19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਘਰ 'ਚ ਦਾਖ਼ਲ ਹੋ ਕੇ ਜਾਨਲੇਵਾ ਹਮਲਾ ਕਰਨ ਵਾਲਿਆਂ ਖਿਲਾਫ਼ ਮਾਮਲਾ ਦਰਜ <br/>

Ad Position 21
No active advertisement
ਅਜੀਤ ਡੈਸਕ 23-10-2025
ਸ਼ਾਹਪੁਰ ਕੰਢੀ, 22 ਅਕਤੂਬਰ (ਰਣਜੀਤ ਸਿੰਘ)-ਥਾਣਾ ਸ਼ਾਹਪੁਰ ਕੰਢੀ ਪੁਲਿਸ ਨੇ ਪਿੰਡ ਕੋਠੇ ਮਨਵਾਲ ਦੇ ਦੋ ਭਰਾਵਾਂ ਖਿਲਾਫ਼ ਘਰ ਅੰਦਰ ਦਾਖ਼ਲ ਹੋ ਕੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਹੈ | ਜਿਸ ਦੀ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ. ਅਮਨਪ੍ਰੀਤ ਕੌਰ ਨੇ ਦੱਸਿਆ ਕਿ ਪਿੰਡ ਕੋਠੇ ਮਨਵਾਲ ਨਿਵਾਸੀ ਰਾਜ ਕੁਮਾਰ ਪੁੱਤਰ ਕਾਕਾ ਰਾਮ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੀ ਰਾਤ ਉਹ ਘਰ ਵਿਚ ਇਕੱਲਾ ਸੀ ਕਿ ਪਿੰਡ ਦੇ ਦੋ ਵਿਅਕਤੀ ਵਿਪਨ ਕੁਮਾਰ ਪੁੱਤਰ ਤਰਸੇਮ ਲਾਲ ਤੇ ਉਸ ਦਾ ਭਰਾ ਕਮਲ ਕਿਸ਼ੋਰ ਪੁੱਤਰ ਤਰਸੇਮ ਲਾਲ ਉਸ ਦੇ ਘਰ ਅੰਦਰ ਆਏ ਤੇ ਉਸ ਨੰੂ ਗਾਲ੍ਹਾਂ ਕੱਢਣ ਲੱਗ ਪਏ | ਉਨ੍ਹਾਂ ਦੇ ਹੱਥ ਵਿਚ ਦਾਤਰ ਫੜੇ ਹੋਏ ਸਨ | ਜਦੋਂ ਉਸ ਨੇ ਗਾਲ੍ਹਾਂ ਕੱਢਣ ਦਾ ਕਾਰਨ ਪੁੱਛਿਆ ਤੇ ਉਨ੍ਹਾਂ ਨੇ ਦਾਤਰ ਉਸ ਦੇ ਸਿਰ 'ਤੇ ਮਾਰ ਦਿੱਤਾ ਤੇ ਦੂਸਰੇ ਨੇ ਵੀ ਜਦੋਂ ਉਸ ਦੇ ਦਾਤਰ ਮਾਰਿਆ ਤਾਂ ਉਹ ਉਸ ਦੇ ਨੱਕ ਉਪਰ ਲੱਗਾ | ਜਦੋਂ ਰੌਲਾ ਪੈ ਗਿਆ ਤਾਂ ਉਹ ਭੱਜ ਗਏ | ਲੋਕਾਂ ਨੇ ਉਸ ਨੰੂ ਚੁੱਕ ਕੇ ਸਿਵਲ ਹਸਪਤਾਲ ਪਠਾਨਕੋਟ ਦਾਖ਼ਲ ਕਰਵਾਇਆ | ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਏ.ਐਸ.ਆਈ. ਸੁਨੀਲ ਕੁਮਾਰ ਨੇ ਵਿਪਨ ਕੁਮਾਰ ਨੰੂ ਗਿ੍ਫ਼ਤਾਰ ਕਰ ਲਿਆ | ਜਦੋਂ ਕਿ ਦੂਸਰਾ ਦੋਸ਼ੀ ਕਮਲ ਕਿਸ਼ੋਰ ਫਰਾਰ ਹੈ | ਪੁਲਿਸ ਨੇ ਦੋਹਾਂ ਖਿਲਾਫ਼ ਮਾਮਲਾ ਦਰਜ ਕਰ ਲਿਆ |

Ad Position 22
No active advertisement
ਪਿਛਲੀ ਖ਼ਬਰ ਸਰਹੱਦ ਨੇੜਿਓਾ ਸ਼ੱਕੀ ਹਲਾਤ 'ਚ ਬੀ.ਐਸ.ਐਫ. ਨੇ ਵਿਅਕਤੀ ਕੀਤਾ ਕਾਬੂ <br/> ਅਗਲੀ ਖ਼ਬਰ ਪਿੰਡ ਰਤਨਗੜ੍ਹ ਵਿਖੇ ਬਾਬਾ ਵਿਸ਼ਵਕਰਮਾ ਦਾ ਭੰਡਾਰਾ ਕਰਵਾਇਆ
Ad Position 24