26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸਨਸਿਟੀ ਕਾਲੋਨੀ ਦੇ ਵਾਸੀਆਂ ਨੇ ਅਲੌਕਿਕ ਨਗਰ ਕੀਰਤਨ ਦਾ ਕੀਤਾ ਸਵਾਗਤ

Ad Position 21
No active advertisement
ਅਜੀਤ ਡੈਸਕ 05-11-2025
ਮੰਡੀ ਗੋਬਿੰਦਗੜ੍ਹ, 4 ਨਵੰਬਰ (ਰਾਜੇਸ਼ ਸ਼ਰਮਾ)-ਮਨੁੱਖਤਾ ਦੇ ਸਾਂਝੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਤੋਂ ਸਜਾਏ ਅਲੌਕਿਕ ਨਗਰ ਕੀਰਤਨ ਦਾ ਸਥਾਨਕ ਸਨਸਿਟੀ ਕਾਲੋਨੀ ਵਿਖੇ ਕਾਲੋਨੀ ਵਾਸੀਆਂ ਵਲੋਂ ਪ੍ਰਧਾਨ ਆਨੰਦ ਪਨੇਸਰ ਦੀ ਅਗਵਾਈ ਵਿਚ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸਵਾਗਤ ਕੀਤਾ | ਇਸ ਮੌਕੇ ਪ੍ਰਧਾਨ ਆਨੰਦ ਪਨੇਸਰ ਨੇ ਸਮੂਹ ਇਲਾਕਾ ਵਾਸੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਹਾਰਦਿਕ ਵਧਾਈ ਦਿੱਤੀ ਤੇ ਕਿਹਾ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦਰਸਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ | ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਦਿਖਾਵੇ ਤੋਂ ਦੂਰ ਰਹਿਣ ਤੇ ਇਮਾਨਦਾਰੀ ਨਾਲ ਕਮਾਈ ਕਰਨ ਦਾ ਸੰਦੇਸ਼ ਦਿੱਤਾ | ਇਸ ਦੌਰਾਨ ਸਨਸਿਟੀ ਕਾਲੋਨੀ ਦੇ ਸਮੂਹ ਨਿਵਾਸੀਆਂ ਵਲੋਂ ਨਗਰ ਕੀਰਤਨ ਵਿਚ ਹਿੱਸਾ ਲੈਣ ਵਾਲੀ ਸੰਗਤ ਲਈ ਵਿਸ਼ੇਸ਼ ਪ੍ਰਸ਼ਾਦ (ਫਲ, ਜੂਸ, ਬਿਸਕੁਟ, ਪਾਣੀ ਤੇ ਹੋਰ ਚੀਜ਼ਾਂ) ਦਾ ਲੰਗਰ ਲਗਾਇਆ ਗਿਆ |
ਕਾਲੋਨੀ ਦੇ ਚੇਅਰਮੈਨ ਬਲਵਿੰਦਰ ਵਾਲੀਆ, ਸਕੱਤਰ ਪੰਕਜ ਜੈਨ, ਆਸ਼ੂ ਅਭੀ ਅਤੇ ਹੋਰ ਮੈਂਬਰਾਂ ਨੇ ਪੰਜ ਪਿਆਰਿਆਂ ਤੇ ਨਗਰ ਕੀਰਤਨ ਦੇ ਪ੍ਰਬੰਧਕਾਂ ਦਾ ਸਨਮਾਨ ਕੀਤਾ | ਉੱਥੇ ਹੀ ਕਾਲੋਨੀ ਦੀ ਮਹਿਲਾ ਮੰਡਲ ਵਲੋਂ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਾ ਸਾਹਿਬ ਅਤੇ ਫੁੱਲਾਂ ਦੇ ਹਾਰ ਭੇਟ ਕੀਤੇ | ਇਸ ਮੌਕੇ ਕਾਲੋਨੀ ਦੇ ਪ੍ਰਧਾਨ ਆਨੰਦ ਪਨੇਸਰ, ਚੇਅਰਮੈਨ ਬਲਵਿੰਦਰ ਵਾਲੀਆ, ਸੈਕਟਰੀ ਪੰਕਜ ਜੈਨ, ਆਸ਼ੂ ਅਭੀ, ਗੋਪੀ ਠੇਕੇਦਾਰ, ਵਰਿੰਦਰ ਪਨੇਸਰ, ਅਮਿਤ ਜੈਨ, ਅਮਰਜੀਤ ਲੋਟੇ, ਅਭੈ ਪਨੇਸਰ, ਰਾਜਵੀਰ ਪਨੇਸਰ, ਨੈਤਿਕ ਜੈਨ, ਰਾਜੇਸ਼ ਵਰਮਾ, ਇੰਦਰਜੀਤ ਮਟਿਆਰ, ਅਨਿਲ ਕੁਮਾਰ, ਹਰਪ੍ਰੀਤ ਮਿੱਕੀ, ਕਿ੍ਸ਼ਨ ਗਰਗ, ਨਿਰਮਲ ਸਿੰਘ, ਹਰਜਿੰਦਰ ਪੂਨੀਆ, ਰਿਸ਼ੀਰਾਜ ਗੋਇਲ, ਰਾਜੀਵ ਸਲੋਦੀਆ, ਸੰਜੀਵ ਕੁਮਾਰ, ਜਗਜੀਵਨ ਊਬੀ ਸਮੇਤ ਸਮੁੱਚੀ ਮਹਿਲਾ ਮੰਡਲ ਤੇ ਕਾਲੋਨੀ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰਾਏ ਨੇ ਪ੍ਰੋਫ਼ੈਸਰ ਕਾਲੋਨੀ ਸਰਹਿੰਦ ਵਿਖੇ ਨਵੇਂ ਰਸਤੇ ਦਾ ਕੰਮ ਸ਼ੁਰੂ ਕਰਵਾਇਆ ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਲਾਸਾਨੀ ਸ਼ਹਾਦਤ ਨੂੰ ਉਜਾਗਰ ਕਰਦੇ ਵਿਸ਼ੇਸ਼ ਲਾਈਟ ਐਂਡ ਸਾਊਾਡ ਸ਼ੋਅ ਦੀ ਸ਼ਾਨ...
Ad Position 24