19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਮਸੀਹੀ ਮਹਾਂਸਭਾ ਦੀ ਪੁਨਰ ਸੁਰਜੀਤੀ ਲਈ ਪ੍ਰਮੁੱਖ ਚਰਚਾਂ ਦੇ ਮੁਖੀਆਂ ਵਲੋਂ ਮੀਟਿੰਗ

Ad Position 21
No active advertisement
ਅਜੀਤ ਡੈਸਕ 21-09-2025
ਧਾਰੀਵਾਲ, 20 ਸਤੰਬਰ (ਜੇਮਸ ਨਾਹਰ )-ਜਲੰਧਰ ਵਿਚ ਕੈਥੋਲਿਕ ਡਾਇਓਸਿਸ ਆਫ਼ ਜਲੰਧਰ ਦੇ ਬਿਸ਼ਪ, ਦ ਰਾਈਟ ਰੈਵਰੈਂਡ ਜੋਸ ਸੇਬੇਸਟੀਅਨ ਦੇ ਦਫ਼ਤਰ ਵਿਖੇ 'ਜੁਬਲੀ 2025: ਪਿਲਗਿ੍ਮਸ ਆਫ ਹੋਪ' ਸਿਰਲੇਖ ਵਾਲੀ ਇਕ ਅਹਿਮ ਮੀਟਿੰਗ ਹੋਈ | ਇਸ ਮੀਟਿੰਗ ਵਿਚ ਰਾਈਟ ਰੈਵਰੈਂਡ ਮਨੋਜ ਚਰਨ, ਬਿਸ਼ਪ, ਡਾਇਓਸਿਸ ਆਫ ਅੰਮਿ੍ਤਸਰ, ਚਰਚ ਆਫ ਨੌਰਥ ਇੰਡੀਆ, ਰਾਈਟ ਰੈਵਰੈਂਡ ਦਰਬਾਰਾ ਸਿੰਘ, ਬਿਸ਼ਪ, ਡਾਇਓਸਿਸ ਆਫ ਚੰਡੀਗੜ੍ਹ, ਚਰਚ ਆਫ ਨੌਰਥ ਇੰਡੀਆ, ਮੈਥੋਡਿਸਟ ਚਰਚ, ਸੇਵੰਥ ਡੇ ਐਡਵੈਂਟਿਸਟ ਚਰਚ ਅਤੇ ਸਾਲਵੇਸ਼ਨ ਆਰਮੀ ਚਰਚ ਸ਼ਾਮਲ ਸਨ | ਮੀਟਿੰਗ ਵਿਚ ਅਹਿਮ ਵਿਚਾਰਾਂ ਕਰਦਿਆਂ ਵਧ ਰਹੇ ਇਸਾਈ ਅੱਤਿਆਚਾਰ ਦਾ ਮੁਕਾਬਲਾ ਕਰਨ ਲਈ ਮਸੀਹੀ ਮਹਾਂਸਭਾ (ਐਮਐਮਐਸ) ਦੀ ਪੁਨਰ ਸੁਰਜੀਤੀ ਲਈ ਗੰਭੀਰਤਾ ਨਾਲ ਵਿਚਾਰਾਂ ਕੀਤੀਆਂ ਗਈਆਂ | ਕੈਥੋਲਿਕ ਡਾਇਓਸਿਸ ਆਫ਼ ਜਲੰਧਰ ਦੇ ਬਿਸ਼ਪ ਦ ਰਾਈਟ ਰੈਵਰੈਂਡ ਜੋਸ ਸੇਬੇਸਟੀਅਨ ਨੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਨੇ ਆਪਣੇ ਪੈਰੋਕਾਰਾਂ ਨੂੰ ਧਰਤੀ ਦਾ ਲੂਣ ਅਤੇ ਦੁਨੀਆਂ ਦਾ ਚਾਨਣ ਕਿਹਾ ਸੀ | ਜਿਵੇਂ ਲੂਣ ਖਾਣੇ ਦੇ ਸੁਆਦ ਨੂੰ ਵਧਾਉਂਦਾ ਹੈ ਅਤੇ ਰੌਸ਼ਨੀ ਹਨੇਰੇ ਨੂੰ ਦੂਰ ਕਰਦੀ ਹੈ, ਉਸੇ ਤਰ੍ਹਾਂ ਸਾਨੂੰ ਵੀ ਹੜ੍ਹਾਂ ਅਤੇ ਉਨ੍ਹਾਂ ਦੁਆਰਾ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨਾਲ ਪ੍ਰਭਾਵਿਤ ਦੁਨੀਆ ਵਿਚ ਉਮੀਦ ਅਤੇ ਮਦਦ ਲਿਆਉਣ ਲਈ ਬੁਲਾਇਆ ਗਿਆ ਹੈ | ਅੰਮਿ੍ਤਸਰ ਡਾਇਓਸਿਸਨ ਟਰੱਸਟ ਐਸੋਸੀਏਸ਼ਨ ਦੇ ਸਕੱਤਰ ਸ਼੍ਰੀ ਡੈਨੀਅਲ ਬੀ ਦਾਸ ਨੇ ਕਿਹਾ ਕਿ ਐਮਐਮਐਸ ਸਾਂਝੇ ਤੌਰ 'ਤੇ ਪੰਜਾਬ ਵਿਚ ਇਸਾਈ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ 'ਤੇ ਧਿਆਨ ਕੇਂਦਰਿਤ ਕਰੇਗੀ | ਮੀਟਿੰਗ ਦੇ ਪ੍ਰਬੰਧਕ ਫਾਦਰ ਵਿਲੀਅਮ ਸਹੋਤਾ ਅਤੇ ਫਾਦਰ ਜੌਨ ਗਰੇਵਾਲ ਨੇ ਕਿਹਾ ਕਿ ਪੰਜਾਬ ਵਿਚ ਇਸਾਈ ਭਾਈਚਾਰਾ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ | ਇਸ ਮੌਕੇ ਮੇਜਰ ਜੌਨ ਪੀਟਰ, ਸਾਲਵੇਸ਼ਨ ਆਰਮੀ, ਰੈਵਰੈਂਡ ਮਹਿੰਦਰ ਮਸੀਹ ਜ਼ਿਲ੍ਹਾ ਸੁਪਰਡੈਂਟ, ਸੈਂਟਰਲ ਮੈਥੋਡਿਸਟ ਚਰਚ ਬਟਾਲਾ, ਸ਼੍ਰੀ ਰਾਜੀਵ ਗਿੱਲ, ਸੈਵਨਥ ਡੇ ਐਡਵੈਂਟਿਸਟ ਚਰਚ, ਪ੍ਰਧਾਨ, ਉੱਤਰੀ ਭਾਰਤ, ਜਲੰਧਰ, ਸ਼੍ਰੀ ਸੁਨੀਲ ਮੈਸੀ, ਸੈਵਨਥ ਡੇ ਐਡਵੈਂਟਿਸਟ ਚਰਚ, ਸਕੱਤਰ, ਉੱਤਰੀ ਭਾਰਤ ਜਲੰਧਰ, ਮੇਜਰ ਇਮੈਨੁਅਲ ਮਸੀਹ ਸੈਲਵੇਸ਼ਨ ਆਰਮੀ, ਡਿਵੀਜ਼ਨ ਕਮਾਂਡਰ ਪਠਾਨਕੋਟ, ਰੈਵਰੈਂਡ ਮੋਨਸਿਗਨੋਰ ਮਾਈਕਲ ਐਨੀ, ਰੈਵਰੈਂਡ ਫਾਦਰ ਐਂਟਨੀ ਥਰੂਥਿਯਿਲ, ਚਾਂਸਲਰ, ਰੈਵਰੈਂਡ ਫਾਦਰ ਪੀਟਰ ਕੇ, ਰੈਵਰੈਂਡ ਫਾਦਰ ਜੋਸਫ਼ ਮੈਥਿਊ, ਰੈਵਰੈਂਡ ਫਾਦਰ ਜੌਨ ਤੇਜਾ, ਰੈਵਰੈਂਡ ਫਾਦਰ ਰੌਬਿਨ ਆਜ਼ਾਦ, ਰੈਵਰੈਂਡ ਅਯੂਬ ਡੈਨੀਅਲ, ਪ੍ਰਸ਼ਾਸਕ, ਡੀਓਏ, ਸੀਐਨਆਈ, ਰੈਵਰੈਂਡ ਮਾਰਕਸ ਮਸੀਹ, ਬਿਸ਼ਪਸ ਚੈਪਲੇਨ, ਡੀਓਏ, ਸੀਐਨਆਈ, ਰੈਵਰੈਂਡ ਵਿਨੈ ਸੰਨੀ, ਡੀਓਏ, ਸੀਐਨਆਈ, ਅਤੇ ਸ਼੍ਰੀ ਓਮ ਪ੍ਰਕਾਸ਼, ਵਿੱਤ ਅਧਿਕਾਰੀ, ਡੀਓਏ, ਸੀਐਨਆਈ ਵੀ ਇਸ ਮੀਟਿੰਗ ਵਿਚ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ 'ਸੰਗਠਨ ਸਿਰਜਣ ਅਭਿਆਨ ਤਹਿਤ ਕਾਂਗਰਸ ਪਾਰਟੀ ਦੀ ਹੋਈ ਭਰਵੀਂ ਮੀਟਿੰਗ ਅਗਲੀ ਖ਼ਬਰ ਹੈਂਡਬਾਲ ਮੁਕਾਬਲਿਆਂ 'ਚੋਂ ਸੇਂਟ ਕਬੀਰ ਪਬਲਿਕ ਸਕੂਲ ਦੀਆਂ ਖਿਡਾਰਨਾਂ ਅੱਵਲ
Ad Position 24