ਦੀਆਂ ਭਾਵਨਾਵਾਂ ਤੇ ਮਜ਼ਬੂਰੀਆਂ ਦਾ ਫਾਇਦਾ ਉਠਾਉਣ ਦੇ ਮਾਮਲੇ ਵੀ ਨਿੱਤ ਦਿਨ ਸਾਹਮਣੇ ਆ ਰਹੇ ਹਨ, ਜੋ ਵੱਡੀ ਚਿੰਤਾ ਦਾ ਵਿਸ਼ਾ ਹਨ ।

Ad Position 21
No active advertisement
ਸਨਿਚਰਵਾਰ, 1 ਅਗਸਤ, 2026 20-11-2026
ਗੁਰਦਾਸਪੁਰ, 19 ਨਵੰਬਰ (ਚੱਕਰਾਜਾ)- ਵਿਆਹ ਹਰ ਪਰਿਵਾਰ ਦੀ ਜ਼ਿੰਦਗੀ ਦਾ ਇਕ ਅਹਿਮ ਸੁਪਨਾ ਹੁੰਦਾ ਹੈ ਅਤੇ ਮਾਪੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਅਤੇ ਸੁਖੀ ਵਿਆਹੁਤਾ ਜੀਵਨ ਦੀ ਆਸ ਵਿਚ ਯੋਗ ਜੀਵਨਸਾਥੀ ਦੀ ਭਾਲ ਕਰਦੇ ਹਨ । ਇਸੇ ਲੋੜ ਨੂੰ ਪੂਰਾ ਕਰਨ ਲਈ ਮੈਰਿਜ਼ ਬਿਊਰੋ ਅਤੇ ਵਿਆਹ ਸੰਬੰਧੀ ਆਨਲਾਈਨ ਪਲੇਟਫਾਰਮਾਂ ਦਾ ਕਾਰੋਬਾਰ ਤੇਜ਼ੀ ਨਾਲ ਵਧਿਆ ਹੈ ਪਰ ਇਸ ਕਾਰੋਬਾਰ ਵਿਚ ਕੁਝ ਗੈਰ ਜ਼ਿੰਮੇਵਾਰ ਅਤੇ ਕਥਿਤ ਤੌਰ ’ਤੇ ਧੋਖਾਧੜੀ ਕਰਨ ਵਾਲੇ ਲੋਕ ਵੀ ਸ਼ਾਮਿਲ ਹੋ ਚੁੱਕੇ ਹਨ ਜਿਨ੍ਹਾਂ ਵਲੋਂ ਪਰਿਵਾਰਾਂ ਦੀਆਂ ਭਾਵਨਾਵਾਂ ਤੇ ਮਜ਼ਬੂਰੀਆਂ ਦਾ ਫਾਇਦਾ ਉਠਾਉਣ ਦੇ ਮਾਮਲੇ ਵੀ ਨਿੱਤ ਦਿਨ ਸਾਹਮਣੇ ਆ ਰਹੇ ਹਨ, ਜੋ ਵੱਡੀ ਚਿੰਤਾ ਦਾ ਵਿਸ਼ਾ ਹਨ । ਭਾਵੇਂ ਕਿ ਇਸ ਕਿੱਤੇ ਦੇ ਕੁਝ ਲੋਕ ਬੜੀ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਇਸ ਸੇਵਾ ਵਿਚ ਰੁਝੇ ਹੋਏ ਹਨ ਪਰ ਅਕਸਰ ਹੀ ਕਈ ਪਰਿਵਾਰਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਹਨ ਕਿ ਮੈਰਿਜ ਬਿਊਰੋ ਵਲੋਂ ਸ਼ੁਰੂ-ਸ਼ੁਰੂ ਵਿਚ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਜਿਸ ਵਿਚ ਕਿਸੇ ਨੂੰ ਵਿਦੇਸ਼ ਵਸੇ ਲੜਕੀ ਜਾਂ ਲੜਕੇ ਦਾ ਰਿਸ਼ਤਾ, ਕਿਸੇ ਨੂੰ ਸਰਕਾਰੀ ਨੌਕਰੀ ਵਾਲਾ ਜੀਵਨ ਸਾਥੀ ਲੱਭ ਕੇ ਦੇਣ ਦਾ ਲਾਲਚ ਤੇ ਕਿਸੇ ਨੂੰ ਉੱਚੇ ਪਰਿਵਾਰਿਕ ਪਿਛੋਕੜ ਦਾ ਹਵਾਲਾ ਦੇ ਕੇ ਪ੍ਰਭਾਵਿਤ ਕੀਤਾ ਜਾਂਦਾ ਹੈ ਤੇ ਜਦੋਂ ਪਰਿਵਾਰ ਵਲੋਂ ਹਜ਼ਾਰਾਂ ਰੁਪਏ ਫੀਸ ਅਦਾ ਕਰ ਦਿੱਤੀ ਜਾਂਦੀ ਹੈ ਤਾਂ ਪਿੱਛੋਂ ਕਈ ਵਾਰ ਉਨ੍ਹਾਂ ਨੂੰ ਉਮੀਦ ਮੁਤਾਬਿਕ ਦਾ ਰਿਸ਼ਤਾ ਨਹੀਂ ਕਰਵਾਇਆ ਜਾਂਦਾ । ਇਸ ਸਮੇਂ ਇਸ ਕਾਰੋਬਾਰ ਵਿਚ ਸਭ ਤੋਂ ਵੱਡਾ ਸਵਾਲ ਫੀਸਾਂ ਦੀ ਪਾਰਦਰਸ਼ਤਾ ਦਾ ਹੈ, ਜਿਸ ਵਿਚ ਕਈ ਵਾਰ ਸ਼ੁਰੂਆਤੀ ਰਜਿਸਟ੍ਰੇਸ਼ਨ ਤੋਂ ਇਲਾਵਾ ਪ੍ਰੋਫਾਇਲ ਦਿਖਾਉਣ, ਖਾਸ ਰਿਸ਼ਤਾ ਕਰਵਾਉਣ ਤੇ ਦੂਜੇ ਪਰਿਵਾਰ ਨਾਲ ਮੀਟਿੰਗ ਤੈਅ ਕਰਵਾਉਣ ਦੇ ਨਾਂਅ ’ਤੇ ਵੱਖ-ਵੱਖ ਰੂਪ ’ਚ ਵੱਡੀਆਂ ਰਕਮਾਂ ਮੰਗੀਆਂ ਜਾਂਦੀਆਂ ਹਨ ਪਰ ਪਰਿਵਾਰ ਨੂੰ ਇਹ ਨਹੀਂ ਦੱਸਿਆ ਜਾਂਦਾ ਕਿ ਉਨ੍ਹਾਂ ਵਲੋਂ ਦਿੱਤੀ ਫੀਸ ਦੇ ਬਦਲੇ ਉਨ੍ਹਾਂ ਦੀ ਮਰਜ਼ੀ ਦਾ ਰਿਸ਼ਤਾ ਕਰਵਾਉਣ ਲਈ ਦੂਜੇ ਪਰਿਵਾਰ ਨਾਲ ਮੀਟਿੰਗ ਨਾ ਹੋਣ ’ਤੇ ਦਿੱਤੀ ਫੀਸ ਵਾਪਸ ਹੋਵੇਗੀ ਜਾਂ ਨਹੀਂ । ਕੁਝ ਮਾਮਲਿਆਂ ਵਿਚ ਅਜਿਹਾ ਵੀ ਹੁੰਦਾ ਹੈ ਕਿ ਪਹਿਲਾਂ ਦਿਖਾਈਆਂ ਗਈਆਂ ਪ੍ਰੋਫਾਈਲਾਂ, ਫੀਸ ਜਮ੍ਹਾਂ ਕਰਵਾਉਣ ਤੋਂ ਬਾਅਦ ਗਾਇਬ ਹੋ ਜਾਂਦੀਆਂ ਹਨ ਅਤੇ ਸੰਪਰਕ ਕਰਨ ’ਤੇ ਵੀ ਕੋਈ ਢੁੱਕਵਾਂ ਜਵਾਬ ਦੇਣ ਦੀ ਥਾਂ ਇਹ ਕਹਿ ਕੇ ਟਾਲ ਦਿੱਤਾ ਜਾਂਦਾ ਹੈ ਕਿ ਕੋਈ ਰਿਸ਼ਤਾ ਆਉਣ ’ਤੇ ਉਨ੍ਹਾਂ ਨੂੰ ਦੱਸ ਦਿੱਤਾ ਜਾਵੇਗਾ। ਇਸ ਧੰਦੇ ਵਿਚ ਲੱਗੇ ਕੁਝ ਗਲਤ ਵਿਅਕਤੀਆਂ ਵਲੋਂ ਅਖਬਾਰਾਂ ਵਿਚ ਛਪਣ ਵਾਲੇ ਵਿਆਹ ਦੇ ਇਸ਼ਤਿਹਾਰਾਂ ਨੂੰ ਵੀ ਕਈ ਵਾਰ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਲੜਕਾ ਜਾਂ ਲੜਕੀ ਦੇ ਪਰਿਵਾਰ ਵਲੋਂ ਦਿੱਤੇ ਇਸ਼ਤਿਹਾਰ ਤੋਂ ਫੋਨ ਨੰਬਰ ਹਾਸਲ ਕਰਕੇ ਉਨ੍ਹਾਂ ਨਾਲ ਸੰਪਰਕ ਕੀਤਾ ਜਾਂਦਾ ਹੈ ਅਤੇ ਫਿਰ ਆਪਣੇ ਆਪ ਨੂੰ ਮੈਰਿਜ਼ ਬਿਊਰੋ ਦਾ ਨੁਮਾਇੰਦਾ ਦੱਸ ਕੇ ਮਨਪਸੰਦ ਰਿਸ਼ਤਾ ਕਰਵਾਉਣ ਦਾ ਭਰੋਸਾ ਦੇ ਕੇ ਲੁੱਟ ਕੀਤੀ ਜਾਂਦੀ ਹੈ । ਸ਼ਾਇਦ ਇਹੀ ਕਾਰਨ ਹੈ ਕਿ ਬਹੁਤੇ ਵਿਆਹ ਵਾਲੇ ਇਸ਼ਤਿਹਾਰਾਂ ’ਤੇ ਪਰਿਵਾਰ ਵਲੋਂ ਵਿਸ਼ੇਸ਼ ਲਿਖਿਆ ਹੁੰਦਾ ਹੈ ਕਿ ‘ਮੈਰਿਜ਼ ਬਿਊਰੋ ਮੁਆਫ’। ਸਰਕਾਰਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਮੈਰਿਜ਼ ਬਿਊਰੇ ਚਲਾਉਣ ਵਾਲਿਆਂ ਦੀ ਪਹਿਚਾਣ, ਕਾਰੋਬਾਰ, ਪਤੇ, ਫੀਸਾਂ ਤੇ ਉਨ੍ਹਾਂ ਵਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਸਬੰਧੀ ਪਾਰਦਰਸ਼ਤਾ ਬਣਾਉਣ ਲਈ ਢੁੱਕਵੇਂ ਪ੍ਰਬੰਧ ਕਰੇ ਤੇ ਜਾਅਲੀ ਪ੍ਰੋਫਾਈਲਾਂ ਤੇ ਗਲਤ ਇਸ਼ਤਿਹਾਰਾਂ ਵਿਰੁੱਧ ਨਿਯਮਿਤ ਜਾਂਚ ਯਕੀਨੀ ਬਣਾਈ ਜਾਵੇ ਤੇ ਧੋਖਾਧੜੀ ਕਰਨ ਵਾਇਆਂ ਖਿਲਾਫ ਸਖਤ ਕਾਰਵਾਈ ਕੀਤਾ ਜਾਵੇ ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕਾ ਬੀਬੀ ਬਾਜਵਾ ਵਲੋਂ ਪਿੰਡਾਂ ਦਾ ਦੌਰਾ ਅਗਲੀ ਖ਼ਬਰ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਦੂਜੀ ਕਨਵੋਕੇਸ਼ਨ ਸ਼ਾਨੋ-ਸ਼ੌਕਤ ਨਾਲ ਕਰਵਾਈ ਰਾਜਪਾਲ ਪੰਜਾਬ ਗੁਲਾਬ ਚੰਦ ਕ...
Ad Position 24