18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਮਾਨ ਨੇ ਆਈ.ਪੀ.ਐਸ.ਅਫ਼ਸਰ ਦੀ ਖ਼ੁਦਕੁਸ਼ੀ ਮਾਮਲੇ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਰਵਾਈ ਦੀ ਕੀਤੀ ਮੰਗ

Ad Position 21
No active advertisement
ਅਜੀਤ ਡੈਸਕ 17-10-2025
ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪਿਛਲੇ ਦਿਨੀਂ ਹਰਿਆਣਾ ਵਿਚ ਇਕ ਦਲਿਤ ਆਈ.ਪੀ.ਐਸ. ਅਫ਼ਸਰ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦੇ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕਰਵਾ ਕੇ ਜਬਰ ਜ਼ੁਲਮ ਕਰਨ ਵਾਲੇ ਦੋਸ਼ੀ ਅਫ਼ਸਰਾਂ ਵਿਰੁੱਧ ਸਖ਼ਤ ਕਾਨੂੰਨੀ ਕਰਵਾਈ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਮਿ੍ਤਕ ਦੀ ਪਤਨੀ ਅਮਨੀਤ ਪੀ. ਕੁਮਾਰ ਤੇ ਉਸ ਦੇ ਪਰਿਵਾਰ ਨੂੰ ਹਰ ਕੀਮਤ 'ਤੇ ਇਨਸਾਫ਼ ਮਿਲਣਾ ਚਾਹੀਦਾ ਹੈ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਬੀਬਾ ਅਮਨੀਤ ਦੀ ਪ੍ਰਵਾਨਗੀ ਤੋਂ ਬਿਨ੍ਹਾਂ ਸਰਕਾਰ ਤੇ ਪੁਲਿਸ ਨੂੰ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕਰਨੀ ਚਾਹੀਦੀ | ਜੋ ਹਕੂਮਤੀ ਪੱਧਰ 'ਤੇ ਪੱਖਪਾਤੀ ਸੋਚ ਅਧੀਨ ਅਮਲ ਹੋ ਰਹੇ ਹਨ, ਉਸ ਨੇ ਤਾਂ ਫ਼ੌਜ ਵਿਚ ਵੀ ਤਰਥੱਲੀ ਮਚਾ ਦਿੱਤੀ ਹੈ | ਸ. ਮਾਨ ਨੇ ਭਾਜਪਾ ਤੇ ਆਰ.ਐਸ.ਐਸ. 'ਤੇ ਦੋਸ਼ ਲਗਾਇਆ ਕਿ ਭਾਜਪਾ ਵਲੋਂ ਹੁਣ ਰੰਘਰੇਟਿਆਂ ਅਤੇ ਬ੍ਰਾਹਮਣਾਂ 'ਚ ਵੰਡੀਆਂ ਪਾ ਕੇ ਬਿਹਾਰ ਦੀਆਂ ਚੋਣਾਂ ਜਿੱਤਣ ਦੇ ਮਨਸੂਬਿਆਂ ਤਹਿਤ ਅਮਲ ਕੀਤੇ ਜਾ ਰਹੇ ਹਨ | ਜਦੋਂਕਿ ਵਿਧਾਨ ਦੀ ਧਾਰਾ 14 ਇੱਥੋਂ ਦੇ ਸਭ ਨਾਗਰਿਕਾਂ ਨੂੰ ਬਰਾਬਰਤਾ ਦੇ ਹੱਕ ਅਧਿਕਾਰ ਪ੍ਰਦਾਨ ਕਰਦੀ ਹੈ | ਲੇਕਿਨ ਮੰਨੂਸਮਿ੍ਤੀ ਬਰਾਬਰਤਾ ਦੇ ਹੱਕ ਅਧਿਕਾਰ ਦਾ ਵਿਰੋਧ ਕਰਦੀ ਹੈ | ਉਨ੍ਹਾਂ ਇਸ ਗੱਲ 'ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਅੱਜ ਤੱਕ ਭਾਰਤ ਦੀ ਸੁਪਰੀਮ ਕੋਰਟ ਦਾ ਕਦੀ ਵੀ ਹੁਕਮਰਾਨਾਂ ਨੇ ਚੀਫ਼ ਜਸਟਿਸ ਸਿੱਖ ਨੂੰ ਨਹੀਂ ਲਗਾਇਆ | ਜੋ ਕਿ ਇਨ੍ਹਾਂ ਮੰਨੂਸਮਿ੍ਤੀ ਸੋਚ ਵਾਲੇ ਹੁਕਮਰਾਨਾਂ ਦੀ ਬਿਨ੍ਹਾਂ ਵਜ੍ਹਾ ਸਿੱਖਾਂ ਤੇ ਹੋਰ ਘੱਟ ਗਿਣਤੀ ਕੌਮਾਂ ਪ੍ਰਤੀ ਨਫ਼ਰਤ ਪ੍ਰਤੱਖ ਹੋ ਜਾਂਦੀ ਹੈ | ਜਿਸ ਨੂੰ ਘੱਟ ਗਿਣਤੀ ਕੌਮਾਂ ਕਦਾਚਿਤ ਸਹਿਣ ਨਹੀਂ ਕਰ ਸਕਦੀਆਂ | ਇਸ ਲਈ ਘੱਟ ਗਿਣਤੀ ਕੌਮਾਂ ਸਿੱਖ, ਮੁਸਲਿਮ, ਇਸਾਈ, ਆਦਿਵਾਸੀਆਂ, ਕਬੀਲਿਆਂ ਆਦਿ ਦੇ ਜਬਰੀ ਖੋਹੇ ਗਏ ਹੱਕਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ ਅਤੇ ਸਭਨਾਂ ਨੂੰ ਵਿਧਾਨ ਦੀ ਧਾਰਾ 14 ਅਨੁਸਾਰ ਬਰਾਬਰਤਾ ਦੇ ਹੱਕ ਪ੍ਰਦਾਨ ਕਰਕੇ ਬਿਨ੍ਹਾਂ ਕਿਸੇ ਡਰ ਦੇ ਆਜ਼ਾਦੀ ਨਾਲ ਜ਼ਿੰਦਗੀ ਜਿਊਣ ਦਾ ਕਾਨੂੰਨੀ ਤੇ ਸਮਾਜਿਕ ਹੱਕ ਦਿੱਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਫੂਡ ਸੇਫ਼ਟੀ ਵਿਭਾਗ ਦੀਵਾਲੀ ਮੌਕੇ ਬਾਜ਼ਾਰਾਂ 'ਚ ਖਾਣ ਪੀਣ ਦੇ ਸਾਮਾਨ ਦੀ ਜਾਂਚ 'ਚ ਤੇਜ਼ੀ ਲਿਆਵੇ-ਸੈਦਪੁਰਾ ਅਗਲੀ ਖ਼ਬਰ ਵਿਧਾਇਕ ਲਖਬੀਰ ਸਿੰਘ ਰਾਏ ਨੇ ਰਿਉਣਾ ਨੀਵਾਂ ਤੋਂ ਰੁੜਕੀ ਤੱਕ ਦੀ 1.25 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਕੰਮ ਸ਼ੁ...
Ad Position 24