15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਸਤਲੋਕ ਆਸ਼ਰਮ ਖਮਾਣੋਂ ਵਿਖੇ ਤਿੰਨ ਰੋਜ਼ਾ ਦਿਵਯ ਧਰਮ ਯੱਗ ਦਿਵਸ ਸਮਾਗਮ ਆਰੰਭ

Ad Position 21
No active advertisement
ਅਜੀਤ ਡੈਸਕ 06-11-2025
ਖਮਾਣੋਂ, 5 ਨਵੰਬਰ (ਜੋਗਿੰਦਰ ਪਾਲ)-ਸਤਲੋਕ ਆਸ਼ਰਮ ਖਮਾਣੋਂ ਵਿਖੇ ਸੰਤ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਦੀ ਰਹਿਨੁਮਾਈ ਹੇਠ ਦਿਵਯ ਧਰਮ ਯੱਗ ਦਿਵਸ ਵਿਸ਼ਾਲ ਸਮਾਗਮ ਦੀ ਸ਼ੁਰੂਆਤ ਸ਼ਰਧਾ ਤੇ ਉਤਸ਼ਾਹ ਨਾਲ ਹੋਈ | ਤਿੰਨ ਦਿਨ ਤੱਕ ਚੱਲਣ ਵਾਲੇ ਇਸ ਅਧਿਆਤਮਿਕ ਮਹਾਂਉਤਸਵ ਦੀ ਆਰੰਭਤਾ ਸੰਤ ਗਰੀਬ ਦਾਸ ਦੀ ਅੰਮਿ੍ਤਬਾਣੀ ਦੇ ਅਖੰਡ ਪਾਠਾਂ ਦੇ ਪ੍ਰਕਾਸ਼ ਨਾਲ ਕੀਤੀ ਗਈ |
ਸੰਤ ਰਾਮਪਾਲ ਨੇ ਪ੍ਰੋਜੈਕਟਰ ਰਾਹੀਂ ਵਰਚੂਅਲ ਸਤਸੰਗ ਕਰਦਿਆਂ ਕਬੀਰ ਸਾਹਿਬ ਜੀ ਵਲੋਂ ਕਾਂਸ਼ੀ ਸ਼ਹਿਰ ਵਿਚ ਅੱਜ ਤੋਂ 512 ਸਾਲ ਪਹਿਲਾਂ ਕੀਤੇ ਅਲੌਕਿਕ ਭੰਡਾਰੇ ਦੀ ਮਹਿਮਾ ਬਿਆਨ ਕੀਤੀ | ਉਨ੍ਹਾਂ ਕਿਹਾ ਕਿ ਕਬੀਰ ਸਾਹਿਬ ਦਾ ਭੰਡਾਰਾ ਲੱਖਾਂ ਲੋਕਾਂ ਨੂੰ ਭਗਤੀ ਮਾਰਗ ਦੀ ਸੱਚੀ ਸਮਝ ਦੇਣ ਵਾਲਾ ਇਕ ਦਿਵਯ ਆਯੋਜਨ ਸੀ | ਇਸ ਸਮਾਗਮ ਮੌਕੇ ਸ਼ੁੱਧ ਦੇਸੀ ਘਿਓ ਦੇ ਭੰਡਾਰੇ ਅਤੇ ਲੱਡੂ-ਜਲੇਬੀ ਦੇ ਅਟੁੱਟ ਪ੍ਰਸ਼ਾਦ ਦਾ ਵਰਤਾਰਾ ਕੀਤਾ ਜਾ ਰਿਹਾ ਹੈ | ਹਜ਼ਾਰਾਂ ਸੇਵਾਦਾਰ ਸ਼ਰਧਾਲੂਆਂ ਦੀ ਸੇਵਾ ਵਿਚ ਜੁਟੇ ਹੋਏ ਹਨ | ਸੰਗਤਾਂ ਵਲੋਂ ਸਮਾਗਮ ਵਿਚ ਲੱਖਾਂ ਦੀ ਗਿਣਤੀ ਵਿਚ ਹਾਜ਼ਰੀ ਭਰੀ ਜਾ ਰਹੀ ਹੈ, ਜੋ ਪੰਜਾਬ ਭਰ ਦੇ ਵੱਖ-ਵੱਖ ਜ਼ਿਲਿ੍ਹਆਂ ਸਮੇਤ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਤੋਂ ਵੀ ਪਹੁੰਚ ਰਹੀਆਂ ਹਨ | ਆਸ਼ਰਮ ਪ੍ਰਬੰਧਕਾਂ ਵਲੋਂ ਇਸ ਮੌਕੇ ਵਿਸ਼ੇਸ਼ ਅਧਿਆਤਮਿਕ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿਚ ਸਾਰੇ ਧਰਮਾਂ ਦੇ ਪਵਿੱਤਰ ਗ੍ਰੰਥ ਅਤੇ ਸਤਗਿਆਨ ਨਾਲ ਸੰਬੰਧਿਤ ਸਹੀ ਵਿਚਾਰ ਸੰਗਤਾਂ ਨੂੰ ਦਿਖਾਏ ਜਾ ਰਹੇ ਹਨ, ਤਾਂ ਜੋ ਉਨ੍ਹਾਂ ਨੂੰ ਅਸਲੀ ਭਗਤੀ ਦਾ ਵਿਗਿਆਨਿਕ ਅਤੇ ਸਾਰ ਤੱਤਵ ਗਿਆਨ ਪ੍ਰਾਪਤ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਖੰਨਾ ਪੁਲਿਸ ਜ਼ਿਲੇ੍ਹ ਵਿਚ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਗੁਰੂ ਨਾਨਕ ਦੇਵ ਜੀ ਨੇ ਸਾਂਝੀਵਾਲਤਾ ਦ ਉਪਦੇਸ਼ ਦਿੱਤਾ- ਲਵਲੀ
Ad Position 24