12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸਰਕਾਰ ਚੋਣਾਂ ਦੌਰਾਨ ਕੀਤੇ ਸਾਰੇ ਵਾਅਦੇ ਪੂਰੇ ਕਰ ਕੇ ਹੀ ਦਮ ਲਵੇਗੀ-ਵਿਧਾਇਕ ਮਿੱਤਲ

Ad Position 21
No active advertisement
ਅਜੀਤ ਡੈਸਕ 18-10-2025
ਰਾਜਪੁਰਾ, 17 ਅਕਤੂਬਰ (ਰਣਜੀਤ ਸਿੰਘ)-ਪੰਜਾਬ ਵਿਚ ਸੱਤਾਧਾਰੀ ਸਰਕਾਰ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਕੇ ਹੀ ਦਮ ਲਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਨੀਨਾ ਮਿੱਤਲ ਨੇ ਰੰਗਲਾ ਪੰਜਾਬ ਤਹਿਤ ਰੇਹੜੀ ਵਾਲਿਆਂ ਨੂੰ ਰੇਹੜੀ ਮਾਰਕੀਟ ਵਿਖੇ ਪੱਕੀ ਅਲਾਟਮੈਂਟ ਕਰਨ ਦੇ ਮੌਕੇ 'ਤੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਨੇ ਕਿਹਾ ਕਿ ਰੇਹੜੀ ਵਾਲਿਆਂ ਨੂੰ ਦੀਵਾਲੀ ਦਾ ਤੋਹਫ਼ਾ ਦਿੱਤਾ ਗਿਆ ਹੈ | ਵਿਧਾਇਕ ਨੀਨਾ ਮਿੱਤਲ ਨੇ ਸਾਰੇ ਸ਼ਹਿਰ ਵਾਸੀਆਂ ਦੇ ਸਾਹਮਣੇ ਡਰਾਅ ਸਿਸਟਮ ਰਾਹੀ ਪਾਰਦਰਸ਼ਤਾ ਢੰਗ ਨਾਲ ਰੇਹੜੀ ਦੀ ਥਾਂ ਅਲਾਟ ਕੀਤੀ ਅਤੇ ਪਹਿਲੇ ਨੰਬਰ ਦਾ ਡਰਾਅ ਨਿਕਲਣ ਵਾਲੇ ਪਰਿਵਾਰ ਦੇ ਚਿਹਰੇ 'ਤੇ ਖੁਸ਼ੀ ਡਲ੍ਹਕਾਂ ਮਾਰਨ ਲੱਗ ਪਈ ਸੀ | ਨੀਨਾ ਮਿੱਤਲ ਨੇ ਦੱਸਿਆ ਕਿ ਰੇਹੜੀ ਵਾਲੇ ਬਾਜ਼ਾਰਾਂ ਜਾਂ ਸੜਕਾਂ ਦੇ ਕਿਨਾਰਿਆਂ 'ਤੇ ਧੁੱਪ ਮੀਂਹ, ਹਨੇਰੀ ਜਾਂ ਮੀਂਹ ਵਿਚ ਰੇਹੜੀਆਂ ਲਾ ਕੇ ਖੜ੍ਹਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਹਨ ਪਰ ਇਸ ਦੇ ਨਾਲ ਜਿੱਥੇ ਬਾਜ਼ਾਰਾਂ ਵਿਚ ਹਰ ਸਮੇਂ ਭੀੜ-ਭੜੱਕਾ ਬਣਿਆ ਰਹਿੰਦਾ ਹੈ ਉੱਥੇ ਹੀ ਸੜਕਾਂ ਦੇ ਕਿਨਾਰਿਆਂ ਦੇ ਖੜ੍ਹੀਆਂ ਰੇਹੜੀਆਂ ਕਾਰਨ ਕਈ ਵਾਰ ਹਾਦਸੇ ਵਾਪਰ ਜਾਂਦੇ ਸਨ | ਉਨ੍ਹਾਂ ਨੇ ਕਿਹਾ ਕਿ ਹੁਣ ਰੇਹੜੀ ਵਾਲੇ ਇੱਜ਼ਤ ਨਾਲ ਪੱਕੇ ਸ਼ੈੱਡ ਹੇਠ ਆਪਣੀ ਰੋਜੀ ਕਮਾਉਣਗੇ | ਉਨ੍ਹਾਂ ਨੇ ਕਿਹਾ ਕਿ ਹੁਣ ਸਰਕਾਰ ਵਲੋਂ ਰੇਹੜੀ ਵਾਲਿਆਂ ਨੂੰ ਪੱਕੀ ਥਾਂ ਅਲਾਟ ਕੀਤੀ ਗਈ ਹੈ | ਇਸ ਮੌਕੇ 'ਤੇ ਐੱਸ.ਐੱਚ.ਓ. ਕਿ੍ਪਾਲ ਸਿੰਘ ਮੋਹੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਕਰ ਰਹੀ ਹੈ ਸੜਕਾਂ ਦਾ ਨਿਰਮਾਣ-ਢਿੱਲੋਂ ਅਗਲੀ ਖ਼ਬਰ ਸੂਬਾ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਹੋਇਆ ਨੰਗਾ-ਕੈਂਥ
Ad Position 24