06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸੀਨੀਅਰ ਸਿਟੀਜ਼ਨ (ਸੇਵਾ ਮੁਕਤ) ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ <br/>

Ad Position 21
No active advertisement
ਸੀਨੀਅਰ ਸਿਟੀਜ਼ਨ (ਸੇਵਾ ਮੁਕਤ) ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਦੌਰਾਨ ਹਾਜ਼ਰ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ | ਤਸਵੀਰ: ਜੋਗਿੰਦਰ ਪਾਲ <br/> 22-09-2025
ਖਮਾਣੋਂ, 21 ਸਤੰਬਰ (ਜੋਗਿੰਦਰ ਪਾਲ)-ਸੀਨੀਅਰ ਸਿਟੀਜ਼ਨ (ਸੇਵਾ ਮੁਕਤ) ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਪ੍ਰਧਾਨ ਦਿਲਬਾਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਾਣਕਾਰੀ ਦਿੰਦਿਆਂ ਜਸਵੰਤ ਸਿੰਘ ਚੜ੍ਹੀ ਪੈੱ੍ਰਸ ਸਕੱਤਰ ਨੇ ਦੱਸਿਆ ਕਿ ਮਾਨਸੂਨ ਦੀ ਵਾਪਸੀ ਉਪਰੰਤ ਪੰਜਾਬ ਦੇ ਦਰਿਆਵਾਂ ਦਾ ਪਾਣੀ ਘੱਟ ਜਾਣ ਕਾਰਨ ਹੜ੍ਹ ਪੀੜਤਾਂ ਨੇ ਸੁੱਖ ਦਾ ਸਾਹ ਲਿਆ ਹੈ ਅਤੇ ਹੁਣ ਇਨ੍ਹਾਂ ਪਰਿਵਾਰਾਂ ਦੀ ਮਦਦ ਕਰਨ ਲਈ ਲੋਕਾਂ ਨੂੰ ਪ੍ਰਭਾਵਿਤ ਪਰਿਵਾਰਾਂ ਤੱਕ ਪਹੁੰਚ ਕਰਨ ਦਾ ਮੌਕਾ ਮਿਲ ਜਾਵੇਗਾ | ਉਨ੍ਹਾਂ ਸਰਕਾਰ ਨੂੰ ਬੇਨਤੀ ਕੀਤੀ ਕਿ ਹੁਣ ਰਾਜਨੀਤੀ, ਇਸ਼ਤਿਹਾਰਬਾਜ਼ੀ ਜਾਂ ਦਿਖਾਵੇ ਦੀ ਨੀਤੀ ਛੱਡ ਕੇ ਲੋਕਾਂ ਦੇ ਹੋਏ ਨੁਕਸਾਨ ਦੀ ਅਸੈਸਮੈਂਟ ਕਰਵਾਉਣ ਉਪਰੰਤ ਤੁਰੰਤ ਹਰ ਲੋੜਵੰਦ ਵਿਅਕਤੀ ਤੱਕ ਸੰਭਵ ਮੁਆਵਜ਼ਾ ਦੇਣ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ | ਉਨ੍ਹਾਂ ਕਿਹਾ ਕਿ ਪਹਿਲਾਂ ਵਿਧਵਾਵਾਂ, ਬਜ਼ੁਰਗਾਂ ਤੇ ਬੇਆਸਰੇ ਪਰਿਵਾਰਾਂ ਨੂੰ ਰਾਹਤ ਦਿੱਤੀ ਜਾਣੀ ਚਾਹੀਦੀ ਹੈ, ਭਾਵੇਂ ਐਨ.ਜੀ.ਓ., ਸਮਾਜਿਕ ਜਾਂ ਧਾਰਮਿਕ ਸੰਸਥਾਵਾਂ ਅਤੇ ਕਿਸਾਨ ਜਥੇਬੰਦੀਆਂ ਵਲੋਂ ਹੁਣ ਤੱਕ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਪਰ ਚੈਲੰਜ ਵੱਡਾ ਹੋਣ ਕਾਰਨ ਅਜੇ ਯੋਜਨਾਬੱਧ ਤਰੀਕੇ ਨਾਲ ਹੋਰ ਹੰਭਲਾ ਮਾਰਨ ਦੀ ਵੱਡੀ ਲੋੜ ਹੈ | ਉਨ੍ਹਾਂ ਆਮ ਪਬਲਿਕ ਅਤੇ ਸਮੂਹ ਹੋਰਨਾਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਹੜ੍ਹ ਪੀੜਤਾਂ ਨੂੰ ਹਰ ਸੰਭਵ ਮਦਦ ਕਰਨ ਦਾ ਉਪਰਾਲਾ ਕਰਨ ਤਾਂ ਜੋ ਉਨ੍ਹਾਂ ਦੇ ਨੁਕਸਾਨ ਦੀ ਕੁਝ ਭਰਪਾਈ ਹੋ ਸਕੇ ਅਤੇ ਜੀਵਨ ਮੁੜ ਪਟੜੀ 'ਤੇ ਆ ਸਕੇ | ਇਸ ਮੌਕੇ ਭਗਤ ਸਿੰਘ ਪੰਜਕੋਹਾ, ਰਾਮ ਮੂਰਤੀ ਸ਼ਰਮਾ, ਅਜੈਬ ਸਿੰਘ ਖਮਾਣੋਂ, ਅਜੈਬ ਸਿੰਘ ਭਾਂਬਰੀ, ਕਰਤਾਰ ਸਿੰਘ ਜਟਾਣਾ, ਸਵਰਨਜੀਤ ਸਿੰਘ, ਨਛੱਤਰ ਸਿੰਘ ਖਮਾਣੋਂ, ਕੁਲਦੀਪ ਸਿੰਘ ਭਾਮੀਆਂ, ਤਾਰਾ ਸਿੰਘ ਖਮਾਣੋਂ, ਜਰਨੈਲ ਸਿੰਘ ਮਨੈਲਾ, ਅਜਮੇਰ ਸਿੰਘ ਖਮਾਣੋਂ, ਸੁਖਦੇਵ ਸਿੰਘ ਕੰਗ, ਗੁਰਚਰਨ ਸਿੰਘ ਫਰੌਰ, ਜਗਜੀਤ ਸਿੰਘ ਮਨੈਲੀ ਅਤੇ ਸੁਰਿੰਦਰ ਪਾਲ ਸਿੰਘ ਖਮਾਣੋਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 75ਵਾਂ ਜਨਮ ਦਿਨ ਤਿ੍ਵੈਣੀ ਤੇ 25 ਹੋਰ ਬੂਟੇ ਲਗਾ ਕੇ ਮਨਾਇਆ <br/> ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਟਿੱਬੀ ਸਾਹਿਬ ਸਨੌਰ ਤੋਂ ਨਗਰ ਕੀਰਤਨ ਸਜਾਇ...
Ad Position 24