19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਪ੍ਰਤਾਪ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਮੁਕਾਬਲੇ ਦੀ ਪ੍ਰੀਖਿਆ ਪਾਸ ਕੀਤੀ

Ad Position 21
No active advertisement
ਅਜੀਤ ਡੈਸਕ 21-09-2025
ਪਠਾਨਕੋਟ, 20 ਸਤੰਬਰ (ਸੰਧੂ)-ਪ੍ਰਤਾਪ ਵਰਲਡ ਸਕੂਲ ਪਠਾਨਕੋਟ ਦੇ 15 ਹੋਣਹਾਰ ਵਿਦਿਆਰਥੀਆਂ ਨੇ 57ਵੀਂ ਰਾਸ਼ਟਰੀ ਗਣਿਤ ਪ੍ਰਤਿਭਾ ਮੁਕਾਬਲੇ ਦੀ ਪ੍ਰੀਖਿਆ ਸਫਲਤਾ ਪੂਰਵਕ ਪਾਸ ਕਰ ਲਈ ਹੈ, ਜਿਸ ਦਾ ਆਯੋਜਨ ਅਖਿਲ ਭਾਰਤੀ ਗਣਿਤ ਅਧਿਆਪਕ ਸਭਾ ਵਲੋਂ ਕੀਤਾ ਗਿਆ ਸੀ | ਏ.ਐਮ.ਟੀ ਆਈ ਭਾਰਤ ਵਿਚ ਗਣਿਤ ਸਿੱਖਿਆ ਦੇ ਪ੍ਰਚਾਰ ਲਈ ਸਮਰਪਿਤ ਅਗੇਤੀ ਸੰਗਠਨ ਹੈ ਜੋ ਪਿਛਲੇ ਕਈ ਦਹਾਕਿਆਂ ਤੋਂ ਗਣਿਤ ਪ੍ਰਤਿਭਾ ਮੁਕਾਬਲਿਆਂ ਦਾ ਆਯੋਜਨ ਕਰ ਰਿਹਾ ਹੈ | ਪਿਛਲੇ ਸਾਲ (56ਵੀਂ ਐਨ.ਐਮ.ਟੀ.ਸੀ) 'ਚ ਦੇਸ਼ ਭਰ ਤੋਂ 56,000 ਤੋਂ ਵੱਧ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿਚ ਹਿੱਸਾ ਲਿਆ ਸੀ, ਜਿਨ੍ਹਾਂ ਵਿਚੋਂ ਕੇਵਲ ਲਗਪਗ 10 ਫ਼ੀਸਦੀ ਹੀ ਅੰਤਿਮ ਚਰਨ ਲਈ ਚੁਣੇ ਗਏ ਸਨ | ਇਸ ਪ੍ਰਤਿਸ਼ਠਿਤ ਮੁਕਾਬਲੇ ਦਾ ਉਦੇਸ਼ ਉਨ੍ਹਾਂ ਵਿਦਿਆਰਥੀਆਂ ਦੀ ਪਹਿਚਾਣ ਕਰਨੀ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਹੈ ਜੋ ਮੂਲ ਤੇ ਰਚਨਾਤਮਿਕ ਸੋਚ, ਸਮੱਸਿਆ-ਹੱਲ ਕਰਨ ਦੀ ਯੋਗਤਾ ਅਤੇ ਔਖੇ ਤੇ ਅਪਰੰਪਰਾਗਤ ਪ੍ਰਸ਼ਨਾਂ ਨੂੰ ਹੱਲ ਕਰਨ ਦਾ ਆਤਮ ਵਿਸ਼ਵਾਸ ਦਿਖਾਉਂਦੇ ਹਨ |
ਇਸ ਉਪਲਬਧੀ 'ਤੇ ਡਾਇਰੈਕਟਰ ਸੰਨੀ ਮਹਾਜਨ ਨੇ ਕਿਹਾਕਿ ਇਹ ਸਫਲਤਾ ਵਿਦਿਆਰਥੀਆਂ ਦੀ ਮਿਹਨਤ ਤੇ ਅਧਿਆਪਕਾਂ ਦੇ ਲਗਾਤਾਰ ਮਾਰਗ ਦਰਸ਼ਨ ਦਾ ਸਾਫ਼ ਸਬੂਤ ਹੈ | ਪਿੰ੍ਰਸੀਪਲ ਸ਼ੁਭਰਾ ਰਾਣੀ ਨੇ ਕਿਹਾ ਕਿ ਇਹ ਨਤੀਜੇ ਸਕੂਲ ਦੀ ਉਸ ਦਿ੍ਸ਼ਟੀ ਨੂੰ ਹੋਰ ਮਜ਼ਬੂਤ ਕਰਦੇ ਹਨ ਜਿਸ ਤਹਿਤ ਵਿਦਿਆਰਥੀਆਂ ਨੂੰ ਆਲੋਚਨਾਤਮਿਕ ਸੋਚ ਅਤੇ ਸਮੱਸਿਆ-ੱਹਲ ਕਰਨ ਦੀ ਸਮਰੱਥਾ ਵਿਕਸਤ ਕਰਨ ਲਈ ਪ੍ਰੇਰਿਤ ਕਰਦੇ ਹਾਂ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਇਲਾਕੇ 'ਚ ਭਾਜਪਾ ਮੰਡਲ ਤਾਰਾਗੜ੍ਹ ਵਲੋਂ ਰਾਹਤ ਕਾਰਜ ਜਾਰੀ ਅਗਲੀ ਖ਼ਬਰ ਡਾ: ਬੀ.ਆਰ ਅੰਬੇਡਕਰ ਮਿਸ਼ਨ ਵਲੋਂ ਵਿਸ਼ੇਸ਼ ਮੀਟਿੰਗ
Ad Position 24